ਅੱਜ ਸਰਹਿੰਦ ਫਤਿਹਗੜ੍ਹ ਸਾਹਿਬ ਵਿਖੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਡਾਕਟਰ ਹਰਬੰਸ ਲਾਲ ਨੇ ਆਪਣੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਸਮੇਤ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਪੰਜਾਬ ਤੇ ਦੇਸ਼ ਅੰਦਰ ਕਾਂਗਰਸ ਪਾਰਟੀ ਅਤੇ ਉਹਨਾਂ ਦੇ ਆਗੂ ਸੰਵਿਧਾਨ ਬਚਾਉ ਦੇ ਨਾਂ ਤੇ ਪੰਜਾਬ ਦੇ ਗਰੀਬ ਅਤੇ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰਨ ਨੂੰ ਲੈ ਕੇ ਰੈਲੀਆਂ ਕੱਢ ਰਹੇ ਹਨ ਕਿਉਂਕਿ ਅੱਜ ਕਾਂਗਰਸ ਪਾਰਟੀ ਤੇ ਉਹਨਾਂ ਦੇ ਆਗੂ ਭਾਰਤੀ ਜਨਤਾ ਪਾਰਟੀ ਤੋਂ ਡਰ ਕੇ ਬੁਖਲਾਹਟ ਵਿੱਚ ਆਏ ਹੋਏ ਹਨ ।ਇਹ ਆਗੂ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣਾਉਣ ਦੇ ਸੁਪਨੇ ਦੇਖ ਰਹੇ ਹਨ ਜੋ ਕਿ ਇਹਨਾਂ ਦੇ ਇਹ ਸੁਪਨੇ ਹੁਣ ਪੰਜਾਬ ਅੰਦਰ ਪੂਰੇ ਹੋਣ ਵਾਲੇ ਨਹੀਂ ਹਨ ਕਿਉਂਕਿ ਪੰਜਾਬ ਦੇ ਲੋਕਾਂ ਨੇ ਕਾਂਗਰਸ ਦੀਆਂ ਅਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਨੂੰ ਦੇਖ ਚੁੱਕੇ ਹਨ ਹੁਣ ਪੰਜਾਬ ਅੰਦਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕ ਦਿੱਲੀ ਦੀ ਤਰਜ਼ ਤੇ ਵੱਡੀ ਮਜੋਟੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ ।ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਜੋ ਪੰਜਾਬ ਦਾ ਵਿਕਾਸ ਜਾਂ ਤਰੱਕੀ ਦੇ ਨਾਲ ਆਮ ਲੋਕਾਂ ਦੇ ਜੋ ਮੁੱਦੇ ਹਨ ਬੇਰੁਜ਼ਗਾਰੀ ਅਤੇ ਪੜੇ ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਮੁੱਦੇ ,ਕਿਸਾਨੀ ਨਾਲ ਜੁੜੇ ਮੁੱਦੇ , ਵਪਾਰੀ ਅਤੇ ਦੁਕਾਨਦਾਰਾਂ ਦੇ ਨਾਲ ਉਦਯੋਗਾਂ ਦੇ ਮੁੱਦੇ ਤਾਂ ਹੀ ਹੱਲ ਹੋ ਸਕਦੇ ਹਨ ਜੇਕਰ ਪੰਜਾਬ ਅੰਦਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣ ਕੇ ਆਵੇਗੀ ਕਿਉਂਕਿ ਪੰਜਾਬ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਵਿਗੜੀ ਹੋਈ ਹੈ । ਭਾਰਤੀ ਜਨਤਾ ਪਾਰਟੀ ਦਿਨ ਪ੍ਰਤੀ ਦਿਨ ਪੰਜਾਬ ਅੰਦਰ ਉਚਾਈਆਂ ਨੂੰ ਛੂਹ ਰਹੀ ਹੈ ਕਿਉਂਕਿ ਦੇਸ਼ ਅੰਦਰ ਨਰਿੰਦਰ ਮੋਦੀ ਜੀ ਬਿਨਾਂ ਕਿਸੇ ਭੇਦ ਭਾਵ ਤੋਂ ਸਾਰੇ ਸੂਬਿਆਂ ਅੰਦਰ ਵਿਕਾਸ ਕਰਵਾਂ ਰਹੇ ਹਨ।ਕਾਂਗਰਸ ਦੇ ਆਗੂ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣਾਉਣ ਬਾਰੇ ਸੋਚ ਰਹੇ ਹਨ ਜੋ ਉਨਾਂ ਦੇ ਇਹ ਸੁਪਨੇ ਅਧੂਰੇ ਹੀ ਰਹਿ ਜਾਣੇ ਹਨ ਕਿਉਂਕਿ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਨੂੰ ਭਲੀ ਭਾਂਤ ਲੋਕ ਸਮਝ ਚੁੱਕੇ ਹਨ| ਕਾਂਗਰਸੀ ਪਾਰਟੀ ਦੇ ਆਗੂ ਲੋਕ ਨੂੰ ਗੁਮਰਾਹ ਕਰਨ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਕਰ ਰਹੇ ਹਨ। ਪੰਜਾਬ ਅੰਦਰ ਪੜੇ ਲਿਖੇ ਨੌਜਵਾਨ ਬੇਰੁਜ਼ਗਾਰ ਘੁੰਮ ਰਹੇ ਹਨ, ਗਰੀਬ ਮਜ਼ਦੂਰਾਂ ਨੂੰ ਦਿਨ ਭਰ ਕੰਮ ਕਰਨ ਤੋਂ ਬਾਅਦ ਵੀ ਪੇਟ ਭਰਨ ਲਈ ਰੋਟੀ ਨਸੀਬ ਨਹੀਂ ਹੋ ਰਹੀ। ਇਹਨਾਂ ਮੁੱਦਿਆਂ ਤੇ ਪੰਜਾਬ ਅੰਦਰ ਮੌਜੂਦਾ ਸਰਕਾਰ ਦੇ ਖਿਲਾਫ ਮੁੱਦਾ ਚੁੱਕ ਕੇ ਕਾਂਗਰਸੀ ਆਗੂਆਂ ਨੂੰ ਅਪੋਜ਼ੀਸ਼ਨ ਦਾ ਰੋਲ ਅਦਾ ਕਰਨ ਦੀ ਲੋੜ ਹੈ , ਪੰਜਾਬ ਅੰਦਰ ਦਿਨ ਦਿਹਾੜੇ ਚੋਰੀਆਂ ਡਕੈਤੀਆਂ ਹੋ ਰਹੀਆਂ ਹਨ ਅਤੇ ਪੰਜਾਬ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਵਰਗੇ ਮੁੱਦਿਆਂ ਤੇ ਗੱਲ ਕਰਨ ਦੀ ਲੋੜ ਨਾਂ ਕਿ ਪੰਜਾਬ ਦੇ ਲੋਕਾਂ ਨੂੰ ਸੰਵਿਧਾਨ ਖਤਰੇ ਵਿੱਚ ਹੈ ਇਸ ਦੇ ਬਾਰੇ ਗਲਤ ਗੁਮਰਾਹ ਕਰਕੇ ਪੰਜਾਬ ਦੇ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਭੜਕਾਉਣਾ ਚਾਹੀਦਾ ਹੈ ।ਇਸ ਮੌਕੇ ਡਾਕਟਰ ਹਰਬੰਸ ਲਾਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਦੋਂ ਦੇਸ਼ ਅੰਦਰ ਕਾਂਗਰਸ ਦੀ ਸਰਕਾਰ ਸੀ ਤਾਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਲਿਖੇ ਹੋਏ ਸੰਵਿਧਾਨ ਨੂੰ ਕਈ ਵਾਰ ਬਦਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਇਹ ਸਫਲ ਨਹੀਂ ਹੋ ਸਕੇ , ਦੇਸ਼ ਅੰਦਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਨੀਤੀਆਂ ਹੇਠ ਸੰਵਿਧਾਨ ਨੂੰ ਕੋਈ ਖਤਰਾ ਨਹੀਂ ਹੈ ਜੇਕਰ ਖਤਰਾ ਹੈ ਤਾਂ ਦੇਸ਼ ਵਿਰੋਧੀ ਤਾਕਤਾਂ ਤੋਂ ਹੈ ਜੋ ਦੇਸ਼ ਅੰਦਰ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਮੋਕੇ ਹੋਰਨਾਂ ਤੋਂ ਇਲਾਵਾ ਬਲਦੇਵ ਸਿੰਘ ਚੋਰਵਾਲਾ,ਸੁਖਦੇਵ ਸਿੰਘ ਪਿੰਕਾ ਹਿਮਾਂਯੂੰਪੁਰਾ, ਦਰਸ਼ਨ ਸਿੰਘ ਕੋਟਲਾ ਬਜਵਾੜਾ,ਬਲਵਿੰਦਰ ਸਿੰਘ ਲਟੋਰ , ਵਿਕਾਸ ਕੁਮਾਰ ਬਨੀ, ਸਰਹਿੰਦ , ਕਿਰਪਾਲ ਸਿੰਘ ਹਿਮਾਂਯੂੰਪੁਰਾ,ਗੁਰਮੇਲ ਸਿੰਘ ਹੁਮਾਯੂਪੁਰਾ, ਸੈਕਟਰੀ ਬਾਬਾ ਦਲੇਰ ਸਿੰਘ ਖਾਲਸਾ , ਤਲਵਿੰਦਰ ਸਿੰਘ ਹੁਮਾਯੂਪੁਰਾ , ਗੁਰਦੇਵ ਸਿੰਘ ਡੇਰਾ ਮੀਰ ਮੀਰਾ, ਜੈ ਸਿੰਘ ਬਾੜਾ ਸਰਹੰਦ , ਸਾਬਕਾ ਸਰਪੰਚ ਜਸਪਾਲ ਸਿੰਘ ਸੈਫਲਪੁਰ , ਰਾਉਫ ਖਾਨ ਸਰਹੰਦ , ਬਲਵਿੰਦਰ ਪੱਪੂ ਸਰਹੰਦ , ਗੁਰਦੀਪ ਸਿੰਘ ਵਿਸ਼ਕਰਮਾ ਕਲੋਨੀ ਸਰਹਿੰਦ, ਅਵਤਾਰ ਸਿੰਘ ਸੂਬੇਦਾਰ , ਅਮਨਦੀਪ ਸਿੰਘ ਬਧੋਛੀ ਕਲਾਂ, ਰਣਜੀਤ ਸਿੰਘ ਬਧੋਛੀ ਕਲਾਂ,ਸੁਖਦੇਵ ਸਿੰਘ ਬੁਝੜੇ , ਕੁਲਵੰਤ ਸਿੰਘ ਅਤਾਪੁਰ ,ਇੰਦਰਜੀਤ ਸਿੰਘ ਹਿਮਾਂਯੂੰਪੁਰਾ, ਲਖਵਿੰਦਰ ਸਿੰਘ ਮੰਡੋਫਲ , ਬਲਜੀਤ ਸਿੰਘ ਖਾਲਸਾ ਜੱਲਾ, ਗੁਰਦੀਪ ਸਿੰਘ ਭਾਗਨਪੁਰ ਪ੍ਰੈਸ ਸਕੱਤਰ ਪੰਜਾਬ ਆਦਿ ਹਾਜ਼ਰ ਸਨ ।