ਫਤਿਹਗੜ੍ਹ ਸਾਹਿਬ ਜਿਲ੍ਹੇ ਦਾ 35ਵਾਂ ਸਥਾਪਨਾ ਦਿਵਸ 14 ਅਪ੍ਰੈਲ ਵਿਸਾਖੀ ਦੇ ਪਵਿੱਤਰ ਤੇ ਧਾਰਮਿਕ ਦਿਹਾੜੇ ਤੇ ਜਿਲ੍ਹਾ ਬਨਾਉਣ ਵਿਚ ਸਹਿਯੋਗ ਕਰਨ ਵਾਲੀਆਂ ਸ਼ਖਸ਼ੀਅਤਾਂ ਦਾ ਗੁਰੂ ਭਗਤ ਰਵਿਦਾਸ ਮਹਾਰਾਜ ਜੀ ਅਵਾਰਡ ਨਾਲ ਸਨਮਾਨ ਕਰਕੇ ਮਨਾਇਆ ਜਾਵੇਗਾ-ਸਾਬਕਾ ਮੰਤਰੀ ਡਾ: ਹਰਬੰਸ ਲਾਲ

ਬੇਮੋਸਮੀ ਮੀਂਹ ਅਤੇ ਗੜ੍ਹੇਮਾਰੀ ਨੇ ਸਾਡੇ ਅੰਨਦਾਤੇ ਦੀ ਸਾਲ ਭਰ ਦੀ ਮਿਹਨਤ ਮਿੱਟੀ ਵਿਚ ਮਿਲਾ ਦਿੱਤੀ ਹੈ ਡਾ: ਹਰਬੰਸ ਲਾਲ ਨੇ ਕਿਹਾ ਅਸੀਂ ਇਸ ਸੰਕਟ ਦੀ ਘੜੀ ਵਿਚ ਕਿਸਾਨ ਵੀਰਾਂ ਦੀ ਢਾਲ ਬਣ ਕੇ ਉਹਨਾਂ ਦੇ ਨਾਲ ਖੜਾਂਗੇ।

ਫੋਟੋ ਕੈਪਸ਼ਨ-ਸਾਬਕਾ ਮੰਤਰੀ ਡਾ: ਹਰਬੰਸ ਲਾਲ ਆਪਣੇ ਸਾਥੀਆਂ ਸਮੇਤ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਸਥਾਪਨਾ ਦਿਵਸ ਸਬੰਧੀ ਅਤੇ ਕਿਸਾਨ ਵੀਰਾਂ ਦੀਆਂ ਬੇਮੋਸਮੀ ਮੀਂਹ ਅਤੇ ਗੜ੍ਹੇਮਾਰੀ ਕਾਰਨ ਹੋਈਆਂ ਫਸਲਾਂ ਦੇ ਨੁਕਸਾਨ ਨੂੰ ਲੈ ਕੇ ਆਪਣੇ ਸਾਥੀਆਂ ਨਾਲ ਪੱਤਰਕਾਰ ਵੀਰਾਂ ਨੂੰ ਸੰਬੋਧਨ ਕਰਦੇ ਹੋਏ।

ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਖਰਾਬੇ ਦੀ ਫੌਰੀ ਸਪੈਸ਼ਲ ਗਿਰਦਾਵਰੀ ਦੇ ਹੁਕਮ ਦੇਵੇ ਅਤੇ ਹਰ ਕਿਸਾਨ ਨੂੰ 50 ਹਜਾਰ ਰੁਪਏ ਪ੍ਰਤੀ ਏਕੜ ਮੁਆਵਜਾ ਦੇਣ ਦਾ ਫੌਰੀ ਐਲਾਨ ਕਰੇ।

ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਉੱਘੇ ਆਗੂ ਅਤੇ ਸਾਬਕਾ ਮੰਤਰੀ ਡਾ: ਹਰਬੰਸ ਲਾਲ ਸਰਹਿੰਦ ਫਤਿਹਗੜ੍ਹ ਸਾਹਿਬ ਨੇ ਆਪਣੇ ਸਾਥੀਆਂ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬੇਮੌਸਮੀ ਮੀਂਹ ਕਾਰਨ ਅਤੇ ਗੜ੍ਹੇਮਾਰੀ ਨੇ ਸਾਡੇ ਅੰਨਦਾਤੇ ਦੀ ਸਾਲ ਭਰ ਦੀ ਮਿਹਨਤ ਮਿੱਟੀ ਵਿਚ ਮਿਲਾ ਦਿੱਤੀ ਹੈ। ਡਾ: ਹਰਬੰਸ ਲਾਲ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਕਿਸਾਨਾਂ ਦੀ ਇਸ ਸੰਕਟ ਦੀ ਘੜੀ ਵਿਚ ਫੌਰੀ ਸਪੈਸ਼ਲ ਗਿਰਦਾਵਰੀਆਂ ਕਰਵਾ ਕੇ ਪੰਜਾਬ ਦੇ ਹਰ ਕਿਸਾਨ ਦੇ ਹੋਏ ਖਰਾਬੇ ਤੇ 50 ਹਜਾਰ ਰੁਪਏ ਪ੍ਰਤੀ ਏਕੜ ਮੁਆਵਜਾ ਦੇਣ ਦਾ ਐਲਾਨ ਕਰੇ। ਪੰਜਾਬ ਅਤੇ ਸਾਡੇ ਦੇਸ਼ ਦਾ ਕਿਸਾਨ ਆਪਣਾ ਅਤੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਖੇਤੀ ਤੇ

ਅਧਾਰਤ ਹੈ। ਇਸ ਲਈ ਅੱਜ ਕਿਸਾਨਾਂ ਪਾਸ ਪਸੂਆਂ ਲਈ ਬੀਜਿਆ ਚਾਰਾ ਵੀ ਤਬਾਹ

ਹੋ ਗਿਆ ਹੈ।ਅੱਜ ਸਾਡੇ ਪੰਜਾਬ ਦੇ ਕਿਸਾਨ ਦੀ ਸਰਕਾਰ ਫੌਰੀ ਮਦਦ ਦਾ ਐਲਾਨ

ਕਰਕੇ ਕਿਸਾਨਾਂ ਦੀ ਬਾਂਹ ਫੜੇ। ਡਾ: ਹਰਬੰਸ ਲਾਲ,ਸਾਬਕਾ ਮੰਤਰੀ ਨੇ ਪੱਤਰਕਾਰਾਂ ਨੂੰ

ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ 1992 ਫਰਵਰੀ ਦੇ ਮਹੀਨੇ ਵਿਚ ਸਰਹਿੰਦ ਫਤਿਹਗੜ੍ਹ

ਸਾਹਿਬ ਤੋਂ ਜਿੱਤ ਕੇ ਵਿਧਾਨ ਸਭਾ ਵਿਚ ਪਹਿਲੀ ਵਾਰ ਗਿਆ ਤਾਂ ਪੰਜਾਬ ਅਸੈਂਬਲੀ

ਵਿਚ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਬਾਬਾ ਜੋਰਾਵਰ

ਸਿੰਘ ਬਾਬਾ ਫਤਿਹ ਸਿੰਘ ਦੇ ਨਾਮ ਤੇ ਫੌਰੀ ਜਿਲ੍ਹਾ ਬਨਾਉਣ ਦੀ ਮੰਗ ਤੇ ਜੋਰ ਦੇ ਕੇ

ਪੰਜਾਬ ਅਸੈਂਬਲੀ ਵਿਚ ਇਸ ਵਿਸ਼ੇ ਤੇ ਅਲੱਗ ਅਲੱਗ ਸਵਾਲ ਲਿਖਤੀ ਰੂਪ ਵਿਚ ਲਗਾਏ

ਤਾਂ ਪੰਜਾਬ ਦੀ ਅਸੈਂਬਲੀ ਵਿਚ ਸਵ: ਸਾਬਕਾ ਮੁੱਖ ਮੰਤਰੀ ਅਮਨ ਸ਼ਾਂਤੀ ਦੇ ਮਸੀਹਾ

ਸ਼ਹੀਦੇ ਆਜਮ ਸ੍ਰ. ਬੇਅੰਤ ਸਿੰਘ ਜੀ ਨੇ ਫਤਿਹਗੜ੍ਹ ਸਾਹਿਬ ਨੂੰ ਜਿਲ੍ਹਾ ਬਨਾਉਣ ਦਾ

ਐਲਾਨ ਕਰਕੇ ਛੋਟੇ ਸਾਹਿਬਜਾਦਿਆਂ ਨੂੰ ਸੱਚੀ ਸ਼ਰਧਾਂਜਲੀ ਭੇਂਟ ਕੀਤੀ ਅਤੇ ਸਾਬਕਾ

ਮੁੱਖ ਮੰਤਰੀ ਬੇਅੰਤ ਸਿੰਘ ਜੀ ਤੋਂ ਮੈਂ ਫਤਿਹਗੜ੍ਹ ਸਾਹਿਬ ਲਈ ਜੋ ਵੀ ਵਿਕਾਸ ਤੇ ਤਰੱਕੀ

ਲਈ ਮੰਗ ਕਰਦਾ ਰਿਹਾ ਤਾਂ ਬੇਅੰਤ ਸਿੰਘ ਜੀ ਨੇ ਦਿਲ ਖੋਲ ਕੇ ਮੇਰਾ ਸਾਥ ਦਿੱਤਾ ਅਤੇ

ਫਤਿਹਗੜ੍ਹ ਸਾਹਿਬ ਜਿਲ੍ਹੇ ਦੇ ਵਿਕਾਸ ਨੂੰ ਚਾਰ ਚੰਦ ਲਗਾਉਂਦੇ ਹੋਏ ਉਹਨਾਂ ਨੇ 8

ਕਿਲੋਮੀਟਰ ਦੀ ਦੂਰੀ ਤੇ ਬਸੀ ਪਠਾਨਾਂ ਨੂੰ ਨਵਹੀਂ ਸਬ ਡਿਵੀਜਨ ਬਣਾ ਕੇ ਇੱਕ ਵੱਡਾ

ਰਿਕਾਰਡ ਪੰਜਾਬ ਵਿਚ ਕਾਇਮ ਕੀਤਾ। ਮੇਰੇ ਹਲਕੇ ਵਿਚ ਪੈਂਦੇ ਮੇਰੇ ਜਨਮ ਸਥਾਨੀ

ਪਿੰਡ ਖੇੜਾ ਨੂੰ ਵੀ ਡਿਵੈਲਪਮੈਂਟ ਬਲਾਕ ਦਾ ਦਰਜਾ ਦੇ ਕੇ ਪਿੰਡਾਂ ਦੇ ਅਧੂਰੇ ਵਿਕਾਸ ਨੂੰ

ਬੜੀ ਤੇਜੀ ਨਾਲ ਅੱਗੇ ਵਧਾਇਆ। ਡਾ: ਹਰਬੰਸ ਲਾਲ ਸਾਬਕਾ ਮੰਤਰੀ ਨੇ ਬੋਲਦੇ ਹੋਏ

ਕਿਹਾ ਕਿ ਅੱਜ ਫਤਿਹਗੜ੍ਹ ਸਾਹਿਬ ਜਿਲ੍ਹੇ ਨੂੰ ਇਸ ਵਿਸਾਖੀ ਵਾਲੇ ਦਿਨ ਤੇ 35ਵਾਂ ਸਾਲ

ਸੁਰੂ ਹੋ ਜਾਵੇਗਾ। ਇਸ ਲਈ ਅਸੀਂ ਫਤਿਹਗੜ੍ਹ ਸਾਹਿਬ ਦੇ ਮਹਾਨ ਸ਼ਹੀਦਾਂ ਨੂੰ ਸੱਚੀ

ਸਰਧਾਂਜਲੀ ਭੇਂਟ ਕਰਦੇ ਹੋਏ ਵਿਸਾਖੀ ਦੇ ਪਵਿੱਤਰ ਅਤੇ ਧਾਰਮਿਕ ਦਿਹਾੜੇ ਵਾਲੇ ਦਿਨ

ਜਿਲ੍ਹੇ ਦਾ 35ਵਾਂ ਸਥਾਪਨਾ ਦਿਵਸ ਇਲਾਕੇ ਦੀਆਂ ਉੱਘੀਆਂ ਸ਼ਖਸ਼ੀਅਤਾਂ ਅਤੇ ਜਿਲ੍ਹਾ ਬਨਾਉਣ ਵਿਚ ਸਹਿਯੋਗੀਆਂ ਦਾ ਉਸ ਦਿਹਾੜੇ ਤੇ ਗੁਰੂ ਭਗਤ ਰਵਿਦਾਸ ਜੀ ਮਹਾਰਾਜ ਅਵਾਰਡ ਨਾਲ ਸਨਮਾਨਤ ਕਰਕੇ 35ਵਾਂ ਫਤਿਹਗੜ੍ਹ ਸਾਹਿਬ ਜਿਲ੍ਹੇ ਦਾ ਸਥਾਪਨਾ ਦਿਵਸ ਮਨਾਂਵਾਗੇ। ਇਸ ਮੋਕੇ ਸਮਾਜਕ ਕੁਰੀਤੀਆਂ ਦੇ ਖਿਲਾਫ ਅਤੇ ਕੁਦਰਤੀ ਵਾਤਾਵਰਨ ਨੂੰ ਬਚਾਉਣ ਲਈ ਪੰਛੀਆਂ ਅਤੇ ਪੌਦਿਆਂ ਤੇ ਗੀਤ ਗਾਉਣ ਵਾਲੇ ਪੰਜਾਬ ਦੇ ਗਾਇਕ ਰਾਮ ਸਿੰਘ ਅਲਬੇਲਾ ਦਾ ਵੀ ਵਿਸੇਸ਼ ਸਨਮਾਨ ਡਾ: ਹਰਬੰਸ ਲਾਲ ਅਤੇ ਉਹਨਾਂ ਦੇ ਸਾਥੀਆਂ ਵਲੋਂ ਕੀਤਾ ਗਿਆ। ਇਸ ਪੱਤਰਕਾਰ ਮਿਲਣੀ ਵਿਚ ਸਾਬਕਾ ਮੰਤਰੀ ਡਾ: ਹਰਬੰਸ ਲਾਲ ਦੇ ਨਾਲ ਸਰਹਿੰਦ ਫਤਿਹਗੜ੍ਹ ਸਾਹਿਬ ਨਗਰ ਕੋਂਸਲ ਦੇ ਸਾਬਕਾ ਪ੍ਰਧਾਨ ਤਿਰਲੋਕ ਸਿੰਘ ਬਾਜਵਾ ਸੀਨੀਅਰ ਭਾਜਪਾ ਆਗੂ ਅਤੇ ਉੱਘੇ ਸਮਾਜ ਸੇਵੀ ਡਾ: ਅਸ਼ੋਕ ਕੁਮਾਰ ਬੰਗਾਲੀ ਅਤੇ ਸਨਦੀਪ ਸਿੰਘ ਲਵਲੀ, ਮਨਵਿੰਦਰ ਸਿੰਘ ਭਟਮਾਜਰਾ, ਗੁਰਦੇਵ ਸਿੰਘ ਡੇਰਾ ਮੀਰ ਮੀਰਾਂ, ਸੈਕਟਰੀ ਬਾਬਾ ਦਲੇਰ ਸਿੰਘ ਖਾਲਸਾ, ਜਗਦੇਵ ਸਿੰਘ ਮਲਕੋ ਮਾਜਰਾ, ਪ੍ਰੈਸ ਸਕੱਤਰ ਪੰਜਾਬ ਗੁਰਦੀਪ ਸਿੰਘ ਭਾਗਨਪੁਰ, ਭਾਜਪਾ ਆਗੂ ਸ਼ਸ਼ੀ ਉੱਪਲ, ਭਾਜਪਾ ਆਗੂ ਪੰਜਾਬ ਸਤਿੰਦਰ ਨਾਥ ਸ਼ਰਮਾ, ਸੁਖਦੇਵ ਸਿੰਘ ਬੁਚੜੇ, ਬੀਰ ਬਚਿੱਤਰ ਸਿੰਘ ਅਨਾਇਤ ਪੁਰਾ, ਸਰਦਾਰਾ ਸਿੰਘ ਰਾਮਦਾਸ ਨਗਰ, ਮਹਿਲਾ ਆਗੂ ਪੰਜਾਬ, ਹਰਭਜਨ ਕੌਰ, ਸੁਰਿੰਦਰ ਕੌਰ, ਜਰਨੈਲ ਕੌਰ, ਜਸਵੀਰ ਕੌਰ, ਮਨਜੀਤ ਕੌਰ ਮੱਠੀ,ਭਾਜਪਾ ਆਗੂ ਪੰਜਾਬ ਜਗਵੀਰ ਸਿੰਘ ਤਰਖੇੜੀ,ਗੁਰਮੇਲ ਕੌਰ ਸਰਹਿੰਦ ਸ਼ਹਿਰ ਹਾਜਰ ਸਨ।

ਅੰਤ ਵਿਚ ਗਵਰਨਰ ਪੰਜਾਬ ਨੂੰ ਦਿੱਤੇ ਮੈਮੋਰੰਡਮਾਂ ਦੀਆਂ ਕਾਪੀਆਂ ਆਪਣੇ ਵਰਕਰਾਂ ਨੂੰ ਵੰਡੀਆਂ। ਇੱਕ ਮੈਮੋਰੰਡਮ ਪੰਜਾਬ ਦੇ ਮਜਦੂਰਾਂ ਦੇ ਹਿਤਾਂ ਦੀ ਰਾਖੀ ਲਈ ਅਤੇ ਦੂਜਾ ਮੈਮੋਰੰਡਮ ਕੁਦਰਤੀ ਵਾਤਾਵਰਨ ਦੀ ਸੰਭਾਲ ਨੂੰ ਲੈ ਕੇ ਵੀ ਵੰਡੇ ਗਏ।

ਇਹ ਵਿਸਾਖੀ ਦਾ ਪ੍ਰੋਗਰਾਮ ਫਤਿਹਗੜ੍ਹ ਸਾਹਿਬ ਸਰਹਿੰਦ ਹਮਾਯੂੰਪੁਰਾ ਦੇ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਛੇਵੀਂ ਪਾਤਸ਼ਾਹੀ ਦੇ ਬਾਹਰ ਪਾਰਕ ਵਿਚ 11 ਵਜੇ ਮਨਾਇਆ ਜਾ ਰਿਹਾ ਹੈ।ਇਸ ਸਮਾਗਮ ਵਿਚ ਸਾਡੇ ਸਾਥੀ ਕਲਾਕਾਰ ਮਹਿੰਦਰ ਮਿੰਦੀ ਅਤੇ ਬੀਬਾ ਪਰਮਜੀਤ ਕੌਰ ਦੂਜੇ ਸਾਡੇ ਵਾਤਾਵਰਨ ਪ੍ਰੇਮੀ ਕਲਾਕਾਰ ਰਾਮ ਸਿੰਘ ਅਲਬੇਲਾ ਵੀ ਇਸ ਦਿਹਾੜੇ ਤੇ ਧਾਰਮਿਕ ਅਤੇ ਸਮਾਜਿਕ ਗੀਤਾਂ ਰਾਂਹੀ ਸਮਾਜ ਵਿਚ ਚੇਤਨਤਾ ਲਿਆਉਣਗੇ।