- November 20, 2023
ਰਾਹੀ ਪ੍ਰੋਜੈਕਟ ਅਧੀਨ ਜੀ.ਪੀ.ਐਸ. ਟ੍ਰੈਕਰ ਨਾਲ ਚੱਲ ਰਹੇ ਈ ਆਟੋ ਸ਼ਹਿਰਵਾਸੀਆਂ ਲਈ ਬੇਹਦ ਸੁਰਖਿਅਤ ਵਾਹਨ :- ਕਮਿਸ਼ਨਰ ਰਾਹੁਲ
ਰਾਹੀ ਪ੍ਰੋਜੈਕਟ ਅਧੀਨ ਜੀ.ਪੀ.ਐਸ. ਟ੍ਰੈਕਰ ਨਾਲ ਚੱਲ ਰਹੇ ਈ ਆਟੋ ਸ਼ਹਿਰਵਾਸੀਆਂ ਲਈ ਬੇਹਦ ਸੁਰਖਿਅਤ ਵਾਹਨ :- ਕਮਿਸ਼ਨਰ ਰਾਹੁਲ
(20 ਨਵੰਬਰ 2023, ਅੰਮ੍ਰਿਤਸਰ)
ਅੱਜ ਮਿਤੀ 20 ਨਵੰਬਰ 2023 ਨੂੰ ਸੀ.ਈ.ਓ. ਅੰਮ੍ਰਿਤਸਰ ਸਮਾਰਟ ਸਿਟੀ ਲਿ. ਅਤੇ ਕਮਿਸ਼ਨਰ ਰਾਹੁਲ ਅਤੇ ਪ੍ਰੋਜੈਕਟ ਇੰਚਾਰਜ ਵਾ ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਵੱਲੋ ਸਮਾਰਟ ਸਿਟੀ ਮਿਸ਼ਨ ਅਧੀਨ ਚਲ ਰਹੇ ਰਾਹੀ ਪ੍ਰੋਜੈਕਟ ਸਬੰਧੀ ਮੀਟਿੰਗ ਕੀਤੀ ਗਈ ਜਿਸ ਵਿਚ ਅੰਮ੍ਰਿਤਸਰ ਸ਼ਹਿਰ ਵਿਚ ਈ-ਆਟੋ ਦੀ ਵੱਧ ਰਹੀ ਗਿਣਤੀ ਲਈ ਗਈ ਅਤੇ ਲੋਕਾਂ ਵਿਚ ਇਸ ਦੀ ਵਿਸ਼ੇਸ਼ਤਾਵਾਂ ਦੀ ਜਾਣਕਾਰੀ ਦੇਣ ਲਈ ਵੱਡੇ ਪੱਧਰ ਤੇ ਮੁਹਿੰਮ ਚਲਾਉਣ ਲਈ ਕਿਹਾ ਗਿਆ ਤਾਂ ਜੋ ਸ਼ਹਿਰ ਵਾਸੀਆਂ ਨੂੰ ਇਕ ਬੇਹਤਰ ਸਵਾਰੀ ਦਾ ਅਨੰਦ ਮਿਲ ਸਕੇ ਅਤੇ ਨਾਲ ਹੀ ਸੁਰਖਿਆ ਹੋ ਸਕੇ ਕਿਊਜੋਂ ਇਸ ਅਧੁਨਿਕ ਤਕਨੀਕ ਦੇ ਈ-ਆਟੋ ਵਿਚ ਜੀ.ਪੀ.ਐਸ. ਟ੍ਰੈਕਰ ਲਗਾ ਹੈ।
ਕਮਿਸ਼ਨਰ ਰਾਹੁਲ ਨੇ ਕਿਹਾ ਕਿ ਰਾਹੀ ਪ੍ਰੋਜੈਕਟ ਪੰਜਾਬ ਸਰਕਾਰ ਦਾ ਇਕ ਪਾਇਲਟ ਪ੍ਰੋਜੈਕਟ ਹੈ ਜਿਸ ਵਾਸਤੇ ਸਰਕਾਰ ਵੱਲੋ ਹਰ ਇਕ ਈ-ਆਟੋ ਲਈ 1.40 ਲੱਖ ਰੁ. ਦੀ ਨਗਦ ਸਬਸਿਡੀ ਦਿੱਤੀ ਜਾ ਰਹੀ ਹੈ ਇਸ ਤੋ ਇਲਾਵਾਂ ਕਈ ਹੋਰ ਸਮਾਜ ਭਲਾਈ ਸਕੀਮਾਂ ਦੇ ਲਾਭ
ਦਿੱਤੇ ਜਾ ਰਹੇ ਹਨ। ਇਸ ਅਧੁਨਿਕ ਤਕਨੀਕ ਦੇ ਈ-ਆਟੋ ਦਾ ਨਾ ਕੋਈ ਸ਼ੋਰ ਸਰਾਬਾ ਹੈ ਅਤੇ ਨਾ ਹੀ ਇਸ ਦਾ ਧੁੰਆਂ ਹੁੰਦਾ ਹੈਂ ਅਤੇ ਇਸ ਵਿਚ ਜੀ.ਪੀ.ਐਸ. ਟ੍ਰੈਕਰ ਲਗਾ ਹੈ ਜਿਸ ਨਾਲ ਸਵਾਰੀ ਵੀ ਸੁਰਖਤ ਰਹਿੰਦੀ ਹੈ ਅਤੇ ਸਮਾਨ ਵੀ। ਕੋਈ ਅਣਸੁਖਾਵੀ ਘਟਨਾਂ ਹੋਣ ਤੇ ਇਹ ਈ-ਆਟੋ ਟ੍ਰੇਸ ਹੋ ਜਾਂਦਾ ਹੈ ਇਸ ਤੋ ਇਲਾਵਾਂ ਇਸ ਦੀ ਸਾਰੀ ਰਜਿਸ਼ਟ੍ਰੈਸ਼ਨਜ ਬਕਾਇਦਾ ਹੁੰਦੀਆਂ ਹਨ। ਜੱਦ ਕਿ ਪੁਰਾਣੇ ਡੀਜਲ ਆਟੋ ਧੁੰਏ ਦੇ ਨਾਲ- ਨਾਲ ਸ਼ੋਰ-ਸ਼ਰਾਬਾ ਵੀ ਕਰਦੇ ਹਨ ਅਤੇ ਇਹਨਾਂ ਦੀ ਸਰਕਾਰੀ ਮਾਨਤਾ ਵੀ ਖਤਮ ਹੋ ਚੁਕੀ ਹੈ ਇਸ ਤੋ ਇਲਾਵਾਂ ਵੱਡੀ ਤਾਦਾਤ ਵਿਚ ਚਲ ਰਹੇ ਇਲੈਕਟ੍ਰਿਕ ਰਿਕਸ਼ਾ ਜੁਗਾੜੁ ਵਾਹਨ ਹਨ ਜਿਸ ਦਾ ਨਾ ਤੋ ਕੋਈ ਦਸਤਾਵੇਜ ਹੈ ਤੇ ਨਾਂ ਹੀ ਕੋਈ ਨੰਬਰ ਪਲੇਟ। ਉਹਨਾਂ ਨੇ ਕਿਹਾ ਕਿ ਅੱਜ ਦੇ ਹਲਾਤ ਦੇ ਮੁਤਾਬਕ ਹਰ ਇਕ ਸ਼ਹਿਰ ਵਾਸੀ ਇਕ ਸੁਰਾਖਿਤ ਵਾਤਾਵਰਨ ਚਾਹੁੰਦਾ ਹੈ ਅਤੇ ਰਾਹੀ ਪ੍ਰੋਜੈਕਟ ਅਧੀਨ ਚਲ ਰਹੇ ਇਹ ਈ-ਆਟੋ ਹਰਪੱਖੋ ਸੁਰਖਿਅਤ ਹਨ । ਉਹਨਾਂ ਨੇ ਜਾਣਕਾਰੀ ਦੇੰਦੇ ਹੋਏ ਦੱਸਿਆ ਕਿ ਜਲਦ ਹੀ ਔਰਤਾਂ ਲਈ ਵੀ ਰੋਜੀ-ਰੋਟੀ ਦੇ ਵਸੀਲੇ ਕਰਨ ਲਈ 200 ਪਿੰਕ ਈ-ਆਟੋ ਰਾਹੀ ਪ੍ਰੋਜੈਕਟ ਅਧੀਨ ਸ਼ਹਿਰ ਵਿਚ ਚਲਾਏ ਜਾਣਗੇ ਜਿਸ ਨੂੰ ਸਿਰਫ ਔਰਤ ਡਰਾਈਵਰ ਹੀ ਚਲਾਏਗੀ ਅਤੇ ਇਸ ਦੀ ਜਲਦ ਹੀ ਪ੍ਰਰਾਵਾਨਗੀ ਆਉਣ ਵਾਲੀ ਹੈ ਅਤੇ ਦਸੰਬਰ 2023 ਦੇ ਪਹਿਲੇ ਹਫਤੇ ਲਾੰਚ ਕਰਨ ਦੀ ਪਲੈਨਿੰਗ ਹੈ ਜਿਸ ਵਾਸਤੇ ਈ-ਆਟੋ ਚਲਾਉਣ ਲਈ ਇਛੁੱਕ ਔਰਤਾਂ ਦੀ ਸੇਲਫ ਹੇਲਪ ਗਰੁਪ ਬਣਾ ਕੇ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ ।
ਅੱਜ ਦੀ ਇਸ ਮੀਟਿੰਗ ਵਿਚ ਰਾਹੀ ਪ੍ਰੋਜੈਕਟ ਦੇ ਡਾ. ਜੋਤੀ ਮਹਾਜਨ, ਆਸ਼ੀਸ਼ ਕੁਮਾਰ, ਫੇਰੀ ਭਾਟੀਆਂ, ਅਤੇ ਜੇ.ਈ. ਵਿਸ਼ਵਦੀਪ ਹਾਜਰ ਸਨ।