- December 14, 2023
ਗਵਾਨ ਵਾਲਮੀਕਿ ਤੀਰਥ ਨੂੰ ਨਿਰੰਤਰ ਬਿਜਲੀ ਲਈ ਹਾਟ ਲਾਈਨ ਦਿੱਤੀ ਜਾਵੇਗੀ- ਸੁਰਸਿੰਘ
ਗਵਾਨ ਵਾਲਮੀਕਿ ਤੀਰਥ ਨੂੰ ਨਿਰੰਤਰ ਬਿਜਲੀ ਲਈ ਹਾਟ ਲਾਈਨ ਦਿੱਤੀ ਜਾਵੇਗੀ- ਸੁਰਸਿੰਘ
ਅੰਮ੍ਰਿਤਸਰ, 14 ਦਸੰਬਰ
ਪੰਜਾਬ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਡਾਇਰੈਕਟਰ ਸ ਜਸਬੀਰ ਸਿੰਘ ਸੁਰਸਿੰਘ ਜੋ ਕਿ ਭਗਵਾਨ ਵਾਲਮੀਕਿ ਤੀਰਥ ਵਿੱਖੇ ਨਤਮਸਤਕ ਹੋਣ ਲਈ ਪਹੁੰਚੇ, ਨੇ ਤੀਰਥ ਦੀ ਬਿਜਲੀ ਸਪਲਾਈ ਨੂੰ ਹੌਟ ਲਾਈਨ ਨਾਲ ਜੋੜਨ ਦਾ ਵਾਅਦਾ ਕਰਦੇ ਕਿਹਾ ਕਿ ਜਲਦੀ ਹੀ ਤੀਰਥ ਦੀ ਬਿਜਲੀ ਸਪਲਾਈ ਨੂੰ ਨੋ ਪਾਵਰ ਕੱਟ ਜੋਨ ਬਣਿਆ ਜਾਵੇਗਾ। ਤੀਰਥ ਵਿਖੇ ਪਹੁੰਚਣ ’ਤੇ ਸਵਾਗਤ ਕਰਦੇ ਆਮ ਆਦਮੀ ਪਾਰਟੀ ਦੇ ਐਸ ਸੀ ਵਿੰਗ ਦੇ ਕੋਰਾਡੀਨੇਟਰ ਸ੍ਰੀ ਰਵਿੰਦਰ ਹੰਸ ਨੇ ਸਾਥੀਆਂ ਸਮੇਤ ਕੀਤਾ। ਉਨਾਂ ਦੱਸਿਆ ਕਿ ਡਾਇਰੈਕਟਰ ਜਸਬੀਰ ਸਿੰਘ ਸੁਰਸਿੰਘ ਵਲੋਂ ਭਗਵਾਨ ਵਾਲਮੀਕਿ ਤੀਰਥ ਨਾਲ ਜੁੜੀ ਇਕ ਵੱਡੀ ਮੰਗ ਜੋ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਦੁਰਗਿਆਨਾ ਮੰਦਿਰ ਦੀ ਤਰਜ ਤੇ ਤੀਰਥ ਨੂੰ ਬਿਜਲੀ ਦੀ ਬਿਲ ਵਿੱਚ 75% ਛੋਟ ਦੇਣ ਦੀ ਹੈ ਉਸਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਜਲਦੀ ਇਸ ਨੂੰ ਮਨਜ਼ੂਰੀ ਦੇਣ ਦਾ ਭਰੋਸਾ ਦਿਵਾਇਆ। ਇਸ ਦੇ ਨਾਲ ਹੀ ਓਹਨਾਂ ਨੇ ਮੌਕੇ ਤੇ ਅਧਿਕਾਰੀਆਂ ਨੂੰ ਨਿਰੇਦਸ਼ ਦਿੱਤੇ ਕਿ ਪਾਵਨ ਤੀਰਥ ਨੂੰ ਐਮਰਜੈਂਸੀ ਸੇਵਾ ਲਈ ਦੋ ਵੱਡੇ ਟਰਾਲੀ ਜਰਨੇਟਰ ਮੁੱਹਈਆ ਕਰਵਾਏ ਜਾਣ। ਇਸ ਮੌਕੇ ਭਗਵਾਨ ਵਾਲਮੀਕਿ ਤੀਰਥ ਸ਼ਰਾਇਨ ਬੋਰਡ ਦੇ ਜਨਰਲ ਮੈਨੇਜਰ ਅਤੇ ਰਵਿੰਦਰ ਹੰਸ ਨੇ ਆਪਣੇ ਸਾਥੀਆਂ ਨਾਲ ਡਾਇਰੈਕਟਰ ਜਸਬੀਰ ਸਿੰਘ ਸੁਰਸਿੰਘ ਦਾ ਸਨਮਾਨ ਕੀਤਾ। ਇਸ ਮੌਕੇ ਭਗਵਾਨ ਵਾਲਮੀਕਿ ਤੀਰਥ ਦੇ ਜੀ ਐਮ ਕੁਛਰਾਜ ਜੀ, ਜ਼ਿਲ੍ਹਾ ਯੂਥ ਜਓਆਇਟ ਸੈਕਟਰੀ ਵਰੁਣ ਰਾਣਾ,ਬਲਾਕ ਇੰਚਾਰਜ ਵਿਰਾਟ ਦੇਵਗਨ, ਪ੍ਰਿਤਪਾਲ ਸਿੰਘ, ਸੁਰਜੀਤ ਸਿੰਘ, ਸਰਬਜੀਤ ਸਿੰਘ, ਗੁਰਜੀਤ ਸਿੰਘ, ਹਰਜੀਤ ਸਿੰਘ, ਮੈਡਮ ਸੁਨੀਤਾ ਜੀ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਮੌਜੂਦ ਸਨ।