• August 8, 2024

ਖਾਲਸਾ ਕਾਲਜ ਵਿਖੇ ਪੁਰਾਤਨ ਕਥਾਨਕਾਂ ਤੇ ਅਕਾਦਮਿਕ ਚਰਚਾਵਾਂ ’ਤੇ ਆਧਾਰਿਤ ‘ਮਿਥਿਕਲ ਇਨਸਾਈਟਸ’ ਪੁਸਤਕ ਲੋਕ ਅਰਪਿਤ

ਖਾਲਸਾ ਕਾਲਜ ਵਿਖੇ ਪੁਰਾਤਨ ਕਥਾਨਕਾਂ ਤੇ ਅਕਾਦਮਿਕ ਚਰਚਾਵਾਂ ’ਤੇ ਆਧਾਰਿਤ ‘ਮਿਥਿਕਲ ਇਨਸਾਈਟਸ’ ਪੁਸਤਕ ਲੋਕ ਅਰਪਿਤ

ਖਾਲਸਾ ਕਾਲਜ ਵਿਖੇ ਪੁਰਾਤਨ ਕਥਾਨਕਾਂ ਤੇ ਅਕਾਦਮਿਕ ਚਰਚਾਵਾਂ ’ਤੇ ਆਧਾਰਿਤ ‘ਮਿਥਿਕਲ ਇਨਸਾਈਟਸ’ ਪੁਸਤਕ ਲੋਕ ਅਰਪਿਤ

ਅੰਮ੍ਰਿਤਸਰ, 8 ਅਗਸਤ  ( )¸ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਵੱਲੋਂ ਅੱਜ ਆਪਣੇ ਦਫ਼ਤਰ ਵਿਖੇ ਡਾ. ਜਸਵਿੰਦਰ ਕੌਰ ਦੇ ਸੰਪਾਦਨ ਹੇਠ ਆਈ ਨਵੀਂ ਪ੍ਰਕਾਸ਼ਿਤ ਕਿਤਾਬ ‘ਮਿਥਿਕਲ ਇਨਸਾਈਟਸ’ ਲੋਕ ਅਰਪਿਤ ਕੀਤੀ ਗਈ। ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਕਿਹਾ ਕਿ ਉਕਤ ਕਿਤਾਬ ’ਚ ਪ੍ਰਸਿੱਧ ਵਿਦਵਾਨਾਂ ਅਤੇ ਖੋਜਕਰਤਾਵਾਂ ਦੀਆਂ ਅਨੇਕ ਚਰਚਾਵਾਂ ਸ਼ਾਮਿਲ ਹਨ, ਜਿਸ ਦਾ ਮੁੱਖਬੰਦ ਵੀ ਲਿਖਿਆ ਹੈ। ਉਨ੍ਹਾਂ ਕਿਹਾ ਕਿ ਇਹ ਕਿਤਾਬ ਵਿਭਿੰਨ ਸੰਸਕ੍ਰਿਤੀਆਂ ਦੀਆਂ ਮਿੱਥਾਂ ਅਤੇ ਕਹਾਣੀਆਂ ਦੇ ਸਬੰਧ ’ਚ ਗਹਿਰਾਈ ਨਾਲ ਚਰਚਾ ਕਰਦੀ ਹੈ ਤੇ ਪਾਠਕਾਂ ਨੂੰ ਡੂੰਘੀਆਂ ਸੂਝਾਂ ਅਤੇ ਨਵੀਆਂ ਦਿਸ਼ਾਵਾਂ ਪ੍ਰਦਾਨ ਕਰਦੀ ਹੈ।

ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਇਸ ਪ੍ਰਕਾਸ਼ਨ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਸੰਸਕ੍ਰਿਤਕ ਵਿਰਾਸਤ ਦੀ ਗਹਿਰਾਈ ਨੂੰ ਸਮਝਣ ਅਤੇ ਆਧੁਨਿਕ ਸਮਿਆਂ ’ਚ ਇਸ ਦੀ ਪ੍ਰਸੰਗਿਕਤਾ ਨੂੰ ਪ੍ਰਗਟ ਕਰਨ ’ਚ ਬਹੁਤ ਮਹੱਤਵਪੂਰਣ ਹੈ। ਉਨ੍ਹਾਂ ਕਿਹਾ ਕਿ ‘ਮਿਥਿਕਲ ਇਨਸਾਈਟਸ’ ਵਿਦਿਆਰਥੀਆਂ, ਅਧਿਆਪਕਾਂ ਅਤੇ ਜਿਨ੍ਹਾਂ ਦੀ ਰੁਚੀ ਮਿਥਿਹਾਸ ਅਤੇ ਸੰਸਕ੍ਰਿਤਕ ਅਧਿਐਨ ’ਚ ਹੈ, ਲਈ ਇਕ ਅਹਿਮ ਸਰੋਤ ਬਣੇਗੀ। ਉਨ੍ਹਾਂ ਕਿਹਾ ਕਿ ਇਸ ਪੁਤਸਕ ਦੀਆਂ ਕਾਪੀਆਂ ਮੁੱਖ ਬੁੱਕ ਸਟੋਰਾਂ ਅਤੇ ਆਨਲਾਈਨ ਪਲੇਟਫਾਰਮਾਂ ’ਤੇ ਵੀ ਮਿਲਣਗੀਆਂ। ਇਸ ਮੌਕੇ ਅੰਗਰੇਜੀ ਵਿਭਾਗ ਮੁੱਖੀ ਪ੍ਰੋ: ਸੁਪਨਿੰਦਰਜੀਤ ਕੌਰ, ਡਾ. ਸਾਵੰਤ ਸਿੰਘ ਮੰਟੋ, ਪ੍ਰੋ: ਦਲਜੀਤ ਸਿੰਘ, ਡਾ. ਮਮਤਾ ਮਹਿੰਦਰੂ, ਡਾ. ਜਸਵਿੰਦਰ ਕੌਰ ਹਾਜ਼ਰ ਸਨ ।

Leave a Reply

Your email address will not be published. Required fields are marked *