ਹਾਅ ਦਾ ਨਾਅਰਾ ਚੇਤਨਾ ਮੰਚ ਪੰਜਾਬ ਦੇ ਸਰਪ੍ਰਸਤ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਹਰਬੰਸ ਲਾਲ ਸਾਬਕਾ ਮੰਤਰੀ ਪੰਜਾਬ ਅੱਜ ਪਿੰਡ ਭੈਣੀ ਕਲਾਂ ਵਿਖੇ ਨਰਿੰਦਰ ਸਿੰਘ ਦੇ ਘਰ ਪਹੁੰਚੇ ਨਰਿੰਦਰ ਸਿੰਘ ਦੇ ਘਰ ਤੂੜੀ ਸੜਨ ਤੇ ਉਹਨਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ, ਨਰਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨਾਂ ਦੇ ਅੰਦਰ ਬਹੁਤ ਹਨੇਰੀ ਆਈ ਸੀ ਜਿਸ ਦੇ ਕਾਰਨ ਬਿਜਲੀ ਦੀਆਂ ਆਪਸ ਵਿੱਚ ਤਾਰਾਂ ਭਿੜਨ ਕਾਰਨ ਉਨਾਂ ਦੇ ਤੂੜੀ ਵਾਲੇ ਸ਼ੈਡ ਨੂੰ ਅੱਗ ਲੱਗ ਗਈ ਸੀ ਜਿਸ ਕਰਕੇ ਉਹਨਾਂ ਦੀ 12 ਸੌ ਕੁਇੰਟਲ ਦੇ ਕਰੀਬ ਤੂੜੀ ਸੜ ਗਈ ਅਤੇ ਨਾਲ ਹੀ ਕਮਰੇ ਵਾਲੇ ਸ਼ੈਡ ਵੀ ਸੜ ਗਏ ਇਸ ਮੌਕੇ ਡਾਕਟਰ ਹਰਬੰਸ ਲਾਲ ਸਾਬਕਾ ਮੰਤਰੀ ਪੰਜਾਬ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਨਰਿੰਦਰ ਸਿੰਘ ਕੋਪਰੇਟਿਵ ਸੋਸਾਇਟੀ ਰਾਜਿੰਦਰਗੜ ਵਿਖੇ ਈਮਾਨਦਾਰੀ ਨਾਲ ਸੈਕਟਰੀ ਵਜੋਂ ਵੀ ਸੇਵਾ ਨਿਭਾ ਚੁੱਕੇ ਹਨ ਨਰਿੰਦਰ ਸਿੰਘ ਦਾ ਪੂਰਾ ਪਰਿਵਾਰ ਮਿਹਨਤ ਕਰਨ ਵਾਲਾ ਪਰਿਵਾਰ ਹੈ ਨਰਿੰਦਰ ਸਿੰਘ ਹੁਣ ਪਸ਼ੂਆਂ ਦੇ ਦੁੱਧ ਦਾ ਕਾਰੋਬਾਰ ਚਲਾਂ ਰਹੇ ਹਨ ਉਹਨਾਂ ਦੇ ਪਰਿਵਾਰ ਦਾ ਸਾਰਾ ਗੁਜਾਰਾ ਪਸ਼ੂਆਂ ਦੇ ਦੁੱਧ ਤੋਂ ਹੀ ਹੁੰਦਾ ਹੈ ਇਸ ਲਈ ਉਹਨਾਂ ਨੇ ਪਸ਼ੂਆਂ ਦੇ ਲਈ ਇਕੱਠੀ ਤੂੜੀ ਖਰੀਦੀ ਹੋਈ ਸੀ ਪਰ ਹੁਣ ਕੁਦਰਤੀ ਮਾਰ ਪੈਣ ਕਾਰਨ ਤੂੜੀ ਸੜਨ ਕਰਕੇ ਉਨਾਂ ਨੂੰ ਲੱਖਾਂ ਹੀ ਰੁਪਈਆਂ ਦਾ ਘਾਟਾ ਪੈ ਗਿਆ ਹੈ ਇਸ ਲਈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਨਰਿੰਦਰ ਸਿੰਘ ਨੂੰ ਸੜੀ ਹੋਈ ਤੂੜੀ ਦਾ ਬਣਦਾ ਮੁਆਵਜ਼ਾ ਦੇਣਾ ਚਾਹੀਦਾ ਹੈ ਅਤੇ ਹਰਬੰਸ ਲਾਲ ਨੇ ਕਿਹਾ ਕਿ ਨਰਿੰਦਰ ਸਿੰਘ ਦੇ ਤੂੜੀ ਦੇ ਮੁਆਵਜੇ ਲਈ ਡੀਸੀ ਫਤਿਹਗੜ੍ਹ ਸਾਹਿਬ ਨੂੰ ਮੰਗ ਪੱਤਰ ਦੇਵਾਂਗਾ ਅਤੇ ਜੇਕਰ ਲੋੜ ਪਈ ਤਾਂ ਪੰਜਾਬ ਦੇ ਗਵਰਨਰ ਨੂੰ ਵੀ ਮਿਲਿਆ ਜਾਵੇਗਾ। ਕਿਉਂਕਿ ਨਰਿੰਦਰ ਸਿੰਘ ਦਾ ਆਰਥਿਕ ਤੌਰ ਤੇ ਬਹੁਤ ਵੱਡਾ ਨੁਕਸਾਨ ਹੋਇਆ ਹੈ ,ਜਿਸ ਦੇ ਮੱਦੇਨਜ਼ਰ ਉਹ ਹੁਣ ਸ਼ੈਡ ਅੰਦਰੋਂ ਸੜੀ ਹੋਈ ਤੂੜੀ ਅੰਦਰੋਂ ਕੱਢ ਰਹੇ ਹਨ ਕਿਉਂਕਿ ਅਜੇ ਵੀ ਤੂੜੀ ਅੰਦਰ ਅੱਗ ਸੁਲਗ ਰਹੀ ਹੈ, ਇਸ ਦੁੱਖ ਦੀ ਘੜੀ ਵਿੱਚ ਮੈਂ ਨਰਿੰਦਰ ਸਿੰਘ ਦੇ ਪਰਿਵਾਰ ਨਾਲ ਹਾਂ ਕਿਸੇ ਵੀ ਤਰ੍ਹਾਂ ਦੀ ਜਿੰਨੀ ਮਦਦ ਹੋ ਸਕੇ ਮੈਂ ਇਹਨਾਂ ਦੇ ਪਰਿਵਾਰ ਦੀ ਮਦਦ ਕਰਨ ਲਈ ਤਿਆਰ ਰਹਾਂਗਾ। ਇਸ ਮੌਕੇ ਹੋਰਨਾਂ ਤੋਂ ਬਲਦੇਵ ਸਿੰਘ ਚੋਰਵਾਲਾ ਰਣਧੀਰ ਸਿੰਘ ਧੀਰਾ ਸਰਹੰਦ, ਡਾਕਟਰ ਗੁਰਵਿੰਦਰ ਸਿੰਘ ਪਤਾਰਸ਼ੀ ਖੁਰਦ, ਪਿੰਡ ਭੈਣੀ ਕਲਾਂ ਤੋਂ ਮੁਖਤਿਆਰ ਸਿੰਘ ਹਰਗੁਰਪਾਲ ਸਿੰਘ, ਗੁਰਸੇਵਕ ਸਿੰਘ ,ਅਮਰਅਪਾਰ ਸਿੰਘ, ਲਖਵੀਰ ਸਿੰਘ, ਗੁਰਦੇਵ ਸਿੰਘ ਆਦਮਪੁਰ, ਨੈਬ ਸਿੰਘ ਕੁਲਦੀਪ ਸਿੰਘ, ਗੁਰਦੀਪ ਸਿੰਘ ਭਾਗਨਪੁਰ ਪ੍ਰੈਸ ਸਕੱਤਰ ਪੰਜਾਬ ਆਦਿ ਹਾਜ਼ਰ ਸਨ।




