ਪੰਜਾਬ ਦੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਵੱਲੋਂ ਵਿਸਾਖੀ ਨੂੰ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਸਥਾਪਨਾ ਦਿਵਸ ਮਨਾਉਣ ਦੀ ਘੋਸ਼ਣਾ

0
17

ਹਾਅ ਦਾ ਨਾਅਰਾ ਚੇਤਨਾ ਮੰਚ ਪੰਜਾਬ ਦੇ ਸਰਪ੍ਰਸਤ ਅਤੇ ਭਾਜਪਾ ਦੇ ਸੀਨੀਅਰ ਆਗੂ ਡਾਕਟਰ ਹਰਬੰਸ ਲਾਲ ਸਾਬਕਾ ਮੰਤਰੀ ਪੰਜਾਬ ਨੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ 34 ਵਾਂ ਸਥਾਪਨਾ ਦਿਵਸ ਪ੍ਰੋਗਰਾਮ 13 ਅਪ੍ਰੈਲ ਵਿਸਾਖੀ ਵਾਲੇ ਦਿਨ ,ਸਟੇਟ ਬੈਂਕ ਆਫ ਇੰਡੀਆ ( ਸਰਹਿੰਦ ਸ਼ਹਿਰ)ਦੇ ਸਾਹਮਣੇ ਸ਼ਿਵ ਮੰਦਿਰ ਨਾਲ ਗਰਾਉਂਡ ਵਿਚ ਰੱਖੇ ਗਏ ਪ੍ਰੋਗਰਾਮ ਦੇ ਸੰਬੰਧ ਵਿੱਚ ਅੱਜ ਨੌਵੀਂ ਪਾਤਸ਼ਾਹੀ ਦੀ ਚਰਨ ਛੋਹ ਨਗਰ ਜਖਵਾਲੀ ਤੋਂ ਪ੍ਰੋਗਰਾਮ ਲਈ ਸੱਦਾ ਪੱਤਰ ਕਾਰਡ ਜਾਰੀ ਕਰਦੇ ਹੋਏ ਡਾਕਟਰ ਹਰਬੰਸ ਲਾਲ ਸਾਬਕਾ ਮੰਤਰੀ ਪੰਜਾਬ ਨੇ ਆਪਣੇ ਸਾਥੀਆਂ ਸਮੇਤ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਦੋਂ ਮੈਂ ਪਹਿਲੀ ਵਾਰੀ ਵਿਧਾਇਕ 1992 ਵਿੱਚ ਬਣਿਆ ਸੀ ਤਾਂ ਮੈਂ ਵਿਧਾਨ ਸਭਾ ਦੀ ਅਸੈਬਲੀ ਵਿਚ ਸਵਾਲ ਲਗਾਇਆ ਕਿ ਫਤਿਹਗੜ੍ਹ ਸਾਹਿਬ ਨੂੰ ਜ਼ਿਲ੍ਹਾ ਬਣਾਇਆ ਜਾਵੇ, ਉਸ ਵਕਤ ਵਿਧਾਨ ਸਭਾ ਵਿਚ ਬਹਿਸ ਹੋਈ ,ਬਹਿਸ ਦੋਰਾਨ ਕੇਂਦਰੀ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਦਾਦਾ ਸਾਬਕਾ ਸਵਰਗਵਾਸੀ ਮੁੱਖ ਮੰਤਰੀ ਬੇਅੰਤ ਸਿੰਘ ਜੀ ਨੇ ਸਾਹਿਬਜ਼ਾਦਿਆਂ ਦੀ ਧਰਤੀ ਫਤਿਹਗੜ੍ਹ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦਾ ਵਿਸਾਖੀ ਦੇ ਦਿਹਾੜੇ ਤੇ ਐਲਾਨ ਕੀਤਾ। ਫਿਰ ਉਸ ਤੋਂ ਬਾਅਦ 13 ਅਪ੍ਰੈਲ ਵਿਸਾਖੀ ਵਾਲੇ ਦਿਨ ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਐਸ, ਬੀ ਚੌਹਾਨ ਫਤਿਹਗੜ ਸਾਹਿਬ ਆਏ ਅਤੇ ਜਿਲ੍ਹੇ ਦਾ ਨੀਂਹ ਪੱਥਰ ਰੱਖਿਆ।ਇਸ ਦੇ ਨਾਲ ਹੀ ਜਖਵਾਲੀ ਨਗਰ ਦੇ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਡਾਕਟਰ ਹਰਬੰਸ ਲਾਲ ਵਿਧਾਇਕ ਤੇ ਮੰਤਰੀ ਸਨ ਇਹਨਾਂ ਨੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਤੋਂ ਬਾਅਦ ਖੇੜਾ ਨੂੰ ਬਲਾਕ ਅਤੇ ਬਸੀ ਪਠਾਣਾਂ ਨੂੰ ਤਹਿਸੀਲ ਬਣਾਇਆ, ਫਤਿਹਗੜ੍ਹ ਸਾਹਿਬ ਨੂੰ ਵਿਕਾਸ ਲਈ ਪਿੰਡਾਂ ਤੇ ਸ਼ਹਿਰਾਂ ਨੂੰ ਜੋੜਨ ਵਾਲੀਆਂ ਲਿੰਕ ਸੜਕਾਂ ਅਤੇ ਹੋਰ ਬਹੁਤ ਸਾਰੇ ਵਿਕਾਸ ਦੇ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਕਰਵਾਉਣ ਲਈ ਬਹੁਤ ਸਾਰੇ ਫੰਡ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੂੰ ਜਾਰੀ ਕਰਵਾਏ ਸਨ । ਡਾਕਟਰ ਹਰਬੰਸ ਲਾਲ ਨੇ ਜ਼ਿਲ੍ਾ ਫਤਿਹਗੜ੍ਹ ਸਾਹਿਬ ਦੇ 34ਵੇਂ ਸਥਾਪਨਾ ਦਿਵਸ ਨੂੰ ਮਨਾਉਣ ਦੇ ਸੰਬੰਧ ਵਿੱਚ ਆਪਣੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੈ ਸਿੰਘ ਬਾੜਾ ਜਨਰਲ ਸਕੱਤਰ, ਯੂਥ ਆਗੂ ਪੰਜਾਬ ਗੁਰਤੇਜ ਸਿੰਘ ਭਾਗਨਪੁਰ ,ਹਰਚੰਦ ਸਿੰਘ ਜਖਵਾਲੀ ਐਡਵਾਈਜ਼ਰ ਪੰਜਾਬ, ਜਸਵੀਰ ਸਿੰਘ ਜਖਵਾਲੀ ਵਾਈਸ ਪ੍ਰਧਾਨ ਪੰਜਾਬ, ਠੇਕੇਦਾਰ ਅਵਤਾਰ ਸਿੰਘ ਹਰਦਾਸਪੁਰ, ਯੂਥ ਆਗੂ ਬਲਦੇਵ ਸਿੰਘ ਚੋਰਵਾਲਾ, ਗੁਰਦੀਪ ਸਿੰਘ ਭਾਗਨਪੁਰ ਪ੍ਰੈਸ ਸਕੱਤਰ ਪੰਜਾਬ, ਸਾਬਕਾ ਸਰਪੰਚ ਦਰਸ਼ਨ ਸਿੰਘ ,ਪ੍ਰਦੀਪ ਸਿੰਘ, ਨਿਰਮਲ ਦਾਸ ,ਸਰਜੀਤ ਸਿੰਘ, ਹਰਜਿੰਦਰ ਸਿੰਘ, ਜਗਜੀਤ ਸਿੰਘ, ਭਿੰਦਰਜੀਤ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here