- February 3, 2024
ਅਡਵਾਨੀ ਨੂੰ ”ਭਾਰਤ ਰਤਨ” ਐਵਾਰਡ ਦੇਣ ਦੇ ਐਲਾਨ ਨਾਲ ਪ੍ਰਧਾਨ ਮੰਤਰੀ ਮੋਦੀ ਸਰਵ-ਪ੍ਰਵਾਨਿਤ ਨੇਤਾ ਵੱਜੋਂ ਉਭਰੇ : ਪ੍ਰੋ. ਮੰਮਣਕੇ
ਅਡਵਾਨੀ ਨੂੰ ”ਭਾਰਤ ਰਤਨ” ਐਵਾਰਡ ਦੇਣ ਦੇ ਐਲਾਨ ਨਾਲ ਪ੍ਰਧਾਨ ਮੰਤਰੀ ਮੋਦੀ ਸਰਵ-ਪ੍ਰਵਾਨਿਤ ਨੇਤਾ ਵੱਜੋਂ ਉਭਰੇ : ਪ੍ਰੋ. ਮੰਮਣਕੇ
– ਖੇਰੂੰ-ਖੇਰੂੰ ਹੋ ਰਿਹਾ ਇੰਡੀਆ ਗਠਜੋੜ ਮੋਦੀ ਦੀ ਸਰਵ-ਪ੍ਰਵਾਨਿਤ ਸਖਸ਼ੀਅਤ ਸੁਨਾਮੀ ਅੱਗੇ ਲੋਕ ਸਭਾ ਚੋਣਾਂ ‘ਚ ਟਿਕ ਨਹੀਂ ਸਕੇਗਾ
ਅੰਮ੍ਰਿਤਸਰ,3 ਫਰਵਰੀ
ਭਾਜਪਾ ਪੰਜਾਬ ਬੁਲਾਰਾ ਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਪ੍ਰੋ. ਗੁਰਵਿੰਦਰ ਸਿੰਘ ਮੰਮਣਕੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬਿਹਾਰ ਤੋਂ ਜਨ-ਨਾਇਕ ਕਰਪੁਰੀ ਠਾਕੁਰ ਤੋਂ ਬਾਅਦ ਅੱਜ ਦੇਸ਼ ਦੇ ਉਪ-ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਰਹੇ, ਵਿਸ਼ਵ ਪੱਧਰੀ ਰਾਜਸੀ ਪਾਰਟੀ ਬਣ ਚੁੱਕੀ ਭਾਜਪਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਸੱਤਾ ‘ਤੇ ਕਾਬਜ਼ ਐਨਡੀਏ ਦੇ ਸੰਸਥਾਪਕ ਅਤੇ ਦੇਸ਼ ਭਗਤ ਲਾਲ ਕ੍ਰਿਸ਼ਨ ਅਡਵਾਨੀ ਨੂੰ ਦੇਸ਼ ਦੇ ਸਭ ਤੋਂ ਵੱਡੇ ਵਕਾਰੀ ਨਾਗਰਿਕ ਐਵਾਰਡ ”ਭਾਰਤ ਰਤਨ” ਨਾਲ ਸਨਮਾਨਿਤ ਕੀਤੇ ਜਾਣ ਦੇ ਸੁਣਾਏ ਫੈਸਲੇ ਦਾ ਪੰਜਾਬ ਭਾਜਪਾ ਵੱਲੋਂ ਸਵਾਗਤ ਕਰਦਿਆਂ ਕਿਹਾ ਕਿ ਇਨ੍ਹਾਂ ਸਰਵ ਉੱਚ ਪ੍ਰਵਾਨਿਤ ਫੈਸਲਿਆਂ ਸਮੇਤ ਪਿਛਲੇ 10 ਸਾਲਾਂ ਦੇ ਕਾਰਜਕਾਲ ‘ਚ ਦੇਸ਼ ਨੂੰ ਰਾਜਸੀ, ਸਮਾਜਿਕ, ਆਰਥਿਕ ਤੇ ਧਾਰਮਿਕ ਤੌਰ ‘ਤੇ ਮਜਬੂਤ ਨੀਹਾਂ ‘ਤੇ ਖੜੇ ਕੀਤੇ ਜਾਣ ਨਾਲ ਪ੍ਰਧਾਨ ਮੰਤਰੀ ਮੋਦੀ ਦੇ ਹੱਕ ‘ਚ ਸੁਨਾਮੀ ਵਹਿ ਰਹੀ ਹੈ, ਜਿਸ ਦੇ ਅੱਗੇ ਕੁਝ ਮੌਕਾਪ੍ਰਸਤ ਰਾਜਸੀ ਸੰਗਠਨਾ ਵੱਲੋਂ ਸੱਤਾ ਦੀ ਲਾਲਸਾ ਪੂਰੀ ਕਰਨ ਲਈ ਬਣਾਏ ਗਏ ਇੰਡੀ (ਇੰਡੀਆ) ਗਠਜੋੜ ਅਗਾਮੀ ਲੋਕ ਸਭਾ ਚੋਣਾਂ ‘ਚ ਟਿਕ ਨਹੀਂ ਸਕੇਗਾ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ‘ਚ ਭਾਜਪਾ ਇਨ੍ਹਾਂ ਚੋਣਾਂ ‘ਚ 400 ਤੋਂ ਵੱਧ ਸੀਟਾਂ ‘ਤੇ ਜਿੱਤ ਹਾਸਿਲ ਕਰਕੇ ਤੀਸਰੀ ਵਾਰ ਐਨਡੀਏ ਗਠਜੋੜ ਦੀ ਸਰਕਾਰ ਬਣਾਏਗੀ। ਅੱਜ ਗੱਲਬਾਤ ਦੌਰਾਨ ਭਾਜਪਾ ਪੰਜਾਬ ਬੁਲਾਰਾ ਪ੍ਰੋ. ਮੰਮਣਕੇ ਨੇ ਕਿਹਾ ਕਿ ਇੰਡੀ (ਇੰਡੀਆ) ਗਠਜੋੜ ਆਪਣੇ ਭਾਰ ਹੇਠਾਂ ਆਪੇ ਹੀ ਖੇਰੂੰ-ਖੇਰੂੰ ਹੋਣ ਨਾਲ ਹੁਣ ਫਿਰ ਕਾਂਗਰਸ ਦੀ ਅਗਵਾਈ ‘ਚ ਯੂਪੀਏ ਗਠਜੋੜ ਤੱਕ ਸਿਮਟ ਕੇ ਰਹਿ ਗਿਆ ਹੈ। ਜਿਸ ਦਾ ਪ੍ਰਤੱਖ ਪ੍ਰਮਾਣ ਹੈ ਕਿ ਬੀਤੇ ਕੱਲ੍ਹ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਵੱਲੋਂ ਕੱਢੀ ਜਾ ਰਹੀ ਨੌਟੰਕੀ ਨੁਮਾ ਭਾਰਤ ਜੋੜੋ ਨਿਆਂ ਯਾਤਰਾ ਦੌਰਾਨ ਪੰਛਮੀ ਬੰਗਾਲ ‘ਚ ਰਾਹੁਲ ਗਾਂਧੀ ਵੱਲੋਂ ਮਜਦੂਰਾਂ ਨਾਲ ਸੰਵਾਦ ਰਚਾਉਣ ਤੇ ਇੱਕ ਮਾਸੂਮ ਬੱਚੇ ਨੂੰ ਪੁਚਕਾਰੇ ਜਾਣ ਦਾ ਮਜਾਕ ਉਡਾਉਂਦਿਆਂ ਪੰਛਮੀ ਬੰਗਾਲ ਦੇ ਮੁੱਖ ਮੰਤਰੀ ਤੇ ਟੀਐਮਸੀ ਦੀ ਮੁਖੀ ਮਮਤਾ ਬੈਨਰਜੀ ਨੇ ਕਿਹਾ ਕਿ ਜਿਸ ਨੇ ਕਦੇ ਚਾਹ ਦੀ ਦੁਕਾਨ ‘ਤੇ ਬੈਠੇ ਮਜਦੂਰਾਂ ਨਾਲ ਆਪਣੀ ਜਿੰਦਗੀ ‘ਚ ਕਦੇ ਚਾਹ ਨਾ ਪੀਤੀ ਹੋਵੇ ਅਤੇ ਮਾਸੂਮ ਬੱਚਿਆਂ ਨੂੰ ਪੁਚਕਾਰ ਰਿਹਾ ਹੋਵੇ ਉਸਨੂੰ (ਰਾਹੁਲ ਗਾਂਧੀ) ਮਾਸੂਮ ਬੱਚਾ ਤੇ ਮਜਦੂਰ ਕੀ ਹੁੰਦੇ ਹਨ, ਬਾਰੇ ਕੋਈ ਜਮੀਨੀ ਜਾਣਕਾਰੀ ਨਹੀਂ ਹੈ ਅਤੇ ਸਿਰਫ ਇਹ ਸਭ ਫੋਟੋ ਸ਼ੂਟ ਲਈ ਹੀ ਰਾਹੁਲ ਗਾਂਧੀ ਵੱਲੋਂ ਕੀਤਾ ਗਿਆ ਹੈ। ਮਮਤਾ ਬੈਨਰਜੀ ਨੇ ਕਾਂਗਰਸ ਤੇ ਤਿੱਖਾ ਹਮਲਾ ਬੋਲਦਿਆਂ ਇਹ ਵੀ ਕਿਹਾ ਕਿ ਕਾਂਗਰਸ ਅਗਾਮੀ ਲੋਕ ਸਭਾ ਚੋਣਾਂ ‘ਚ 40 ਸੀਟਾਂ ਵੀ ਨਹੀਂ ਜਿੱਤ ਸਕਦੀ ਪਰ ਹੰਕਾਰ ਪਤਾ ਨਹੀਂ ਕਿਉਂ ਇਨਾਂ ਕਰ ਰਹੀ ਹੈ। ਇਸੇ ਤਰ੍ਹਾਂ ਪੰਜਾਬ ‘ਚ ਆਮ ਆਦਮੀ ਪਾਰਟੀ ਵੱਲੋਂ, ਬਿਹਾਰ ‘ਚ ਮੁੱਖ ਮੰਤਰੀ ਨੀਤੀਸ਼ ਕੁਮਾਰ ਵੱਲੋਂ, ਉਤੱਰ ਪ੍ਰਦੇਸ਼ ‘ਚ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਵੱਲੋਂ ਅਤੇ ਕੇਰਲਾ ਪ੍ਰਦੇਸ਼ ‘ਚ ਖੱਬੇ ਪੱਖੀਆਂ ਵੱਲੋਂ ਇੰਡੀਆ ਗਠਜੋੜ ‘ਚ ਕਾਂਗਰਸ ਨਾਲ ਸੀਟਾਂ ‘ਤੇ ਸਮਝੌਤਾ ਕਰਨ ਦੀ ਬਜਾਏ ਇਕੱਲਿਆਂ ਹੀ ਚੋਣ ਲੜਨ ਦਾ ਐਲਾਨ ਕਰਕੇ ਗਠਜੋੜ ਨੂੰ ਤੀਲ੍ਹਾ-ਤੀਲ੍ਹਾ ਕਰਨ ਦੇ ਕੰਢੇ ‘ਤੇ ਲਿਆ ਖੜਾ ਕੀਤਾ ਹੈ। ਜਦੋਂ ਕਿ ਚੰਡੀਗੜ੍ਹ ਮੇਅਰ ਦੀ ਚੋਣ ‘ਚ ਭਾਜਪਾ ਉਮੀਦਵਾਰ ਦੀ ਹੋਈ ਸੰਵਿਧਾਨਿਕ ਜਿੱਤ ਤੋਂ ਬੋਖਲਾਹਟ ‘ਚ ਆ ਕੇ ਆਪਣੀ ਹਾਰ ਨਾ ਬਰਦਾਸ਼ਤ ਕਰਦੇ ਹੋਏ ਇਸ ਮੁੱਦੇ ‘ਤੇ ਆਮ ਆਦਮੀ ਪਾਰਟੀ ਵੱਲੋਂ ਦਿੱਲੀ ‘ਚ ਇਕੱਲੇ ਹੀ ਰੋਸ ਦੀ ਨੌਟੰਕੀ ਕਰਨ ਮੌਕੇ ਚੰਡੀਗੜ੍ਹ ਚੋਣ ‘ਚ ਆਪਣੇ ਗਠਜੋੜ ‘ਚ ਸ਼ਾਮਿਲ ਕਾਂਗਰਸ ਨੂੰ ਲਾਵਾਰਿਸ ਛੱਡਿਆ ਗਿਆ। ਪ੍ਰੋ. ਮੰਮਣਕੇ ਨੇ ਕੇਂਦਰੀ ਬਜਟ ਦਾ ਵੀ ਪੰਜਾਬ ਭਾਜਪਾ ਵੱਲੋਂ ਸਵਾਗਤ ਕਰਦਿਆਂ ਕਿਹਾ ਕਿ ਇਸ ਬਜਟ ਨੂੰ ਅੰਤ੍ਰਿਮ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਸ ਬਜਟ ‘ਚ ਰੁਜਗਾਰ ਵਧਾਉਣ, ਕਿਸਾਨਾ ਨੂੰ ਸਹੂਲਤਾਂ ਦੇਣ, ਮਨਰੇਗਾ ਦਾ ਬਜਟ 60 ਹਜਾਰ ਕਰੋੜ ਵਧਾ ਕੇ 86 ਹਜਾਰ ਕਰੋੜ ਕਰਨ, 5 ਲੱਖ ਰੁਪਏ ਤੱਕ ਮੁਫਤ ਬੀਮਾ ਸਿਹਤ ਯੋਜਨਾ ਆਯੁਸ਼ਮਾਨ ਦਾ ਬਜਟ ਵਧਾ ਕੇ 7500 ਕਰੋੜ ਕਰਨ, ਮੱਧ ਵਰਗੀ ਲੋਕਾਂ ਦਾ ਘਰਾਂ ਦਾ ਸੁਪਨਾ ਪੂਰਾ ਕਰਨ ਲਈ 2 ਕਰੋੜ ਘਰ ਬਣਾ ਕੇ ਦੇਣ ਅਤੇ ਔਰਤਾਂ ਦੇ ਸਸ਼ਕਤੀਕਰਣ ਲਈ ਅਨੇਕਾਂ ਸਕੀਮਾਂ ਲਾਗੂ ਕਰਨ ਆਦਿ ਸਹੂਲਤਾਂ ਦੇ ਗੱਫੇ ਜਾਰੀ ਕਰਨ ਦੇ ਨਤੀਜੇ ਵਜੋਂ ਇਹ ਬਜਟ ਪੂਰਨ ਰੂਪ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਰਤ ਵਿਕਸਿਤ ਆਤਮ ਨਿਰਭਰ, ਵਿਸ਼ਵ ਗੁਰੂ ਤੇ ਵਿਸ਼ਵ ਦੀ ਤੀਸਰੀ ਅਰਥ-ਵਿਵਸਥਾ ਬਣਨ ਦੇ ਟੀਚੇ ਦੀ ਗਤੀਸ਼ੀਲਤਾ ਨੂੰ ਅੱਗੇ ਵਧਾਉਂਦਾ ਹੈ।