jeevaypunjab.com

ਭਾਜਪਾ ਪਾਰਟੀ ਦੀ ਮਜ਼ਬੂਤੀ ਅਤੇ ਸਮਾਜ ਭਲਾਈ ਕੰਮਾਂ ਲਈ ਸਮੇਂ ਸਮੇਂ ਤੇ ਭਾਜਪਾ ਬੁੱਧੀਜੀਵੀ ਸੈਲ ਲਗਾਉਂਦਾ ਰਹੇਗਾਂ ਬੁੱਧੀਜੀਵੀ ਵਰਕਸ਼ਾਪਾਂ। ਭਾਜਪਾ ਬੁੱਧੀ ਜੀਵੀ ਕਨਵੀਨਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਮੁਨੀਸ਼ ਵਰਮਾ

ਭਾਜਪਾ ਬੁੱਧੀਜੀਵੀ ਸੈੱਲ ਦੀਆਂ ਦੋ ਸੰਪੂਰਨ ਵਰਕਸ਼ਾਪਾਂ ਮਾਨਯੋਗ ਸੰਗਠਨ ਇੰਚਾਰਜ ਜਨਰਲ ਸਕੱਤਰ ਪੰਜਾਬ ਅਤੇ ਚੰਡੀਗੜ੍ਹ ਮੰਤਰੀ ਸ੍ਰੀ ਸ੍ਰੀਨਿਵਾਸਲੂ ਜੀ ਅਤੇ ਸਟੇਟ ਕਨਵੀਨਰ ਸ੍ਰੀ ਪੀ ਕੇ ਐਸ ਭਾਰਦਵਾਜ ਦੀ ਅਗਵਾਈ ਹੇਠ ਬੁੱਧੀਜੀਵੀ ਸੈੱਲ ਦੇ ਦਫਤਰ ਚੰਡੀਗੜ੍ਹ ਵਿਖੇ ਆਯੋਜਿਤ ਕੀਤੀਆਂ ਗਈਆਂ ਇਸ ਭਾਜਪਾ ਬੁੱਧੀਜੀਵੀ ਸੈੱਲ ਦੀ ਪਹਿਲੀ ਵਰਕਸ਼ਾਪ ਦੀ ਪ੍ਰਧਾਨਗੀ ਡਾਕਟਰ ਆਸ਼ੀਸ਼ ਸ਼ਰਮਾ ਅਤੇ ਡਾਕਟਰ ਕਰਨ ਸ਼ਰਮਾ ਨੇ ਕੀਤੀ ਇਸ ਮੌਕੇ ਵਰਕਸ਼ਾਪ ਵਿੱਚ ਪੰਜਾਬ ਅਤੇ ਪੀਜੀਆਈ ਵਰਗੇ ਵੱਡੇ ਅਦਾਰਿਆਂ ਵਿੱਚ ਸਿਹਤ ਸੰਭਾਲ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਚਰਚਾਂ ਕੀਤੀ ਗਈ ,ਅਤੇ ਦਵਾਈਆਂ ਦੀ ਘੱਟੋ ਘੱਟ ਵਰਤੋਂ ਕਰਕੇ ਸਰੀਰ ਨੂੰ ਸਿਹਤਮੰਦ ਬਣਾਉਣ ਲਈ ਕਸਰਤਾਂ ਅਤੇ ਸੰਤੁਲਿਤ ਖੁਰਾਕ ਦੀਆਂ ਜੀਵਨ ਸੈਲੀ ਅਪਣਾਉਣ ਦੀ ਮਹੱਤਤਾ ਤੇ ਚਾਨਣਾ ਪਾਇਆ ਗਿਆ ।ਇਸ ਦੇ ਨਾਲ ਹੀ ਦੂਜੀ ਵਰਕਸ਼ਾਪ ਪ੍ਰਸਿੱਧ ਸਿੱਖਿਆ ਸ਼ਾਸਤਰੀ ਡਾਕਟਰ ਰਾਜ ਮਲੋਹਤਰਾ ਦੀ ਅਗਵਾਈ ਵਿੱਚ ਲਗਾਈ ਗਈ ਇਸ ਮੌਕੇ ਉਹਨਾਂ ਨੇ ਦੱਸਿਆ ਕਿ ਸਾਨੂੰ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੱਲ ਵੀ ਉਤਸਾਹਿਤ ਕਰਨ ਦੀ ਲੋੜ ਹੈ। ਉਨਾਂ ਨੇ ਬੋਲਦੇ ਹੋਏ ਕਿਹਾ ਕਿ ਬੀਆਈਸੀ ਪਰਿਵਾਰਾਂ ਅਤੇ ਉਹਨਾਂ ਦੇ ਵਿਦਿਆਰਥੀਆਂ ਲਈ ਮੁਫਤ ਟੈਸਟ ਅਤੇ ਸਿਖਲਾਈ ਵੀ ਦਿੱਤੀ ਜਾਵੇਗੀ।ਇਸ ਦੇ ਨਾਲ ਹੀ ਵਿਸ਼ਵ ਪ੍ਰਸਿੱਧ ਪਰਿਵਾਰ ਦੇ ਮੁੱਖੀ ਸ੍ਰੀ ਨਿਤਾਸ਼ ਖੰਨਾ ਜੀ ਸਟੇਟ ਕੋ ਕਨਵੀਨਰ ਅਤੇ ਜਰਨਲ ਸਕੱਤਰ ਬੀਆਈਸੀ ਨੇ ਬੁੱਧੀਜੀਵੀ ਸੈੱਲ ਦੇ ਕਾਰਜਾਂ ਨੂੰ ਮਜਬੂਤ ਕਰਨ ਲਈ 31 ਦਸੰਬਰ 2025 ਤੱਕ 50 ਹਜ਼ਾਰ ਮੈਂਬਰਾਂ ਤੱਕ ਦੇ ਸੰਗਠਨਾਤਮਕ ਢਾਚੇ ਨੂੰ ਸਥਾਪਿਤ ਕਰਕੇ 2027 ਵਿੱਚ ਪੂਰੇ ਦੇਸ਼ ਅੰਦਰ ਅਤੇ ਪੰਜਾਬ ਅੰਦਰ ਭਾਜਪਾ ਸਰਕਾਰ ਬਣਾਉਣ ਦੀ ਘੋਸ਼ਣਾ ਕੀਤੀ।ਇਸ ਦੋਵੇਂ ਵਰਕਸ਼ਾਪਾਂ ਦੇ ਵਿੱਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਬੁੱਧੀਜੀਵੀ ਸੈੱਲ ਦੇ ਕਨਵੀਨਰ ਮੁਨੀਸ਼ ਵਰਮਾ ਨੇ ਸਮੂਲੀਅਤ ਕੀਤੀ ਅਤੇ ਬੁੱਧੀਜੀਵੀ ਸੈੱਲ ਦੇ ਸਾਰੇ ਆਗੂ ਸਾਹਿਬਾਨਾਂ ਨੂੰ ਸੰਬੋਧਨ ਕੀਤਾ ਅਤੇ ਉਨਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਹੇਠ ਭਾਜਪਾ ਪਾਰਟੀ ਦੇ ਅੰਦਰ ਪਾਰਟੀ ਦੀ ਮਜਬੂਤੀ ਲਈ ਜੋ ਬੁੱਧੀਜੀਵੀ ਸੈੱਲ ਬਣਾਇਆ ਗਿਆ ਹੈ ਉਹ ਬਹੁਤ ਹੀ ਸ਼ਲਾਘਾ ਯੋਗ ਕਦਮ ਹੈ, ਅਜਿਹੀਆਂ ਵਰਕਸ਼ਾਪਾਂ ਪੂਰੇ ਦੇਸ਼ ਅੰਦਰ ਲੱਗਦੀਆ ਰਹਿਣਗੀਆਂ ਕਿਉਂਕਿ ਭਾਜਪਾ ਪਾਰਟੀ ਦੂਰ ਅੰਦੇਸ਼ੀ ਸੋਚ ਲੈ ਕੇ ਪੰਜਾਬ ਨੂੰ ਬੁਲੰਦੀਆਂ ਤੇ ਲੈ ਕੇ ਜਾਣਾ ਚਾਹੁੰਦੀ ਹੈ ਅਤੇ ਬੁੱਧੀਜੀਵੀ ਦੇ ਕਨਵੀਨਰ ਅਤੇ ਆਗੂ ਸਾਹਿਬਾਨ ਸਮੇਂ ਸਮੇਂ ਤੇ ਸਮਾਜ ਦੇ ਲੋਕਾਂ ਦੀਆਂ ਮੁਸਕਿਲਾਂ ਹੱਲ ਕਰਨ ਲਈ ਆਪਣੇ ਸੁਝਾਅ ਪਾਰਟੀ ਨੂੰ ਦਿੰਦੇ ਰਹਿਣਗੇ । ਇਸ ਮੌਕੇ ਸਟੇਜ ਦੀ ਕਾਰਵਾਈ ਸ਼੍ਰੀ ਨਿਸ਼ਾਂਤ ਖੰਨਾ ਜੀ ਅਤੇ ਸ਼੍ਰੀ ਹਿੰਮਤ ਸਿੰਘ ਸਿੱਧੂ ਜੀ ਵੱਲੋਂ ਕੀਤੀ ਗਈ।ਸੰਗਠਨ ਮੰਤਰੀ ਜੀ ਅਤੇ ਪੰਜਾਬ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਕੋਰ ਗਰੁੱਪ ਬੀਆਈਸੀ ਵੱਲੋਂ ਉੱਤਮਤਾ ਦੇ ਸਰਟੀਫਿਕੇਟ ਅਤੇ ਸਨਮਾਨ ਪੱਤਰ ਦਿੱਤੇ ਗਏ।ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਬੁਲਾਰਿਆਂ ਆਪਣੇ ਵਿਚਾਰ ਪੇਸ਼ ਕੀਤੇ ਜਿਨ੍ਹਾਂ ਬੁਲਾਰਿਆਂ ਵਿੱਚੋ ਸ਼੍ਰੀ ਜਗਦੀਸ਼ ਸੈਣੀ , ਐਡਵੋਕੇਟ ਕੇ.ਕੇ. ਠਾਕੁਰ , ਸ਼੍ਰੀ ਐਸ.ਕੇ. ਭੋਰੀਵਾਲ , ਸ਼੍ਰੀ ਰਾਕੇਸ਼ ਰਮਨ ਜੀ, ਸ਼੍ਰੀਮਤੀ ਸੋਨੀਆ ਨਈਅਰ , ਸ਼੍ਰੀਮਤੀ ਸੁਨੀਤਾ ਪੂਨੀਆ, ਸ਼੍ਰੀ ਜਗਜੀਤ ਸਿੰਘ ਡੀ.ਈ.ਓ ਸ਼੍ਰੀ ਰਾਜਿੰਦਰ ਗਰਗ , ਸ਼੍ਰੀਮਤੀ ਸਿੰਮੀ ਸੋਨੀ, ਐਡਵੋਕੇਟ ਸੁਰਿੰਦਰ , ਐਡਵੋਕੇਟ ਕਰਨ ਸਿੰਗਲਾ , ਜਿਤੇਸ਼ ਅਗਰਵਾਲ , ਧਰੁਵ ਗੁਪਤਾ , ਮਨੀਸ਼ ਜੀ, ਐਡਵੋਕੇਟ ਸ਼ੇਰੋਲ ਸਿੰਘ, ਪਾਂਧੀ , ਐਸ. ਯਾਦਵਿੰਦਰ ਸਿੰਘ,ਹੋਰਨਾਂ ਤੋਂ ਇਲਾਵਾ ਆਦਿ ਹਾਜ਼ਰ ਸਨ ।

Exit mobile version