jeevaypunjab.com

ਰਾਸ਼ਟਰੀ ਜਰਨਲ ਸਕੱਤਰ ਸੰਜੇ ਨਿਰਮਲ ਅਤੇ ਪੰਜਾਬ ਐਸੀ ਮੋਰਚਾ ਦੇ ਪ੍ਰਧਾਨ ਐਸ. ਆਰ ਲੱਧੜ ਵੱਲੋਂ ਨਿਯੁਕਤੀ ਪੱਤਰ ਦੇ ਕੇ ਕੁਲਦੀਪ ਸਿੰਘ ਸਿੱਧੂਪੁਰ ਨੂੰ ਕੀਤਾ ਪੰਜਾਬ ਦਾ ਉਪ ਪ੍ਰਧਾਨ ਨਿਯੁਕਤ



ਸਿੱਧੂਪੁਰ ਨੂੰ ਮਿਲੀ ਵੱਡੀ ਜ਼ਿੰਮੇਵਾਰੀ ਵੱਡਾ ਸੰਕੇਤ – ਡਾ. ਹਰਬੰਸ ਲਾਲ

ਭਾਰਤੀ ਜਨਤਾ ਪਾਰਟੀ ਪੰਜਾਬ ਐਸੀ ਮੋਰਚਾ ਨੇ ਇੱਕ ਅਹਿਮ ਫੈਸਲਾ ਲੈਂਦੇ ਹੋਏ , ਨੌਜਵਾਨ ਆਗੂ ਅਤੇ ਪਾਰਟੀ ਪ੍ਰਤੀ ਸਮਰਪਿਤ ਹਲਕਾ ਬਸੀ ਪਠਾਣਾਂ ਦੇ ਇੰਚਾਰਜ ਕੁਲਦੀਪ ਸਿੰਘ ਸਿੱਧੂਪੁਰ ਨੂੰ ਐਸੀ ਮੋਰਚਾ ਪੰਜਾਬ ਦਾ ਉਪ ਪ੍ਰਧਾਨ ਬਣਾ ਬਣਾਇਆ ਗਿਆ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਦੀਪ ਸਿੰਘ ਸਿੱਧੂਪੁਰ ਨੇ ਕਿਹਾ ਕਿ ਉਹ ਧੰਨਵਾਦ ਕਰਦੇ ਹਨ , ਰਾਸ਼ਟਰੀ ਜਨਰਲ ਸੈਕਟਰੀ ਭਾਜਪਾ ਐਸੀ . ਮੋਰਚਾ ਸ੍ਰੀ ਸੰਜੇ ਨਿਰਮਲ ਜੀ ਦਾ ਅਤੇ ਪੰਜਾਬ ਦੇ ਪ੍ਰਧਾਨ ਐਸ .ਆਰ .ਲੱਧੜ ਦਾ ਜਿਨਾਂ ਨੇ ਉਹਨਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਉਹਨਾਂ ਤੇ ਵਿਸ਼ਵਾਸ ਕਰਕੇ ਜੋ ਜਿੰਮੇਵਾਰੀ ਦਿੱਤੀ ਹੈ ।ਉਸ ਨੂੰ ਤਨਦੇਹੀ ਨਾਲ ਨਿਭਾਉਣ ਦਾ ਕੰਮ ਕਰਨਗੇ । ਅਤੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਝੰਡਾ ਐਸੀ ਸਮਾਜ ਦੇ ਲੋਕਾਂ ਦੇ ਘਰ ਘਰ ਤੱਕ ਲੈ ਕੇ ਜਾਣ ਦਾ ਕੰਮ ਕਰਨਗੇ ।  ਜਿਕਰਯੋਗ ਹੈ ਕਿ ਕੁਲਦੀਪ ਸਿੰਘ ਸਿੱਧੂਪੁਰ ਗਰਾਊਂਡ ਦੇ ਨੇਤਾ ਹਨ । ਜੋ ਕਿ ਹਰ ਵੇਲੇ ਪਾਰਟੀ ਦੇ ਕੰਮ ਦੇ ਲਈ ਤਤਪਰ ਰਹਿੰਦੇ ਹਨ । ਹਲਕਾ ਬਸੀ ਪਠਾਣਾ ਤੋ ਇਲਾਵਾ ਜਿਲਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਐਸੀ ਸਮਾਜ ਪ੍ਰਤੀ ਉਹਨਾਂ ਦੀਆਂ ਸੇਵਾਵਾਂ ਬਹੁਤ ਜਿਆਦਾ ਹਨ । ਸੁੱਚਾ ਰਾਮ ਲੱਧੜ ਅਤੇ ਸਾਬਕਾ ਮੰਤਰੀ ਡਾ ਹਰਬੰਸ ਲਾਲ ਨੇ ਕਿਹਾ ਕਿ ਸਿੱਧੂਪੁਰ ਹਮੇਸ਼ਾ ਹੀ ਆਮ ਲੋਕਾਂ ਦੇ ਨਾਲ ਖੜਦੇ ਹਨ ਅਤੇ ਉਹਨਾਂ ਨੂੰ ਇਨਸਾਫ ਦਵਾਉਣ ਦੇ ਲਈ ਕੋਈ ਕਸਰ ਬਾਕੀ ਨਹੀਂ ਛੱਡਦੇ ਭਾਵੇਂ ਉਹਨਾਂ ਨੂੰ ਕਿਸੇ ਵੀ ਉੱਚ ਅਧਿਕਾਰੀ ਨੂੰ ਮਿਲਣਾ ਪਵੇ ਜਾਂ ਕਿਸੇ ਰਾਜਨੀਤਿਕ ਨੇਤਾ ਨੂੰ ਮਿਲਣਾ ਪਵੇ । ਸਿੱਧੂਪੁਰ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਹੀ ਇਕਲੌਤੀ ਇਹ ਪਾਰਟੀ ਹੈ , ਜੋ ਵਰਕਰਾਂ ਦੀ ਕਦਰ ਕਰਦੀ ਹੈਂ ।  ਵਰਕਰਾਂ ਨੂੰ ਉੱਚਾ ਚੁੱਕਣ ਦਾ ਕੰਮ ਕਰਦੀ ਹੈ । ਉਹਨਾਂ ਨੇ ਇੱਕ ਵਾਰ ਫਿਰ ਤੋਂ ਸਾਰੀ ਲੀਡਰਸ਼ਿਪ ਐਸੀ ਮੋਰਚਾ ਦੇ ਪ੍ਰਧਾਨ ਐਸ ਆਰ ਲੱਦੜ ਅਤੇ ਸੰਜੇ ਨਿਰਮਲ ਜੀ ਰਾਸ਼ਟਰੀ ਮਹਾ ਮੰਤਰੀ , ਅਸ਼ਵਨੀ ਕਸਰਮਾ ਕਾਰਜਕਾਰੀ ਪ੍ਰਧਾਨ , ਸੁਨੀਲ ਜਾਖੜ ਪੰਜਾਬ ਪ੍ਰਧਾਨ ਭਾਜਪਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਪੰਜਾਬ ਡਾ. ਹਰਬੰਸ ਲਾਲ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਅਤੇ ਉਹਨਾਂ ਦੇ ਇਲਾਵਾ ਮੰਡਲ ਪ੍ਰਧਾਨ ਬਸੀ ਪਠਾਣਾ ਓਮ ਪ੍ਰਕਾਸ਼ ਗੌਤਮ , ਮੰਡਲ ਪ੍ਰਧਾਨ ਖਮਾਣੋ ਵਿਵੇਕ ਕੁਮਾਰ ਜੈਨ , ਮੰਡਲ ਪ੍ਰਧਾਨ ਸੰਘੋਲ ਸਾਮ ਲਾਲ ਨਰੂਲਾ , ਮੰਡਲ ਚੂਨੀ ਦੇ ਵਾਈਸ ਪ੍ਰਧਾਨ ਜਸਵੀਰ ਸਿੰਘ ਨੰਦਪੁਰ , ਵਾਈਸ ਪ੍ਰਧਾਨ ਪਤਵੰਤ ਸਿੰਘ ਕਲੋੜ , ਮਹਿਲਾ ਆਗੂ ਅਵਿਨਾਸ਼ ਕੌਰ , ਨੀਤੂ ਸ਼ਰਮਾ ਮਹਿਲਾ ਆਗੂ , ਮਹਿਲਾ ਆਗੂ ਪਰਮਜੀਤ ਕੌਰ , ਸੰਘੋਲ ਪ੍ਰੀਤੀ , ਗੁਰਵਿੰਦਰ ਕੌਰ ਮੁੱਲਾਪੁਰ ,  ਤਰੁਣ ਸੇਠੀ , ਸੰਯਮ ਪਾਠਕ , ਸੋਹਨ ਲਾਲ ਮੈਨਰੋ , ਨਰਵੀਰ ਜੋਨੀ , ਕਾਕਾ ਸਿੰਘ , ਭਗਤ ਰਾਮ ਲੂਲੋ , , ਸੁਖਦੀਪ ਸਿੰਘ ਭਟੜੀ ਆਦੀ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਪਿੰਡ ਵਾਸੀ ਅਤੇ ਲੋਕ ਹਾਜ਼ਰ ਸਨ ।

Exit mobile version