ਫਤਿਹਗੜ੍ਹ ਸਾਹਿਬ ਵਿਖੇ ਉਤਸਾਹ ਨਾਲ ਭਗਵਾਨ ਪਰਸ਼ੂਰਾਮ ਜੀ ਦੀ ਜੈਅੰਤੀ ਮਨਾਈ ਗਈ

0
60

ਸਥਾਨਕ ਸ਼ਹਿਰ ਦੇ ਬ੍ਰਾਹਮਣ ਭਾਈਚਾਰੇ ਵੱਲੋਂ ਭਗਵਾਨ ਪਰਸ਼ੂਰਾਮ ਜੀ ਦੀ ਜਯੰਤੀ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਈ ਗਈ। ਇਸੇ ਤਹਿਤ ਸਨਾਤਨ ਧਰਮ ਮੰਦਰ, ਮੇਨ ਬਾਜ਼ਾਰ ਸਰਹਿੰਦ ਵਿਖੇ ਮੌਜੂਦ ਮਾਈ ਅਨੰਤੀ ਧਰਮਸ਼ਾਲਾ ਵਿਖੇ ਸ੍ਰੀ ਬ੍ਰਾਹਮਣ ਸਭਾ ਸਰਹਿੰਦ ਵੱਲੋਂ ਭਗਵਾਨ ਪਰਸੂਰਾਮ ਜੀ ਦੀ ਜਯੰਤੀ ਮੋਕੇ ਧਾਰਮਿਕ ਸਮਾਗਮ ਕਰਵਾਇਆ ਗਿਆ। ਜਾਣਕਾਰੀ ਦਿੰਦੇ ਹੋਏ ਬ੍ਰਾਹਮਣ ਸਭਾ ਦੇ ਪ੍ਰਧਾਨ ਵਿਵੇਕ ਸ਼ਰਮਾ ਨੇ ਦੱਸਿਆ ਕਿ ਪ੍ਰੋਗਰਾਮ ਦੌਰਾਨ ਪਹਿਲਾਂ ਹਵਨ ਯੱਗ ਕਰਵਾਇਆ ਗਿਆ ਅਤੇ ਬਾਅਦ ਵਿੱਚ ਸ਼੍ਰੀ ਰਮਾਇਣ ਪਾਠ ਜੀ ਦੇ ਭੋਗ ਪਾਏ ਗਏ। ਅੰਤ ਵਿੱਚ ਸ੍ਰੀ ਕ੍ਰਿਸ਼ਨ ਸੰਕਕੀਰਤਨ ਮੰਡਲ ਬਸੀ ਪਠਾਣਾ ਵੱਲੋਂ ਭੇਟਾਂ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਸਮੇਤ ਵੱਖ-ਵੱਖ ਰਾਜਨੀਤਿਕ ਅਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਨੇ ਵਿਸ਼ੇਸ਼ ਤੌਰ ਤੇ ਹਾਜਰੀ ਭਰੀ। ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਪੰਜਾਬ ਡਾ ਹਰਬੰਸ ਲਾਲ ਅਤੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਇਹ ਸਮਾਰੋਹ ਬ੍ਰਾਹਮਣ ਭਾਈਚਾਰੇ ਦੇ ਆਤਮ-ਗੌਰਵ ਅਤੇ ਸੰਸਕਾਰਾਂ ਨੂੰ ਮਜ਼ਬੂਤ ਕਰਨ ਵਾਲਾ ਇਕ ਮਹੱਤਵਪੂਰਨ ਮੌਕਾ ਸੀ।ਇਸ ਸਮਾਗਮ ਦੌਰਾਨ ਜਿੱਥੇ ਉਹਨਾਂ ਨੇ ਪੂਰੇ ਵਿਸ਼ਵ ਨੂੰ ਭਗਵਾਨ ਪਰਸ਼ੂਰਾਮ ਜੀ ਦੀ ਜੈੰਤੀ ਦੀਆਂ ਮੁਬਾਰਕਾਂ ਦਿੱਤੀਆਂ ਉੱਥੇ ਹੀ ਸਮਾਜਿਕ ਏਕਤਾ ਅਤੇ ਧਾਰਮਿਕ ਸਿੱਖਿਆ ਦੇ ਮਹੱਤਵ ਤੇ ਜ਼ੋਰ ਦਿੱਤਾ ਅਤੇ ਭਗਵਾਨ ਪਸ਼ੂਰਾਮ ਜੀ ਦੇ ਉਦੇਸ਼ਾਂ ਨੂੰ ਅਪਣਾਉਣ ਦੀ ਅਪੀਲ ਕੀਤੀ। ਉਹਨਾਂ ਨੇ ਬ੍ਰਾਹਮਣ ਭਾਈਚਾਰੇ ਦੀ ਸਾਂਝੀ ਵਿਰਾਸਤ ਤੇ ਸਮਾਜਿਕ ਜਿੰਮੇਵਾਰੀ ਨੂੰ ਉਜਾਗਰ ਕੀਤਾ।
ਡਾ ਲਾਲ ਨੇ ਕਿਹਾ ਕਿ ਇਸ ਵਿੱਚ ਪ੍ਰੋਗਰਾਮ ਸਥਾਨਕ ਸਮਾਜਿਕ ਅਤੇ ਧਾਰਮਿਕ ਨੇਤਾਵਾਂ ਦੀ ਭਾਗੇਦਾਰੀ ਨੇ ਸਮਾਜ ਵਿਜੇ ਧਾਰਮਿਕ ਜਾਗਰੁਤਾ ਅਤੇ ਏਕਤਾ ਨੂੰ ਵਧਾਇਆ ਹੈ। ਇਸ ਮੌਕੇ ਸੰਸਥਾ ਵੱਲੋਂ ਆਏ ਮਹਿਮਾਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਅੰਤ ਵਿੱਚ ਸ਼ਰਧਾਲੂਆਂ ਲਈ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪ੍ਰਸਤ ਸੁਰਿੰਦਰ ਭਾਰਤਵਾਜ, ਚੇਅਰਮੈਨ ਸੁਰੇਸ਼ ਭਾਰਤਵਾਜ, ਵਾਈਸ ਚੇਅਰਮੈਨ ਤਰਸੇਮ ਸ਼ਰਮਾ, ਉਪ ਪ੍ਰਧਾਨ ਸੰਜੇ ਐਗਰੀਸ, ਨਰਿੰਦਰ ਕੌਸ਼ਲ, ਸੈਕਟਰੀ ਹਰਪ੍ਰੀਤ ਭਾਰਤਵਾਜ ,ਕਾਨੂੰਨੀ ਸਲਾਹਕਾਰ ਪੰਡਿਤ ਨਰਿੰਦਰ ਸ਼ਰਮਾ, ਸਤਿੰਦਰ ਨਾਥ ਸ਼ਰਮਾ, ਸਮਾਜ ਸੇਵਕ ਗੁਰਸ਼ਰਨ ਸਿੰਘ ਬਿੱਟੂ,ਰਣਜੀਤ ਸਿੰਘ ਤਰਖਾਣ ਮਾਜਰਾ, ਸਾਬਕਾ ਪ੍ਰਧਾਨ ਚਰਨਜੀਤ ਸ਼ਰਮਾ, ਕੌਂਸਲਰ ਪਵਨ ਕਾਲੜਾ, ਕੌਂਸਲਰ ਜਗਜੀਤ ਸਿੰਘ ਕੋਕੀ, ਬਲਵੰਤ ਸਿੰਘ ਬੀਬੀਪੁਰ ,ਸੀਨੀਅਰ ਕਾਂਗਰਸੀ ਆਗੂ ਮਨਜੀਤ ਸ਼ਰਮਾ, ਰਾਮਨਾਥ ਸ਼ਰਮਾ, ਜੈ ਸਿੰਘ ਬਾੜਾ, ਗੁਰਦੀਪ ਸਿੰਘ, ਬਲਵਿੰਦਰ ਸਿੰਘ ਗੋਗੀ, ਸੰਦੀਪ ਸਿੰਘ ਲਵਲੀ, ਮਨਮੋਹਨ ਸਿੰਘ, ਵਰਿੰਦਰ ਰਤਨ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ-ਧਾਰਮਿਕ ਸਮਾਗਮ ਦੌਰਾਨ ਸੰਸਥਾ ਦੇ ਆਗੂ ਸਾਬਕਾ ਮੰਤਰੀ ਪੰਜਾਬ ਡਾ ਹਰਬੰਸ ਲਾਲ ਅਤੇ ਸਤਿੰਦਰ ਨਾਥ ਸਰਮਾ ਦਾ ਸਨਮਾਨ ਕਰਦੇ ਹੋਏ।

LEAVE A REPLY

Please enter your comment!
Please enter your name here