jeevaypunjab.com

ਅਮਰ ਸ਼ਹੀਦ ਮੋਤੀ ਮਹਿਰਾ ਜੀ ਦਾ 4 ਜਨਵਰੀ ਨੂੰ ਹਾਅ ਦਾ ਨਾਅਰਾ ਚੇਤਨਾ ਮੰਚ ਪੰਜਾਬ ਮਨਾਵੇਗੀ ਸ਼ਹੀਦੀ ਦਿਵਸ । ਡਾਕਟਰ ਹਰਬੰਸ ਲਾਲ ਸਾਬਕਾ ਮੰਤਰੀ ਪੰਜਾਬ

ਹਾਅ ਦਾ ਨਾਅਰਾ ਚੇਤਨਾ ਮੰਚ ਪੰਜਾਬ ਦੇ ਸਰਪ੍ਰਸਤ ਅਤੇ ਸੀਨੀਅਰ ਭਾਜਪਾ ਆਗੂ ਡਾਕਟਰ ਹਰਬੰਸ ਲਾਲ ਸਾਬਕਾ ਮੰਤਰੀ ਪੰਜਾਬ ਨੇ ਅਮਰ ਸ਼ਹੀਦ ਮੋਤੀ ਮਹਿਰਾ ਜੀ ਦੇ ਅਸਥਾਨ ਤੇ ਸਨਮਾਨਿਤ ਹੋਣ ਪਿੱਛੋਂ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੋ ਸਾਡੀ ਸੰਸਥਾ ਹਾਅ ਦਾ ਨਾਅਰਾ ਚੇਤਨਾ ਮੰਚ ਪੰਜਾਬ ਦਾ ਨਾਂ ਪਿਆ ਹੈ ਇਹ ਨਾਮ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਵਿੱਚ ਖੁੱਲ ਕੇ ਜਿਨ੍ਹਾਂ ਨੇ ਬੁਲੰਦ ਅਵਾਜ਼ ਕੀਤੀ ਸੀ ਉਨ੍ਹਾਂ ਸ਼ਖ਼ਸੀਅਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ,ਦੀਵਾਨ ਟੋਡਰ ਮੱਲ ਜੀ ਦੀ ,ਅਮਰ ਸ਼ਹੀਦ ਮੋਤੀ ਮਹਿਰਾ ਜੀ, ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਹਾਅ ਦਾ ਨਾਅਰਾ ਚੇਤਨਾ ਮੰਚ ਪੰਜਾਬ ਸਾਰੀਆਂ ਸਖਸ਼ੀਅਤਾਂ ਨੂੰ ਸਮਰਪਿਤ ਹੈ ਸਾਡੀ ਸੰਸਥਾ ਮਹਾਨ ਸ਼ਹੀਦਾਂ ਨੂੰ ਸਮੇਂ-ਸਮੇਂ ਤੇ ਯਾਦ ਕਰਦੀ ਰਹਿੰਦੀ ਹੈ
ਬੀਤੇ ਦਿਨ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਅਮਰ ਸ਼ਹੀਦ ਮੋਤੀ ਮਹਿਰਾ ਸਥਾਨ ਤੇ ਆ ਕੇ ਸਾਰੇ ਆਗੂਆਂ ਨੇ ਮੱਥਾ ਟੇਕਿਆ ਅਤੇ ਬਾਅਦ ਵਿੱਚ ਟਰੱਸਟ ਦੇ ਆਗੂਆਂ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਹੋਰ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਡਾਕਟਰ ਹਰਬੰਸ ਲਾਲ ਸਾਬਕਾ ਮੰਤਰੀ ਪੰਜਾਬ ਨੇ ਬੋਲਦੇ ਹੋਏ ਕਿਹਾ ਕਿ ਅਸੀਂ ਆਪਣੀ ਸੰਸਥਾ ਹਾਅ ਦਾ ਨਾਅਰਾ ਚੇਤਰਾ ਮੰਚ ਪੰਜਾਬ ਵੱਲੋਂ ਅਮਰ ਸ਼ਹੀਦ ਮੋਤੀ ਮਹਿਰਾ ਜੀ ਦਾ ਸ਼ਹੀਦੀ ਦਿਵਸ 4 ਜਨਵਰੀ ਦਿਨ ਐਤਵਾਰ ਵਾਲੇ ਦਿਨ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾ ਕੇ ਅਮਰ ਸ਼ਹੀਦ ਮੋਤੀ ਮਹਿਰਾ ਜੀ ਅਤੇ ਫਤਿਹਗੜ੍ਹ ਸਾਹਿਬ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰੇਗੀ।

Exit mobile version