jeevaypunjab.com

ਉਝਾਨੀਆ ਫਾਊਂਡੇਸ਼ਨ ਨੇ ਜ਼ਰੂਰਤਮੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ।

ਸਮਾਜ ਸੇਵਾ ‘ਚ ਮੋਹਰੀ ਉਝਾਨੀਆ ਫਾਊਂਡੇਸ਼ਨ ਨੇ ਬੀਤੇ ਦਿਨੀ ਝੱੁਗੀ ਝੋਪੜੀ ਵਿੱਚ ਰਹਿਣ ਵਾਲੇ ਪਰਿਵਾਰਾਂ ਨੂੰ ਐਮ.ਡੀ.ਬੀ ਲੰਡਨ ਸਕੇਏਅਰ ਪ੍ਰੋਜੈਕਟ ਵਿੱਚ ਰਾਸ਼ਨ ਵੰਡਿਆ ਗਿਆ। ਇਸ ਸਮੇਂ ਬਾਲੀਵੁੱਡ ਗਾਇਕ ਆਲਮ ਖਾਨ ਜਿੰਨਾ ਦਾ ਅੱਜ ਜਨਮਦਿਨ ਵੀ ਸੀ; ਵਿਸ਼ੇਸ਼ ਮਹਿਮਾਨ ਰਹੇ। ਉਹਨਾਂ ਨੇ ਉਝਾਨੀਆ ਫਾਊਂਡੇਸ਼ਨ ਦੇ ਬਾਨੀ ਪਰਵ ਗੋਇਲ ਦਾ ਉਹਨਾਂ ਦੇ ਜਨਮ ਦਿਨ ਉੱਤੇ ਨੇਕ ਕਾਰਜ ਕਰਨ ਲਈ ਬਹੁਤ-ਬਹੁਤ ਧੰਨਵਾਦ ਕੀਤਾ। ਇਸ ਨੇਕ ਕੰਮ ‘ਚ ਰੀਅਲ ਅਸਟੇਟ ਕੰਪਨੀ ਐਮ.ਡੀ.ਬੀ ਨੇ ਸਹਾਇਤਾ ਦਿੱਤੀ। ਉਝਾਨੀਆ ਫਾਊਂਡੇਸ਼ਨ ਵੱਲੋਂ ਸ੍ਰੀ ਪ੍ਰਮੋਦ ਗੋਇਲ ਨੇ ਐਮ.ਡੀ.ਬੀ ਦੇੇ ਮਾਲਕ ਸੁਰਿੰਦਰ ਬਾਂਸਲ ਜੀ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਅਤੇ ਮਨੁੱਖਤਾ ਦੀ ਸੇਵਾ ਨੂੰ ਸਭ ਤੋ ਉਤੱਮ ਆਖ ਕੇ ਸਭ ਨੂੰ ਸਮਾਜ ਸੇਵਾ ‘ਚ ਵਧ-ਚੜ੍ਹ ਕੇ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਝਾਨੀਆ ਫਾਊਂਡੇਸ਼ਨ ਇਸ ਤੋਂ ਪਹਿਲਾਂ ਵੀ ਗਰੀਬ ਬੱਚਿਆਂ ਨੂੰ ਮੁਫਤ ਕਾਪੀਆਂ, ਕਿਤਾਬਾਂ, ਵਰਦੀਆਂ ਅਤੇ ਮੈਡੀਕਲ ਚੈਕਅੱਪ ਕੈਂਪ, ਖੂਨਦਾਨ ਕੈਂਪਾਂ ਰਾਹੀਂ ਸਮਾਜ ਸੇਵਾ ਵਿਚ ਆਪਣਾ ਯੋਗਦਾਨ ਪਾ ਰਹੀ ਹੈ। ਇਸ ਸਮੇਂ ਪੰਜਾਬੀ ਗਾਇਕ ਡਾ.ਭੁਪਿੰਦਰ ਜੀ, ਸਮਾਜ ਸੇਵਕ ਹਰਜੀਤ ਧੀਮਾਨ, ਜੌਨੀ ਸਿੰਗਲਾ, ਸਥਾਨ ਸੇ ਗ੍ਰੀਸ਼ਵ ਸਿੰਗਲਾ, ਪ੍ਰਿਯਾਂਸ਼ੂ ਮੰਗਲਾ, ਸੰਦੀਪ ਕੌਰ ਹਾਜ਼ਰ ਸਨ।

Exit mobile version