ਜੈਨ, ਦੀਪਕ ਰਾਜੂ ਅਤੇ ਸਤਲੋਕ ਆਸ਼ਰਮ ਦੇ ਮੁੱਖ ਸੇਵਾਦਾਰਾਂ ਨਾਲ ਆਸ਼ੀਰਵਾਦ ਪ੍ਰਾਪਤ ਕਰਨ ਲਈ ਸਮਾਗਮ ਵਿਚ ਸ਼ਾਮਲ ਹੋਣ ਲਈ ਆਪਣੇ ਸਾਥੀਆਂ ਸਮੇਤ
ਅੱਜ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਸ਼ਹਿਰ ਖਮਾਣੋਂ ਵਿਖੇ ਪੰਜਾਬ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਸਰਪ੍ਰਸਤ ਹਾਅ ਦਾ ਨਾਅਰਾ ਚੇਤਨਾ ਮੰਚ, ਪੰਜਾਬ ਆਪਣੇ ਸਾਥੀਆਂ ਸਮੇਤ ਸਤਲੋਕ ਆਸ਼ਰਮ ਖਮਾਣੋਂ ਵਿਖੇ ਤਿੰਨ ਦਿਨ ਤੋਂ ਲਗਾਤਾਰ ਚੱਲ ਰਹੇ ਭਗਤ ਕਬੀਰ ਜੀ ਦੇ 508ਵੇਂ ਨਿਰਵਾਣ ਦਿਵਸ ਸਮਾਗਮ ਵਿਚ ਵਿਸੇਸ਼ ਤੌਰ ਤੇ ਆਖਰੀ ਦਿਨ ਪਹੁੰਚ ਕੇ ਭਗਤ ਕਬੀਰ ਜੀ ਅਤੇ ਸੰਤ ਰਾਮ ਪਾਲ ਜੀ ਦੇ ਅਸਥਾਨ ਤੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਸਮਾਗਮ ਵਿਚ ਸੰਗਤ ਪੰਜਾਬ ਅਤੇ ਹੋਰ ਸੂਬਿਆਂ ਤੋਂ ਬੜੀ ਸ਼ਰਧਾ ਤੇ ਸਤਿਕਾਰ ਨਾਲ ਪਹੁੰਚੀ ਹੋਈ ਸੀ। ਸੰਗਤਾਂ ਵਿਚ ਆਖਰੀ ਦਿਨ ਬੜੀ ਚਹਿਲ ਪਹਿਲ ਦੇਖਣ ਨੂੰ ਮਿਲੀ। ਇਸ ਸਤਲੋਕ ਆਸ਼ਰਮ ਵਿਚ ਸੰਗਤਾਂ ਸਤਿਸੰਗ ਸੁਣਨ ਸਬੰਧੀ, ਭੋਜਨ ਚਾਹ ਆਦਿ ਅਤੇ ਪੈਣ ਸੌਣ ਦਾ ਹਰ ਤਰ੍ਹਾਂ ਦਾ ਪ੍ਰਬੰਧ ਸੇਵਾਦਾਰਾਂ ਵਲੋਂ ਬਹੁਤ ਵਧੀਆ ਢੰਗ ਨਾਲ ਕੀਤਾ ਹੋਇਆ ਸੀ। ਡਾ: ਹਰਬੰਸ ਲਾਲ ਸਾਬਕਾ ਮੰਤਰੀ ਨੇ ਆਪਣੇ ਸਾਥੀਆਂ ਸਮੇਤ ਸੰਗਤ ਦੇ ਦਰਸ਼ਨ ਕੀਤੇ ਅਤੇ ਸਤਿਸੰਗ ਵੀ ਸੁਣਿਆ। ਇਸ ਅਸਥਾਨ ਤੇ ਭਗਤ ਕਬੀਰ ਜੀ ਦੇ ਜਨਮ ਤੋਂ ਲੈ ਕੇ ਨਿਰਵਾਣ ਦਿਵਸ ਤੱਕ ਅਲੱਗ ਅਲੱਗ ਚਿੱਤਰਾਂ ਨਾਲ ਪ੍ਰਦਰਸ਼ਨੀ ਵੀ ਦਿਲਖਿੱਚਵੀਂ ਲਗਾਈ ਹੋਈ ਸੀ । ਡਾ: ਹਰਬੰਸ ਲਾਲ ਸਾਬਕਾ ਮੰਤਰੀ ਅਤੇ ਭਾਜਪਾ ਮੰਡਲ ਖਮਾਣੋਂ ਦੇ ਪ੍ਰਧਾਨ ਵਿਵੇਕ ਜੈਨ, ਦੀਪਕ ਕੁਮਾਰ ਰਾਜੂ, ਬਸੀ ਪਠਾਨਾਂ ਅਸੈਂਬਲੀ ਹਲਕੇ ਦੇ ਕਨਵੀਨਰ ਨੇ ਸਾਂਝੇ ਤੌਰ ਤੇ ਪੱਤਰਕਾਰਾਂ ਨਾਲ ਸੰਬੋਧਨ ਕਰਦੇ ਹੋਏ ਦੱਸਿਆ ਕਿ ਸਤ ਲੋਕ ਆਸ਼ਰਮ ਵਿਚ ਆ ਕੇ ਇੰਝ ਲੱਗ ਰਿਹਾ ਸੀ ਕਿ ਜਿਵੇਂ ਧਰਤੀ ਤੇ ਸਵਰਗ ਹੋਵੇ। ਮੁੱਖ ਸੇਵਾਦਾਰ ਰਾਮ ਦਾਸ ਫਰੌਰ, ਦੀਪਕ ਦਾਸ ਗੋਬਿੰਦਗੜ੍ਹ, ਹਰਲਵਲੀਨ ਦਾਸ ਪਟਿਆਲਾ, ਸੁਖਦੇਵ ਦਾਸ ਚੰਡੀਗੜ੍ਹ ਨੇ ਦੱਸਿਆ ਕਿ ਸੰਤ ਬਾਬਾ ਰਾਮ ਪਾਲ ਵਲੋਂ ਸੰਗਤ ਦੇ ਭਲੇ ਅਤੇ ਚੜ੍ਹਦੀ ਕਲਾਂ ਲਈ ਕਈ ਸਮਾਜ ਸੇਵੀ ਉਪਰਾਲੇ ਕੀਤੇ ਜਾ ਰਹੇ ਹਨ। ਜਿਵੇਂ ਅੰਨਪੂਰਨਾ ਮੁਹਿੰਮ ਗਰੀਬ ਲੋਕਾਂ ਨੂੰ ਰਾਸ਼ਨ ਵੰਡਿਆ ਜਾਂਦਾ ਹੈ। ਹੜ੍ਹ ਪੀੜ੍ਹਿਤ ਪਿੰਡਾਂ ਵਿਚੋਂ ਪਾਣੀ ਆਦਿ ਕੱਢਣ ਦੇ ਪ੍ਰਬੰਧ, ਪਸੂਆਂ ਲਈ ਚਾਰਾ, ਹੜ ਪੀੜ੍ਹਿਤ ਲੋਕਾਂ ਨੂੰ ਰਾਸ਼ਨ, ਮੰਜੇ ਬਿਸਤਰੇ ਹੋਰ ਜੋ ਵੀ ਸਮਾਨ ਹੋਵੇ, ਉਹ ਪਿੰਡਾਂ ਦੇ ਹੜ੍ਹ ਪੀੜ੍ਹਿਤ ਲੋਕਾਂ ਦੇ ਮੁਸ਼ਿਕਲ ਦੌਰ ਵਿਚ ਜਾ ਕੇ ਸੇਵਾਦਾਰਾਂ ਵਲੋਂ ਵੰਡਿਆ ਜਾਂਦਾ ਹੈ। ਨਸ਼ਾ ਮੁਕਤੀ ਮੁਹਿੰਮ ਦੀ ਸਤਲੋਕ ਆਸ਼ਰਮ ਦੇ ਸੇਵਾਦਾਰਾਂ ਵਲੋਂ ਬੜੇ ਜੋਰ ਸ਼ੋਰ ਨਾਲ ਚਲਾਈ ਜਾ ਰਹੀ ਹੈ। ਅਤੇ ਨਸ਼ਾ ਮੁਕਤੀ ਕਰਕੇ ਸੱਚ ਦੇ ਮਾਰਗ ਨਾਲ ਜੋੜਿਆ ਜਾਂਦਾ ਹੈ। ਦਾਜ ਰਹਿਤ ਕੁੜੀਆਂ ਦੇ ਵਿਆਹ ਆਦਿ ਵੀ ਕਰਵਾਏ ਜਾਂਦੇ ਹਨ। ਪੌਦੇ ਲਗਾਉਣ ਦੀ ਮੁਹਿੰਮ ਵੀ ਵੱਡੇ ਪੱਧਰ ਤੇ ਛੇੜੀ ਹੋਈ ਹੈ। ਪੌਦੇ ਸੰਗਤਾਂ ਨੂੰ ਲਗਾਉਣ ਲਈ ਵੰਡੇ ਵੀ ਜਾਂਦੇ ਹਨ। ਕਈ ਗਰੀਬਾਂ ਦੇ ਬੇਘਰੇ ਲੋਕਾਂ ਨੂੰ ਘਰ ਵੀ ਬਣਾ ਕੇ ਡੇਰੇ ਵਲੋਂ ਦਿੱਤੇ ਜਾਂਦੇ ਹਨ। ਕਰੋਨਾ ਵੇਲੇ ਵੀ ਲਗਾਤਾਰ ਰਾਸ਼ਨ ਜਿੱਥੇ ਵੀ ਜਰੂਰਤ ਹੁੰਦੀ ਪਹੁੰਚਾਇਆ ਜਾਂਦਾ ਸੀ। ਇਸ ਸਤਲੋਕ ਆਸ਼ਰਮ ਖਮਾਣੋਂ ਵਲੋਂ ਅਤੇ ਹੋਰ ਪੰਜਾਬ ਅਤੇ ਦੇਸ਼ ਵਿਚ ਜਿੱਥੇ ਜਿੱਥੇ ਵੀ ਸਤਲੋਕ ਆਸ਼ਰਮ ਹਨ, ਉਹਨਾਂ ਸਾਰੇ ਆਸ਼ਰਮਾਂ ਦੇ ਸੇਵਾਦਾਰਾਂ ਵਲੋਂ ਸੰਗਤ ਦੇ ਭਲੇ ਲਈ ਵੱਡੇ ਉਪਰਾਲੇ ਕੀਤੇ ਜਾਂਦੇ ਹਨ। ਇਸ ਸਮਾਗਮ ਵਿਚ ਸਾਬਕਾ ਮੰਤਰੀ,ਪੰਜਾਬ ਦੇ ਨਾਲ ਵਿਵੇਕ ਜੈਨ, ਮੰਡਲ ਖਮਾਣੋਂ ਦੇ ਪ੍ਰਧਾਨ, ਦੀਪਕ ਕੁਮਾਰ ਰਾਜੂ ਕਨਵੀਨਰ ਬੁੱਧੀਜੀਵੀ ਵਿੰਗ ਅਸੈਂਬਲੀ ਬਸੀ ਪਠਾਣਾਂ, ਭਾਜਪਾ ਆਗੂ ਸੁਰਿੰਦਰ ਕੁਮਾਰ ਖਮਾਣੋਂ, ਸੈਕਟਰੀ ਬਾਬਾ ਦਲੇਰ ਸਿੰਘ ਖਾਲਸਾ ਸੁਖਵਿੰਦਰ ਪੱਪੀ ਸਰਹਿੰਦ ਸ਼ਹਿਰ ਭਾਜਪਾ ਆਗੂ ਰਾਜੀਵ ਸ਼ਰਮਾ ਆਰੀਆ ਸਮਾਜ ਬਸੀ ਪਠਾਣਾਂ ਦੇ ਪ੍ਰਧਾਨ, ਅੰਮ੍ਰਿਤਪਾਲ ਸਿੰਘ ਮਨੈਲਾ, ਕੁਲਵੰਤ ਦਾਸ ਗੋਬਿੰਦਗੜ੍ਹ ਆਦਿ ਹਾਜਰ ਸਨ।
