ਭਾਰਤੀ ਫੌਜ ਦੇ ਨੋਜਵਾਨਾਂ ਨੇ ਭਾਰਤ ਦੇਸ਼ ਦੀ ਸ਼ਾਂਤੀ ਅਤੇ ਅਮਨ ਅਖੰਡਤਾ ਨੂੰ ਭੰਗ ਕਰਨ ਵਾਲੇ ਪਾਕਿਸਤਾਨੀ ਅੱਤਵਾਦੀਆਂ ਨੂੰ ਮੂੰਹ ਤੋੜ ਜਵਾਬ ਦਿੱਤਾ।ਡਾਕਟਰ ਹਰਬੰਸ ਲਾਲ  ਸਾਬਕਾ ਮੰਤਰੀ ਪੰਜਾਬ

ਭਾਰਤ ਦੇਸ਼ ਦੀ ਸ਼ਾਂਤੀ ਅਤੇ ਅਮਨ ਅਖੰਡਤਾ ਨੂੰ ਭੰਗ ਕਰਨ ਵਾਲੇ ਪਾਕਿਸਤਾਨੀ ਅੱਤਵਾਦੀਆਂ ਨੂੰ ਸਾਡੀ ਭਾਰਤੀ ਫੌਜ ਨੇ ਮਾਰ ਮੁਕਾਇਆ ਇਸ ਕਰਕੇ ਅੱਜ ਭਾਰਤੀ ਨਾਗਰਿਕਾਂ ਵੱਲੋਂ ਪੂਰੇ ਭਾਰਤ ਅੰਦਰ ਤਿਰੰਗਾ ਅਭਿਆਨ ਚਲਇਆ ਜਾ ਰਿਹਾ ਹੈ ਇਸ ਤਿਰੰਗਾ ਅਭਿਆਨ ਯਾਤਰਾ ਵਿੱਚ ਡਾਕਟਰ ਹਰਬੰਸ ਲਾਲ ਸਾਬਕਾ ਮੰਤਰੀ ਪੰਜਾਬ ਨੇ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਹੇਠ ਅੱਜ ਸਾਡਾ ਭਾਰਤ ਦੇਸ਼ ਤਰੱਕੀ ਦੀਆਂ ਲੀਹਾਂ ਤੇ ਬੜੇ ਜ਼ੋਰਾਂ ਸ਼ੋਰਾਂ ਨਾਲ ਜਾ ਰਿਹਾ ਹੈ , ਸਾਡੇ ਭਾਰਤ ਦੇਸ਼ ਨੇ ਅੱਜ ਪੂਰੀ ਦੁਨੀਆ ਅੰਦਰ ਪਾਕਿਸਤਾਨ ਦੇ ਪਹਿਲਗਾਮ ਅਤੇ ਪੁਲਵਾਮਾ ਦੇ ਹਮਲੇ ਤੋਂ ਬਾਅਦ ਭਾਰਤੀ ਫੌਜ ਸੈਨਾ ਨੇ ਉਹਨਾਂ ਹਮਲਿਆਂ ਦਾ ਬਦਲਾ ਲੈਣ ਲਈ ਆਪਰੇਸ਼ਨ ਸਿਦੂੰਰ ਦੇ ਤਹਿਤ ਪਾਕਿਸਤਾਨ ਦੇ 400 ਮੀਟਰ ਖੇਤਰ ਅੰਦਰ ਦਾਖ਼ਲ ਹੋ ਕੇ ਪਾਕਿਸਤਾਨੀ ਅੱਤਵਾਦੀਆਂ ਨੂੰ ਖਤਮ ਕਰ ਦਿੱਤਾ ਅਤੇ ਪਾਕਿਸਤਾਨ ਦੀਆਂ ਨਾਕਾਮ ਕੋਸ਼ਿਸ਼ਾਂ ਨੂੰ ਖਤਮ ਕਰਦੇ ਹੋਏ ਸਾਡੀ ਭਾਰਤੀ ਫੌਜ ਨੇ ਬੜੀ ਦਲੇਰੀ ਤੇ ਦ੍ਰਿੜਤਾ ਨਾਲ ਦੁਸ਼ਮਣ ਨੂੰ ਮੂੰਹ ਤੋੜਵਾਂ ਜਵਾਬ ਦਿੰਦੇ ਹੋਏ ਪਾਕਿਸਤਾਨ ਦੇ ਦੋ ਵੱਡੇ ਹਵਾਈ ਅੱਡੇ ਤਬਾਹ ਕਰਕੇ ਪਾਕਿਸਤਾਨ ਨੂੰ ਗੋਡਿਆਂ ਭਾਰ ਕਰਨ ਵਿਚ ਸਫਲ ਹੋਏ ਹਨ।