• August 2, 2024

ਖ਼ਾਲਸਾ ਕਾਲਜ ਐਜ਼ੂਕੇਸ਼ਨ, ਜੀ. ਟੀ. ਰੋਡ ਵਿਖੇ ਇੰਟਰਨਲ ਕੁਆਲਟੀ ਅਸ਼ੋਰੇਸ ਸੈੱਲ ਦੀ ਮੀਟਿੰਗ ਕੀਤੀ ਗਈ

ਖ਼ਾਲਸਾ ਕਾਲਜ ਐਜ਼ੂਕੇਸ਼ਨ, ਜੀ. ਟੀ. ਰੋਡ ਵਿਖੇ ਇੰਟਰਨਲ ਕੁਆਲਟੀ ਅਸ਼ੋਰੇਸ ਸੈੱਲ ਦੀ ਮੀਟਿੰਗ ਕੀਤੀ ਗਈ

ਖ਼ਾਲਸਾ ਕਾਲਜ ਐਜ਼ੂਕੇਸ਼ਨ, ਜੀ. ਟੀ. ਰੋਡ ਵਿਖੇ ਇੰਟਰਨਲ ਕੁਆਲਟੀ ਅਸ਼ੋਰੇਸ ਸੈੱਲ ਦੀ ਮੀਟਿੰਗ ਕੀਤੀ ਗਈ

ਅੰਮ੍ਰਿਤਸਰ, 2 ਅਗਸਤ ( )¸ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ, ਜੀ. ਟੀ. ਰੋਡ ਵਿਖੇ ਇੰਟਰਨਲ ਕੁਆਲਟੀ ਅਸ਼ੋਰੇਸ ਸੈੱਲ ਦੀ ਮੀਟਿੰਗ ਕੀਤੀ ਗਈ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਦੇ ਸਹਿਯੋਗ ਨਾਲ ਆਗਾਮੀ ਦਿਨਾਂ ’ਚ ਕੀਤੇ ਜਾਣ ਵਾਲੇ ਅਕਾਦਮਿਕ ਅਤੇ ਸਹਿ ਅਕਾਦਮਿਕ ਪ੍ਰੋਗਰਾਮਾਂ ਦੀ ਰੂਪ-ਰੇਖਾ ਉਲੀਕਣ ਲਈ ਮੀਟਿੰਗ ’ਚ ਇੰਟਰਨਲ ਕੁਆਲਟੀ ਅਸ਼ੋਰੇਸ ਸੈੱਲ ਦੇ ਮੈਂਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਸਿੱਖਿਆ ਵਿਭਾਗ ਮੁੱਖੀ ਡਾ. ਅਮਿਤ ਕੌਟਸ, ਫ਼ਾਰ ਐੱਸ ਸਕੂਲ ਦੇ ਪ੍ਰਿੰਸੀਪਲ ਸ. ਜਗਦੀਸ਼ ਸਿੰਘ, ਖਾਲਸਾ ਗਲੋਬਲ ਰੀਚ ਫਾਊਂਡੇਸ਼ਨ ਦੇ ਕੋ-ਆਰਡੀਨੇਟਰ ਸ. ਸਰਬਜੀਤ ਸਿੰਘ, ਅਮਨਦੀਪ ਗਰੁੱਪ ਆਫ਼ ਹੋਸਪਿਟਲ ਡਾਇਰੈਕਟਰ ਡਾ. ਅਮਨਦੀਪ ਕੌਰ, ਸੇਵਾਮੁਕਤ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ, ਜਗਤ ਜੋਤੀ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਸ੍ਰੀ ਅਭਿਸ਼ੇਕ ਪੁਰੀ, ਸਰਕਾਰੀ ਅਧਿਆਪਕ ਸ੍ਰੀ ਰਾਕੇਸ਼ ਗੁਲਾਟੀ ਨੇ ਸ਼ਿਰਕਤ ਕੀਤੀ।

ਮੀਟਿੰਗ ਦੀ ਸ਼ੁਰੂਆਤ ’ਚ ਪ੍ਰਿੰ: ਡਾ. ਕੁਮਾਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਦਿਆਂ ਅਗਾਮੀ ਦਿਨਾਂ ’ਚ ਆਉਣ ਵਾਲੀ ਨੈੱਕ ਟੀਮ ਦੇ ਦੁਆਰਾ ਕੀਤੇ ਜਾਣ ਵਾਲੇ ਨਿਰੀਖਣ ਸਬੰਧੀ ਤਿਆਰੀ, ਅਧਿਆਪਕ ਸਿਖਲਾਈ ਪ੍ਰੋਗਰਾਮ ’ਚ ਮਹਤੱਵਪੂਰਨ ਬਦਲਾਵ ਲਿਆਉਣ, ਗੈਰ ਸਰਕਾਰੀ ਸੰਸਥਾਵਾਂ ਨਾਲ ਸਹਿਯੋਗ ਕਰ ਸਮਾਜ ਭਲਾਈ ਦੇ ਕਾਰਜ ਕਰਨ     ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੀਆਂ ਸੰਸਥਾਵਾਂ ਨਾਲ ਐੱਮ. ਓ. ਯੂ. ਸਾਇਨ ਕਰਨ ਅਤੇ ਕਾਲਜ ਨੂੰ ਬਹੁ ਵਿਭਾਗੀ ਖੁਦਮੁਖਤਿਆਰੀ ਵੱਲ ਲੈ ਕੇ ਜਾਣਾ ਆਦਿ ਕਾਲਜ ਦੇ ਮਹਤੱਵਪੂਰਨ ਏਜੰਡੇ ਬਾਰੇ ਚਰਚਾ ਕੀਤੀ।

ਇਸ ਮੌਕੇ ਸਮੂਹ ਮੈਂਬਰਾਂ ਨੇ ਆਪਣੇ-ਆਪਣੇ ਸੁਝਾਅ ਪੇਸ਼ ਕੀਤੇ ਅਤੇ ਅੰਤ ’ਚ ਉਨ੍ਹਾਂ ਸੁਝਾਆਂ ਦੇ ਆਧਾਰ ’ਤੇ ਯੋਜਨਾਬੰਦੀ ਕੀਤੀ ਗਈ। ਪ੍ਰਿੰ: ਡਾ. ਕੁਮਾਰ ਨੇ ਕਿਹਾ ਕਿ ਮੀਟਿੰਗ ਦਾ ਆਯੋਜਨ ਕਾਲਜ ਦੀ ਇੰਟਰਨਲ ਕੁਆਲਟੀ ਅਸ਼ੋਰੇਸ ਸੈੱਲ ਐਸੋਸੀਏਟ ਪ੍ਰੋ: ਡਾ. ਨਿਰਮਲਜੀਤ ਕੌਰ, ਐਸੋਸੀਏਟ ਪ੍ਰੋ: ਡਾ. ਗੁਰਜੀਤ ਕੌਰ, ਅਸਿਸਟੈਂਟ ਪ੍ਰੋ: ਡਾ. ਬਿੰਦੂ ਸ਼ਰਮਾ, ਅਸਿਸਟੈਂਟ ਪ੍ਰੋ: ਡਾ. ਮਨਿੰਦਰ ਕੌਰ, ਅਸਿਸਟੈਂਟ ਪ੍ਰੋ: ਡਾ. ਦੀਪਿਕਾ ਕੋਹਲੀ, ਅਸਿਸਟੈਂਟ ਪ੍ਰੋ: ਡਾ. ਰਮਨਪ੍ਰੀਤ ਕੌਰ, ਅਸਿਸਟੈਂਟ ਪ੍ਰੋ: ਡਾ. ਅਵਨੀਤ ਕੌਰ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਕਾਲਜ ਦਾ ਹੋਰ ਸਟਾਫ਼ ਵੀ ਹਾਜ਼ਰ ਸੀ।

Leave a Reply

Your email address will not be published. Required fields are marked *