jeevaypunjab.com

ਗਿਆਨੀ ਰਘੁਬੀਰ ਸਿੰਘ ਵੱਲੋਂ ਕਲਗੀਧਰ ਟਰੱਸਟ ਬੜੂ ਸਾਹਿਬ ਦੁਆਰਾ ਬਣਾਏ 5 ਘਰਾਂ ਦੀਆਂ ਚਾਬੀਆਂ ਹੜ੍ਹ ਪੀੜਤਾਂ ਨੂੰ ਸੌਂਪੀਆਂ।

ਅੰਮ੍ਰਿਤਸਰ, ਰਾਹੁਲ ਸੋਨੀ,
ਕਲਗੀਧਰ ਟਰੱਸਟ ਗੁਰਦਵਾਰਾ ਬੜੂ ਸਾਹਿਬ ਹਿਮਾਚਲ ਪ੍ਰਦੇਸ਼ ਵੱਲੋਂ ਹਰ ਵਾਰ ਦੀ ਤਰ੍ਹਾਂ ਕੁਦਰਤੀ ਆਫਤਾਂ ਨੂੰ ਨਜਿੱਠਣ ਲਈ ਅਕਾਲ ਸੇਵਾ ਟੀਮਾਂ ਨੂੰ ਭੇਜਣ ਦਾ 26 ਅਗਸਤ ਤੋਂ ਉੱਦਮ ਕੀਤਾ ਗਿਆ। ਪਿਛਲੇ ਦਿਨਾਂ ਵਿੱਚ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਦਵਿੰਦਰ ਸਿੰਘ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਕਲਗੀਧਰ ਟਰੱਸਟ ਨੇ ਇਹ ਬੀੜਾ ਚੁੱਕਿਆ ਹੈ ਕਿ ਸੰਗਤਾਂ ਦਾ ਪੈਸਾ ਸਹੀ ਤਰੀਕੇ ਨਾਲ ਇਸ਼ਤੇਮਾਲ ਹੋਵੇ, ਜੋ ਹੜ੍ਹ ਪੀੜਤਾਂ ਦੀਆ ਬੁਨਿਆਦੀ ਲੋੜਾਂ ਅਸੀਂ ਪੂਰੀਆਂ ਕਰ ਰਹੇ ਹਾਂ ਅਤੇ ਨਾਲ ਹੀ ਉਹਨਾਂ ਨੇ ਜਾਣਕਾਰੀ ਦਿੱਤੀ ਗਈ ਸੀ ਕਿ ਜੋ ਚੌਥਾ ਫੇਜ ਹੈ, ਜਿਸ ਵਿੱਚ ਜਿਨ੍ਹਾਂ ਦੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ, ਓਹਨਾ ਦੀ ਜਾਂਚ ਕਰਕੇ ਉਹਨਾਂ ਦੀ ਨਵੇਂ ਮਕਾਨ ਜਾਂ ਨੁਕਸਾਨੇ ਘਰਾਂ ਦੀ ਮੁਰੰਮਤ ਕੀਤੀ ਜਾਵੇਗੀ। ਇਸੇ ਤਹਿਤ ਕਲਗੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ ਦੇ ਉਪ ਪ੍ਰਧਾਨ ਜਗਜੀਤ ਸਿੰਘ (ਕਾਕਾ ਵੀਰ ਜੀ) ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਵਿੱਚ 5 ਨਵੇਂ ਘਰ ਪਿੰਡ ਲਾਲਵਾਲਾ, ਜੱਗੀ ਵਾਲਾ, ਡਬਰ, ਵੰਝਾਂਵਾਲੀ ਨੰਗਲ ਅਤੇ ਗਾਲਿਬ ਵਿੱਚ ਨਵੇਂ ਪ੍ਰੀ-ਫੈਬ੍ਰਿਕੇਟਡ ਮਟੀਰੀਅਲ ਨਾਲ ਮਕਾਨ ਤਿਆਰ ਕਰਕੇ ਦਿੱਤੇ ਗਏ। ਓਹਨਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਦੇ ਮਕਾਨ ਹੜ੍ਹਾਂ ਦੇ ਪਾਣੀ ਅਤੇ ਭਾਰੀ ਬਾਰਿਸ਼ ਕਰਕੇ ਢਹਿ ਗਏ ਸਨ। ਇਹਨਾਂ ਪਰਿਵਾਰਾਂ ਨੂੰ 24 ਘੰਟੇ ਪ੍ਰਤੀ ਮਕਾਨ ਤਿਆਰ ਕਰਕੇ ਦਿੱਤਾ ਗਿਆ, ਜਿਸ ਵਿੱਚ ਰਸੋਈ ਦੇ ਰਾਸ਼ਨ ਤੋਂ ਲੈ ਕੇ ਕੁੱਲ ਘਰੇਲੂ ਸੁੱਖ ਸਹੂਲਤ (ਬੈਡ, ਗੱਦੇ, ਪੱਖੇ, ਰਸੋਈ ਦਾ ਇੱਕ ਕੁਝ ਦਿਨਾ ਦਾ ਰਾਸ਼ਨ ਆਦਿ) ਸਮਾਨ ਮੁਹਈਆ ਕਰਵਾਇਆ ਗਿਆ। ਇਹਨਾਂ ਘਰਾਂ ਦੀਆਂ ਚਾਬੀਆਂ ਸੌਂਪਣ ਲਈ ਗਿਆਨੀ ਰਘੁਬੀਰ ਸਿੰਘ ਜੀ (ਮੁੱਖ ਗ੍ਰੰਥੀ, ਦਰਬਾਰ ਸਾਹਿਬ) ਸਿਰਕਤ ਕੀਤੀ ਗਈ। ਓਹਨਾ ਨੇ ਟਰੱਸਟ ਵੱਲੋ ਕੀਤੇ ਇਸ ਨਵੇਕਲੇ ਪ੍ਰੀ-ਫੈਬ੍ਰਿਕੇਟਡ ਮਟੀਰੀਅਲ ਮਕਾਨ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਟਰੱਸਟ ਦੇ ਸੇਵਾਦਾਰ ਅਤੇ ਪਿੰਡ ਦੇ ਪਤਵੰਤੇ ਮੌਜੂਦ ਸਨ। ਓਹਨਾ ਹੋਰ ਜਾਣਕਾਰੀ ਦੱਸਿਆ ਕਿ ਇਸ ਤਰ੍ਹਾਂ ਦੇ ਲਗਭਗ 100 ਨਵੇਂ ਪ੍ਰੀ-ਫੈਬ੍ਰਿਕੇਟਡ ਮਟੀਰੀਅਲ ਨਾਲ ਮਕਾਨ ਤਿਆਰ ਕਰਕੇ (400 ਤੋਂ 900 ਸੁਕੇਅਰ ਫੁੱਟ ਤੱਕ ਉਸਾਰੀ ਕੀਤੀ ਜਾਵੇਗੀ) ਲੋੜਬੰਦਾਂ ਨੂੰ ਅਸੀਂ ਸੰਗਤ ਦੇ ਸਹਿਯੋਗ ਨਾਲ ਬਣਾ ਕੇ ਦਿਆਂਗੇ। ਓਹਨਾ ਨੇ ਅਪੀਲ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਕਾਰਜਾਂ ਲਈ ਸੰਗਤ ਦੇ ਸਹਿਯੋਗ ਦੀ ਵੱਧ ਵੱਧ ਲੋੜ ਹੈ। ਹਰ ਦੇਸ਼ ਵਾਸੀ ਦਾ ਇਹ ਫਰਜ਼ ਬਣਦਾ ਹੈ ਕਿ ਉਹ ਆਪਣੇ ਦਸਵੰਧ ਦਾ ਹਿੱਸਾ ਇਹਨਾਂ ਦੀ ਮਦਦ ਕਰਨ ਲਈ ਜਰੂਰ ਦਾਨ ਕਰਨਾ ਚਾਹੀਦਾ ਹੈ ਤਾਂ ਜੋ ਜਿਨ੍ਹਾਂ ਦੇ ਘਰ ਨੁਕਸਾਨੇ ਗਏ ਹਨ ਓਹਨਾ ਦੀ ਮੁਰੰਮਤ ਕੀਤੀ ਜਾ ਸਕੇ ਜਾ ਨਵੇਂ ਬਣਾ ਕੇ ਦਿੱਤੇ ਜਾਣੇ ਚਾਹੀਦੇ ਹਨ, ਸਾਨੂੰ ਸਭ ਨੂੰ ਇਹ ਹੰਭਲਾ ਜਰੂਰ ਮਾਰਨਾ ਚਾਹੀਦਾ ਹੈ, ਓਹਨਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੱਲ੍ਹ ਗੁਰਦਾਸਪੁਰ ਜ਼ਿਲੇ ਵਿੱਚ 5 ਘਰਾਂ ਦੀਆਂ ਸੌਂਪੀਆਂ ਜਾਣਗੀਆਂ। ਇਥੇ ਜਿਕਰਯੋਗ ਹੈ ਕਿ ਇੱਕ ਆਮ ਆਦਮੀ ਲਈ ਇਸ ਤਰ੍ਹਾਂ ਹੜ੍ਹਾਂ ਦੀ ਮਾਰ ਪੈਣ 10 ਸਾਲ ਤੱਕ ਆਰਥਿਕ ਸਥਿਤੀ ਵਿੱਚੋਂ ਬਾਹਰ ਨਿਕਲ ਸਕਦਾ ਹੈ, ਇਹਨਾਂ ਹਾਲਾਤਾਂ ਵਿੱਚ ਘਰ ਪਾਉਣਾ ਇੱਕ ਸੁਪਨੇ ਦੀ ਤਰ੍ਹਾਂ ਹੈ। ਹੁਣ ਤੱਕ ਲਗਭਗ 153 ਪਿੰਡਾਂ ਵਿੱਚੋਂ 7500 ਤੋਂ ਵੱਧ ਵਿਅਕਤੀਆਂ ਨੂੰ ਰੈਸਕਿਊ ਕਰਕੇ ਸੁਰੱਖਿਅਤ ਜਗ੍ਹਾ ‘ਤੇ ਪਹੁੰਚਾਇਆ ਗਿਆ। ਗੁਰਦੁਆਰਾ ਬੜੂ ਸਾਹਿਬ, ਹਿਮਾਚਲ ਪ੍ਰਦੇਸ਼ ਵਿਖੇ ਸਰਬਤ ਦੇ ਭਲੇ ਲਈ ਸ੍ਰੀ ਸਹਿਜ ਪਾਠ ਸਾਹਿਬ ਨਿਰੰਤਰ ਚੱਲ ਰਹੇ ਹਨ, ਜਿੱਥੇ ਪੰਜਾਬ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ ਜਾਂਦੀ ਹੈ। ਇਥੇ ਜਿਕਰਯੋਗ ਹੈ ਕਿ ਦੇਸ਼ ਵਿੱਚ ਜਦੋਂ ਵੀ ਕੁਦਰਤੀ ਆਫ਼ਤਾਂ ਆਉਦੀਆਂ ਹਨ ਤਾਂ ਟਰੱਸਟ ਦੀ ਅਕਾਲ ਸੇਵਾ ਟੀਮ ਵੱਲੋਂ ਨਿਧੜਕ ਹੋ ਕੇ ਹੜ੍ਹ ਪੀੜਤਾਂ ਦੀ ਸੇਵਾ ਲਈ ਤਤਪਰ ਰਹਿੰਦੀ ਹੈ।

Exit mobile version