• December 14, 2023

ਮੋਦੀ ਸਰਕਾਰ ਵੱਲੋਂ ਚਲਾਈ ਗਈ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਦਾ ਅਟਾਰੀ ਪੁੱਜਣ ’ਤੇ ਭਰਵਾਂ ਸਵਾਗਤ

ਮੋਦੀ ਸਰਕਾਰ ਵੱਲੋਂ ਚਲਾਈ ਗਈ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਦਾ ਅਟਾਰੀ ਪੁੱਜਣ ’ਤੇ ਭਰਵਾਂ ਸਵਾਗਤ

ਮੋਦੀ ਸਰਕਾਰ ਵੱਲੋਂ ਚਲਾਈ ਗਈ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਦਾ ਅਟਾਰੀ ਪੁੱਜਣ ’ਤੇ ਭਰਵਾਂ ਸਵਾਗਤ
ਮੋਦੀ ਸਰਕਾਰ ਦੀਆਂ ਯੋਜਨਾਵਾਂ ਹਰੇਕ ਵਰਗ ਲਈ ਹੋ ਰਹੀਆਂ ਲਾਹੇਵੰਦ ਸਾਬਿਤ : ਛੀਨਾ

ਅੰਮ੍ਰਿਤਸਰ, 14 ਦਸੰਬਰ ( ਰਾਹੁਲ ਸੋਨੀ )

ਪ੍ਰਧਾਨ ਸ੍ਰੀ ਨਰਿੰਦਰ ਮੋਦੀ ਵੱਲੋਂ 15 ਨਵੰਬਰ ਨੂੰ ਭਗਵਾਨ ਬਿਰਸਾ ਮੁੰਡਾ ਦੀ ਧਰਤੀ ਰਾਂਚੀ (ਝਾਰਖੰਡ) ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤੀ ਗਈ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਦਾ ਅੱਜ ਅਟਾਰੀ ਦੇ ਪਿੰਡ ਇੱਬਣ ਕਲਾਂ ਵਿਖੇ ਪੁੱਜਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਕੇਂਦਰ ਸਰਕਾਰ ਦੀਆਂ ਹਰੇਕ ਯੋਜਨਾਵਾਂ ਉਚਿੱਤ ਅਤੇ ਸਹੀ ਢੰਗ ਨਾਲ ਲਾਭਪਾਤਰੀ ਅਤੇ ਪਛੜੇ ਵਰਗ ਦੇ ਲੋਕਾਂ ਤੱਕ ਪਹੁੰਚਾਉਣ ਅਤੇ ਜਾਣੂ ਕਰਵਾਉਣ ਦੇ ਮਕਸਦ ਤਹਿਤ ਸ਼ੁਰੂ ਕੀਤੀ ਉਕਤ ਯਾਤਰਾ ਭਾਜਪਾ ਦੇ ਸੀਨੀਅਰ ਆਗੂ ਸ: ਰਜਿੰਦਰ ਮੋਹਨ ਸਿੰਘ ਛੀਨਾ, ਭਾਜਪਾ ਪੰਜਾਬ ਅਤੇ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਇੰਚਾਰਜ਼ ਸ੍ਰੀ ਸੂਰਜ ਭਾਰਦਵਾਜ ਅਤੇ ਅੰਮ੍ਰਿਤਸਰ ਦਿਹਾਤੀ ਦੇ ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਸ੍ਰੀ ਸ਼ੁਸੀਲ ਦੇਵਗਨ ਵੱਲੋਂ ਪਿੰਡ ਵਾਸੀਆਂ ਦੇ ਮਿਲ ਕੇ ਸਵਾਗਤ ਕੀਤਾ ਗਿਆ।

ਇਸ ਮੌਕੇ ਸ: ਛੀਨਾ ਨੇ ਕਿਹਾ ਕਿ ਯਾਤਰਾ ਦਾ ਮਕਸਦ ਕੇਂਦਰ ਸਰਕਾਰ ਵੱਲੋਂ ਚਲਾਈਆਂ ਗਈਆਂ ਸੈਂਕੜੇ ਬੁਨਿਆਦੀ ਵਿਕਾਸ ਯੋਜਨਾਵਾਂ ਦਾ ਲਾਭ ਦੇਣਾ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਸ਼ੁਰੂ ਕੀਤੀ ਗਈ ਯਾਤਰਾ ਦਾ ਸੰਕਲਪ ਲੋਕਾਂ ਦੇ ਦਰਵਾਜ਼ੇ ’ਤੇ ਸਰਕਾਰੀ ਸਕੀਮਾਂ ਦੀਆਂ ਸਹੂਲਤਾਂ ਉਪਲਬਧ ਕਰਵਾਉਣਾ ਹੈ। ਇਸੇ ਟੀਚੇ ਤਹਿਤ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ 22 ਨਵੰਬਰ ਨੂੰ ਚੰਡੀਗੜ੍ਹ ਤੋਂ ਹਰੀ ਝੰਡੀ ਵਿਖਾ ਕੇ ਉਕਤ ਯਾਤਰਾ ਨੂੰ ਰਵਾਨਾ ਕੀਤਾ ਸੀ।

ਉਨ੍ਹਾਂ ਕਿਹਾ ਕਿ ਅੱਜ ਪਿੰਡ ਇੱਬਣ ਕਲਾਂ ਵਿਖੇ ‘ਹਮਾਰਾ ਸੰਕਲਪ ਵਿਕਸਿਤ ਭਾਰਤ’ ਯਾਤਰਾ ਵੈਨ ਦੇ ਪੁੱਜਣ ਮੌਕੇ ਮੋਦੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੇ ਸਬੰਧ ’ਚ ਸਿਹਤ ਵਿਭਾਗ, ਡਾਕਖਾਨਾ, ਐਨ. ਐਫ਼. ਐਲ., ਖੇਤੀਬਾੜੀ ਵਿਭਾਗ, ਆਂਗਨਵਾੜੀ ਵਿਭਾਗ ਨੇ ਮੌਕੇ ’ਤੇ ਲੋਕਾਂ ਦੇ ਅਧਾਰ ਕਾਰਡ, ਆਯੂਸ਼ਮਾਨ ਕਾਰਡ, ਟੀ. ਬੀ. ਸਕ੍ਰੀਨਿੰਗ, ਸਿਹਤ ਸਬੰਧੀ ਟੈਸਟ ਅਤੇ ਆਂਗਨਵਾੜੀ ਵਰਕਰਾਂ ਵੱਲੋਂ ਰਜਿਸਟਰੇਸ਼ਨ ਕੀਤੀ ਗਈ ਅਤੇ ਸਹੂਲਤਾਂ ਪ੍ਰਾਪਤ ਕਰ ਰਹੇ ਲੋਕਾਂ ਨੂੰ ਰੂਬਰੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਹੁਣ ਤੱਕ ਦੇਸ਼ ਦੇ ਕਰੋੜਾਂ ਪਰਿਵਾਰਾਂ ਨੇ ਡਿਜੀਟਲ ਪਲੇਟਫਾਰਮ ਦਾ ਲਾਭ ਲਿਆ ਹੈ, ਜਿਸ ਫਲਸਰੂਪ ਮੋਦੀ ਸਰਕਾਰ ਦੁਆਰਾ ਦਿੱਤੀਆਂ ਜਾ ਰਹੀਆਂ ਸਹੂਲਤਾਂ ਹਰੇਕ ਵਰਗ ਲਈ ਲਾਹੇਵੰਦ ਸਾਬਿਤ ਹੋ ਰਹੀਆਂ ਹਨ।

ਸ: ਛੀਨਾ ਨੇ ਕਿਹਾ ਕਿ ਯਾਤਰਾ ਦਾ ਅੱਜ ਇੱਥੇ ਪੁੱਜਣ ’ਤੇ ਲੋਕਾਂ ’ਚ ਭਾਰੀ ਉਤਸ਼ਾਹ ਵੇਖਿਆ ਗਿਆ। ਉਨ੍ਹਾਂ ਕਿਹਾ ਕਿ ਸਰਪੰਚਾਂ, ਪੰਚਾਂ ਅਤੇ ਪਿੰਡ ਵਾਸੀਆਂ ਨੇ ਉਕਤ ਯੋਜਨਾਵਾਂ ਸਬੰਧੀ ਸਵਾਗਤ ਕੀਤਾ ਅਤੇ ਇਸ ਦਾ ਮੌਕੇ ’ਤੇ ਲਾਭ ਵੀ ਉਠਾਇਆ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਇਹ ਪ੍ਰਮੁੱਖ ਸਕੀਮਾਂ ਹਨ ਜੋ ਯਕੀਨੀ ਬਣਾਉਂਦੀਆਂ ਹਨ ਕਿ ਇਨ੍ਹਾਂ ਸਕੀਮਾਂ ਦਾ ਲਾਭ ਸਮਾਂਬੱਧ ਤਰੀਕੇ ਨਾਲ ਸਮੂਹ ਲੋੜਵੰਦ ਲਾਭਪਾਤਰੀਆਂ ਤੱਕ ਪਹੁੰਚ ਸਕੇ।

ਇਸ ਮੌਕੇ ਅਟਾਰੀ ਹਲਕਾ ਇੰਚਾਰਜ਼ ਸ੍ਰੀਮਤੀ ਬਲਵਿੰਦਰ ਕੌਰ, ਏ. ਡੀ. ਸੀ. ਅਰਬਨ ਡਿਵੈਲਪਮੈਂਟ ਸ੍ਰੀਮਤੀ ਅਮਨਦੀਪ ਕੌਰ, ਡੀ. ਡੀ. ਪੀ. ਓ. ਡਾ. ਸੰਦੀਪ ਮਲਹੋਤਰਾ, ਬੀ. ਡੀ. ਪੀ. ਓ. ਸ: ਬਿਕਰਮਜੀਤ ਸਿੰਘ, ਸਰਪੰਚ ਸ: ਸੁਖਦੇਵ ਸਿੰਘ, ਪੰਚਾਇਤ ਸਕੱਤਰ ਸ੍ਰੀ ਅਨੂਪ ਥਾਪਰ, ਸ: ਵੰਸ਼ਦੀਪ ਸਿੰਘ ਸਮੇਤ ਸਮੂੁਹ ਮੈਂਬਰ ਪੰਚਾਇਤ ਅਤੇ ਪਿੰਡ ਵਾਸੀ ਹਾਜ਼ਰ ਸਨ।
ਕੈਪਸ਼ਨ:

ਅਟਾਰੀ ਦੇ ਪਿੰਡ ਇੱਬਣ ਕਲਾਂ ਵਿਖੇ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਦਾ ਪੁੱਜਣ ਮੌਕੇ ਸਵਾਗਤ ਕਰਨ ਉਪਰੰਤ ਬੈਠੇ ਵਿਖਾਈ ਦੇ ਰਹੇ ਹਨ ਸ: ਰਜਿੰਦਰ ਮੋਹਨ ਸਿੰਘ ਛੀਨਾ, ਸੂਰਜ ਭਾਰਦਵਾਜ਼, ਸ਼ੁਸੀਲ ਦੇਵਗਨ ਤੇ ਹੋਰ ਮੋਹਤਬਰ। ਅਤੇ ਸੰਕਲਪ ਲੈਂਦੇ ਹੋਏ ਸ: ਰਜਿੰਦਰ ਮੋਹਨ ਸਿੰਘ ਛੀਨਾ, ਸੂਰਜ ਭਾਰਦਵਾਜ਼, ਸ਼ੁਸੀਲ ਦੇਵਗਨ, ਸ੍ਰੀਮਤੀ ਬਲਵਿੰਦਰ ਕੌਰ, ਸ੍ਰੀਮਤੀ ਅਮਨਦੀਪ ਕੌਰ, ਸੰਦੀਪ ਮਲਹੋਤਰਾ, ਸ: ਬਿਕਰਮਜੀਤ ਸਿੰਘ, ਸਰਪੰਚ ਸ: ਸੁਖਦੇਵ ਸਿੰਘ ਤੇ ਹੋਰ।

Leave a Reply

Your email address will not be published. Required fields are marked *