• December 11, 2023

ਖੇਤਰੀ ਪਾਸਪੋਰਟ ਦਫ਼ਤਰ ਵਿਖੇ ਲੋਕ ਆਪਣੀ ਮੁਸ਼ਕਿਲਾਂ ਲਈ ਰੋਜ਼ਾਨਾ ਸਵੇਰੇ 9:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਮਿਲ ਸਕਦੇ ਹਨ -ਖੇਤਰੀ ਪਾਸਪੋਰਟ ਅਧਿਕਾਰੀ

ਖੇਤਰੀ ਪਾਸਪੋਰਟ ਦਫ਼ਤਰ ਵਿਖੇ ਲੋਕ ਆਪਣੀ ਮੁਸ਼ਕਿਲਾਂ ਲਈ ਰੋਜ਼ਾਨਾ ਸਵੇਰੇ 9:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਮਿਲ ਸਕਦੇ ਹਨ -ਖੇਤਰੀ ਪਾਸਪੋਰਟ ਅਧਿਕਾਰੀ

ਖੇਤਰੀ ਪਾਸਪੋਰਟ ਦਫ਼ਤਰ ਵਿਖੇ ਲੋਕ ਆਪਣੀ ਮੁਸ਼ਕਿਲਾਂ ਲਈ ਰੋਜ਼ਾਨਾ ਸਵੇਰੇ 9:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਮਿਲ ਸਕਦੇ ਹਨ -ਖੇਤਰੀ ਪਾਸਪੋਰਟ ਅਧਿਕਾਰੀ
ਖੇਤਰੀ ਪਾਸਪੋਰਟ ਦਫ਼ਤਰ ਲੋਕਾਂ ਦੇ ਸ਼ਿਕਾਇਤਾਂ ਦੇ ਹੱਲ ਲਈ ਵਚਨਬੱਧ

ਅੰਮ੍ਰਿਤਸਰ ,11 ਦਸੰਬਰ ( Rahul soni)

ਖੇਤਰੀ ਅੰਮ੍ਰਿਤਸਰ ਵਿਖੇ ਸਥਿਤੀ ਖੇਤਰੀ ਪਾਸਪੋਰਟ ਦਫ਼ਤਰ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਵਚਨਬੱਧ ਹੈ ਅਤੇ ਕੰਮਕਾਜੀ ਦਿਨਾਂ ਵਿੱਚ ਸਵੇਰੇ 9:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਲੋਕ ਆਪਣੇ ਸਮੱਸਿਆ ਦੇ ਹੱਲ ਲਈ ਮਿਲ ਸਕਦੇ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਖੇਤਰੀ ਪਾਸਪੋਰਟ ਅਧਿਕਾਰੀ ਡਾ. ਅਭਿਸ਼ੇਕ ਸ਼ਰਮਾ ਨੇ ਦੱਸਿਆ ਕਿ ਆਰ.ਪੀ.ਓ. ਵੱਲੋਂ ਅਪੁਆਇੰਟਮੈਂਟਾਂ ਦੀ ਗਿਣਤੀ 1555 ਤੋਂ ਵਧਾ ਕੇ 1670 ਕਰ ਦਿੱਤਾ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ’ਚ ਹੋਰ ਵਾਧਾ ਕੀਤਾ ਜਾਵੇਗਾ। ਪੀ.ਸੀ.ਸੀ. ਅਪੁਆਇੰਟਮੈਂਟ ਜੋ ਰੋਜ਼ਾਨਾ 65 ਉਪਲਬਧ ਹਨ ਨੂੰ ਵਧਾ ਕੇ 70 ਕਰ ਦਿੱਤਾ ਗਿਆ ਹੈ ਅਤੇ ਆਉਂਦੇ ਸਾਲ ਪੀ.ਸੀ.ਸੀ. ਅਪੁਆਇੰਟਮੈਂਟਾਂ ਨੂੰ 100 ਤੱਕ ਕੀਤਾ ਜਾਵੇਗਾ। ਜਿਸ ਨਾਲ ਬਿਨੈਕਾਰਾਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ। ਉਨਾਂ ਦੱਸਿਆ ਕਿ ਪਾਸਪੋਰਟ ਅਧਿਕਾਰੀ ਨੇ ਦੱਸਿਆ ਕਿ ਆਮ ਸ਼੍ਰੇਣੀ ਅਪੁਆਇੰਟਮੈਂਟ ਲਈ ਜਿੱਥੇ ਲੋਕਾਂ ਨੂੰ ਪਹਿਲਾਂ 3 ਮਹੀਨੇ ਦਾ ਇੰਤਜ਼ਾਰ ਕਰਨਾ ਪੈਂਦਾ ਸੀ। ਹੁਣ ਉਸਦੀ ਮਿਆਦ ਘੱਟ ਕੇ 1 ਮਹੀਨਾ ਹੋ ਗਈ ਹੈ। ਜਦਕਿ ਮੋਬਾਈਲ ਵੈਨਾਂ ’ਚ ਇਸਦੀ ਮਿਆਦ 5 ਦਿਨਾਂ ਦੀ ਹੋ ਗਈ ਹੈ। ਤਤਕਾਲ ਸ਼੍ਰੇਣੀ ਅਪੁਆਇੰਟਮੈਂਟ ਜੋ ਤਿੰਨ ਮਹੀਨਿਆਂ ਦੀ ਮਿਆਦ ’ਤੇ ਸੀ, ਹੁਣ ਅਗਲੇ ਦਿਨ ਹੀ ਉਪਲਬਧ ਹੈ। ਇਸੇ ਤਰ੍ਹਾਂ ਪੀ.ਸੀ.ਸੀ. ਲਈ ਉਡੀਕ ਦਾ ਸਮਾਂ ਤਿੰਨੇ ਮਹੀਨਿਆਂ ਤੋਂ ਘੱਟਾ ਕੇ ਇਕ ਮਹੀਨਾ ਕਰ ਦਿੱਤਾ ਗਿਆ ਹੈ। ਆਰ.ਪੀ.ਓ. ਅੰਮ੍ਰਿਤਸਰ ਅਪੁਆਇੰਟਮੈਂਟ ਸਮਾਂ ਨੂੰ ਹੋਰ ਹੇਠਾਂ ਲਿਆਉਣ ਲਈ ਵਚਨਬੱਧ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਸਬੰਧੀ ਹੋਰ ਸਕਾਰਾਤਮਕ ਕਦਮ ਚੁੱਕੇ ਜਾਣਗੇ।
ਇਸ ਤੋਂ ਇਲਾਵਾ ਔਸਤਨ 250-300 ਬਿਨੈਕਾਰਾਂ ਦੀ ਪੁੱਛਗਿੱਛ ਕਰਨ ਲਈ ਆਉਂਦੇ ਹਨ ਜਿਨਾਂ ਦੀਆਂ ਸ਼ਿਕਾਇਤਾਂ ਦਾ ਮੌਕੇ ਤੇ ਹੀ ਨਿਪਟਾਰਾ ਕਰਨ ਲਈ ਯਤਨ ਕੀਤੇ ਜਾਂਦੇ ਹਨ। ਇਸਦੇ ਨਾਲ ਹੀ ਆਰ.ਪੀ.ਓ. ਅੰਮ੍ਰਿਤਸਰ ਨੇ ਪਿਛਲੇ ਛੇ ਮਹੀਨਿਆਂ ਤੋਂ ਲੰਬਿਤ ਕੇਸਾਂ ਦੀ ਸਮੀਖਿਆ ਕਰਨ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਰੋਜ਼ਾਨਾ 100 ਕੇਸਾਂ ਦੀ ਜਾਂਚ ਕਰਕੇ ਉਨਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *