- March 17, 2024
ਭਾਜਪਾ ਲੋਕ ਸਭਾ ਦੀਆਂ 400 ਤੋਂ ਵਧੇਰੇ ਸੀਟਾਂ *ਤੇ ਇਤਿਹਾਸ ਜਿੱਤ ਹਾਸਲ ਕਰੇਗੀ : ਛੀਨਾ
ਭਾਜਪਾ ਲੋਕ ਸਭਾ ਦੀਆਂ 400 ਤੋਂ ਵਧੇਰੇ ਸੀਟਾਂ *ਤੇ ਇਤਿਹਾਸ ਜਿੱਤ ਹਾਸਲ ਕਰੇਗੀ : ਛੀਨਾ
ਕਿਹਾ : ਜਨਤਾ ਦੇਸ਼ ਦੀ ਵਾਂਗਡੋਰ ਫਿਰ ਤੋਂ ਮੋਦੀ ਨੂੰ ਸੌਂਪਣ ਲਈ ਉਤਵਾਲੀ
ਅੰਮ੍ਰਿਤਸਰ, 17 ਮਾਰਚ¸ਭਾਰਤ *ਚ 543 ਉਮੀਦਵਾਰਾਂ ਦੀ ਚੋਣ ਲਈ 18ਵੀਂ ਲੋਕ ਸਭਾ ਚੋਣਾਂ 19 ਅਪ੍ਰੈਲ ਤੋਂ 1 ਜੂਨ ਤੱਕ ਕਰਵਾਈਆਂ ਜਾਣਗੀਆਂ ਅਤੇ ਮੋਦੀ ਸਰਕਾਰ ਦੀਆਂ ਲੋਕਪੱਖੀ ਅਤੇ ਵਿਕਾਸ ਸਬੰਧੀ ਨੀਤੀਆਂ ਦੇ ਮੱਦੇਨਜਰ ਲੋਕ ਭਾਰਤੀ ਜਨਤਾ ਪਾਰਟੀ ਦੇ 400 ਤੋਂ ਵਧੇਰੇ ਉਮੀਦਵਾਰਾਂ ਨੂੰ ਜਿਤਾ ਕੇ ਇਕ ਵੱਡੀ ਜਿੱਤ ਇਤਿਹਾਸ ਦੇ ਪੰਨਿ੍ਹਆਂ *ਤੇ ਸੁਨਿਹਰੇ ਅੱਖਰਾਂ ਨਾਲ ਦਰਜ ਕਰਵਾਉਣਗੇ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਭਾਜਪਾ ਦੇ ਸੀਨੀਅਰ ਆਗੂ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਜਾਰੀ ਆਪਣੇ ਪ੍ਰੈਸ ਬਿਆਨ ਰਾਹੀਂ ਕੀਤਾ।
ਇਸ ਮੌਕੇ ਸ: ਛੀਨਾ ਨੇ ਵਿਕਾਸ ਪਹਿਲਕਦਮੀਆਂ ਨੂੰ ਤੇਜ਼ ਕਰਨ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਸਮਰਪਣ ਦੀ ਸ਼ਲਾਘਾ ਕੀਤੀ।ਉਨ੍ਹਾਂ ਕੇਂਦਰ ਸਰਕਾਰ ਦੇ ਵਿਕਾਸ ਪ੍ਰੋਜੈਕਟਾਂ ਸਬੰਧੀ ਗੱਲ ਕਰਦਿਆਂ ਕਿਹਾ ਕਿ ਸ੍ਰੀ ਨਰਿੰਦਰ ਮੋਦੀ ਦਾ ਮੁੱਖ ਮਕਸਦ ਪੰਜਾਬ ਸਮੇਤ ਸਮੂਹ ਰਾਜਾਂ ਦਾ ਵਿਕਾਸ ਕਰਨਾ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਸੂਬੇ ਦੀ ਉਨਤੀ ਲਈ ਜਲੰਧਰ, ਬਿਆਸ ਅਤੇ ਮੋਗਾ ਰੇਲਵੇ ਸਟੇਸ਼ਨ ਦਾ ਪੁਨਰ ਵਿਕਾਸ, ਫਿਰੋਜ਼ਪੁਰ *ਚ ਪੋਸਟੑਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਣਾ, 925 ਕਰੋੜ ਰੁਪਏ ਦੀ ਲਾਗਤ ਵਾਲਾ ਏਮਜ਼ ਬਠਿੰਡਾ ਅਤੇ ਸੰਗਰੂਰ *ਚ 449 ਕਰੋੜ ਰੁਪਏ ਦੀ ਲਾਗਤ ਵਾਲਾ 300 ਬਿਸਤਰਿਆਂ ਵਾਲਾ ਪੀ. ਜੀ. ਆਈ. ਐਮ. ਈ. ਆਰ. ਸੈਟੇਲਾਈਟ ਸੈਂਟਰ ਦਾ ਅਗਾਜ਼ ਕਰਨਾ, ਪੰਜਾਬ ਦੇ ਆਦਮਪੁਰ *ਚ ਨਵੇਂ ਹਵਾਈ ਅੱਡੇ ਦੇ ਟਰਮੀਨਲ ਦੀ ਸਥਾਪਨਾ ਆਦਿ ਵਿਸ਼ੇਸ਼ ਵਿਕਾਸ ਕਾਰਜ ਉਲੀਕੇ ਗਏ।
ਸ: ਛੀਨਾ ਨੇ ਪਬਲਿਕ ਮੀਟਿੰਗ ਦੌਰਾਨ 7 ਪੜ੍ਹਾਵਾਂ *ਚ ਹੋਣ ਵਾਲੀਆਂ ਚੋਣਾਂ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਸਾਲ 2019 ਦੀਆਂ ਆਮ ਚੋਣਾਂ ਨੂੰ ਪਛਾੜਦੇ ਹੋਏ, ਦੁਨੀਆ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਚੋਣ ਹੋਵੇਗੀ ਅਤੇ ਭਾਰਤ *ਚ ਸਭ ਤੋਂ ਲੰਬੇ ਸਮੇਂ ਤੱਕ ਚੱਲਣ ਵਾਲੀਆਂ ਆਮ ਚੋਣਾਂ ਹੋਣਗੀਆਂ। ਉਨ੍ਹਾਂ ਕਿਹਾ ਕਿ ਸੂਬੇ *ਚ ਭਾਜਪਾ 13 ਸੀਟਾਂ *ਤੇ ਇਤਿਹਾਸਕ ਜਿੱਤ ਹਾਸਲ ਕਰੇਗੀ। ਉਨ੍ਹਾਂ ਨੇ ਸੂਬਾ ਸਰਕਾਰ ਨੂੰ ਆੜੇਂ ਹੱਥੀਂ ਲੈਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਲੁਭਾਉਣੇ ਸੁਪਨਿਆਂ ਨਾਲ ਵੋਟਾਂ ਹਾਸਲ ਕਰਕੇ ਭੋਲੀ ਜਨਤਾ ਨਾਲ ਧੋਖਾ ਕੀਤਾ ਹੈ, ਕਿਉਂਕਿ ਪੰਜਾਬ ਦੀ ਮੌਜ਼ੂਦਾ ਭਗਵੰਤ ਮਾਨ ਸਰਕਾਰ ਦੇ ਕਿਸੇ ਵੀ ਆਗੂ ਨੇ ਚੋਣ ਜਿੱਤਣ ਉਪਰੰਤ ਕਦੇ ਵੀ ਵੋਟਰ ਦੀ ਨਾ ਕੋਈ ਸਾਰ ਲਈ ਅਤੇ ਨਾ ਕੋਈ ਵਿਕਾਸ ਪ੍ਰੋਜੈਕਟ ਜਾਂ ਨਿਰਮਾਣ ਕਰਵਾਇਆ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਦੂਰਅੰਦੇਸ਼ੀ ਸੋਚ ਸਦਕਾ ਪੰਜਾਬ *ਚ ਕਰੋੜਾਂ ਦੇ ਪ੍ਰੋਜੈਕਟ ਪ੍ਰਗਤੀ ਅਧੀਨ ਹਨ ਅਤੇ ਸੂਬੇ *ਚ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਤਹਿਤ ਹੋਰ ਪ੍ਰੋਜੈਕਟਾਂ ਲਈ ਜ਼ਮੀਨੀ ਕੰਮ ਛੇਤੀ ਹੀ ਅਮਲ *ਚ ਲਿਆਂਦੇ ਜਾਣਗੇ।ਇਸ ਵਾਰ ਸੂਬੇ ਦੀ ਜਨਤਾ ਦੇਸ਼ ਦੀ ਵਾਂਗਡੋਰ ਸ੍ਰੀ ਮੋਦੀ ਨੂੰ ਸੌਂਪਣ ਲਈ ਉਤਾਵਲੀ ਹੋ ਕੇ 1 ਜੂਨ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੀ ਹੈ।