ਅੱਜ ਹਾਅ ਦਾ ਨਾਅਰਾ ਚੇਤਨਾ ਮੰਚ ਪੰਜਾਬ ਦੇ ਸਰਪ੍ਰਸਤ ਡਾਕਟਰ ਹਰਬੰਸ ਲਾਲ ਸਾਬਕਾ ਮੰਤਰੀ ਪੰਜਾਬ ਨੇ ਸਰਹਿੰਦ ਸ਼ਹਿਰ ਫਤਿਹਗੜ੍ਹ ਸਾਹਿਬ ਵਿਖੇ ਸ਼ਿਵ ਮੰਦਰ ਦੇ ਗਰਾਉਂਡ ਵਿੱਚ 30 ਦੇ ਕਰੀਬ ਫਲਦਾਰ ਫੁੱਲਦਾਰ ਅਤੇ ਛਾਂਦਾਰ ਰੁੱਖ ਲਗਾਏ। ਇਸ ਮੌਕੇ ਡਾਕਟਰ ਹਰਬੰਸ ਲਾਲ ਨੇ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦਾ ਇਹ 5 ਜੂਨ ਦਾ ਦਿਨ ਪੂਰੀ ਦੁਨੀਆ ਅੰਦਰ ਵਿਸ਼ਵ ਵਾਤਾਵਰਣ ਨੂੰ ਸੰਭਾਲਣ ਦੇ ਰੂਪ ਵਿੱਚ ਵੱਧ ਤੋਂ ਵੱਧ ਪੌਦੇ ਲਾ ਕੇ ਮਨਾਇਆ ਜਾਂਦਾ ਹੈ। ਇਸ ਮੌਕੇ ਡਾਕਟਰ ਹਰਬੰਸ ਲਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੀ ਇਹ ਸਮਾਜ ਸੇਵੀ ਸੰਸਥਾ ਹਰ ਸਾਲ ਇਹਨਾਂ ਬਰਸਾਤ ਦੇ ਦਿਨਾਂ ਵਿੱਚ ਇੱਕ ਲੱਖ ਪੌਦੇ ਲਗਾਉਣ ਦਾ ਟੀਚਾ ਮਿੱਥ ਕੇ ਪਿੰਡਾਂ ਤੇ ਸ਼ਹਿਰਾਂ ਅੰਦਰ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਹਰ ਸਾਲ ਵਿਸ਼ਵ ਵਾਤਾਵਰਨ ਵਿੱਚ ਵਡਮੁੱਲਾ ਯੋਗਦਾਨ ਪਾ ਰਹੀ ਹੈ। ਅੱਜ ਦੇ ਦਿਨ ਤੋਂ ਵਿਸ਼ਵ ਪੱਧਰੀ ਮਨੁੱਖਤਾ ਨੂੰ ਅਤੇ ਹਰ ਪ੍ਰਾਣੀ ਨੂੰ ਆਪਣੇ ਜੀਵਨ ਵਿੱਚ ਵੱਧ ਤੋਂ ਵੱਧ ਰੁੱਖ ਲਾਉਣ ਦਾ ਟੀਚਾ ਮਿੱਥਣਾ ਚਾਹੀਦਾ ਹੈ, ਇਸ ਦੇ ਨਾਲ ਹੀ ਸਾਨੂੰ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਸਮਝਦੇ ਹੋਏ ਆਪਣੇ ਆਲੇ ਦੁਆਲੇ ਲੱਗੇ ਹੋਏ ਛੋਟੇ ਰੁੱਖਾਂ ਨੂੰ ਸੰਭਾਲਣ ਦੀ ਲੋੜ ਹੈ ਅਤੇ ਇਸ ਦੇ ਨਾਲ ਹੀ ਸਾਡੇ ਭਾਰਤ ਦੇਸ਼ ਦੇ ਸੂਬੇ ਦੀਆਂ ਸਰਕਾਰਾਂ ਨੂੰ ਅਤੇ ਭਾਰਤ ਦੇਸ਼ ਦੀ ਸਰਕਾਰ ਨੂੰ ਸਖਤ ਕਾਨੂੰਨ ਬਣਾ ਕੇ ਦਰਖਤਾਂ ਨੂੰ ਕੱਟਣ ਤੇ ਪੂਰਨ ਤੌਰ ਤੇ ਪਾਬੰਦੀ ਲਗਾਉਣੀ ਚਾਹੀਦੀ ਹੈ ਕਿਉਂਕਿ ਬੇਸ਼ੱਕ ਅੱਜ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਕੀ ਅਸੀਂ ਆਉਣ ਵਾਲੇ ਕੁਝ ਦਿਨਾਂ ਦੇ ਮੌਸਮ ਦਾ ਅੰਦਾਜ਼ਾ ਲਗਾ ਸਕਦੇ ਹਾਂ ਪਰ ਅਸੀਂ ਕੁਦਰਤੀ ਆਕਸੀਜਨ ਨਹੀਂ ਬਣਾ ਸਕਦੇ ਇਸ ਲਈ ਜੋ ਸਾਨੂੰ ਸ਼ੁੱਧ ਆਕਸੀਜਨ ਸਾਡੇ ਦਰਖਤਾਂ ਤੋਂ ਮਿਲਦੀ ਉਹਨਾਂ ਨੂੰ ਸੰਭਾਲ ਕੇ ਵਾਤਾਵਰਨ ਅੰਦਰ ਸੁੱਖ ਦਾ ਸਾਹ ਲੈਣ ਲਈ ਅਤੇ ਭਿਆਨਕ ਬਿਮਾਰੀਆਂ ਤੋਂ ਬਚਣ ਲਈ ਵੱਧ ਤੋਂ ਵੱਧ ਦਰੱਖਤ ਲਗਾਉਣ ਦੀ ਲੋੜ ਹੈ ਪਿਛਲੇ ਦੋ ਤਿੰਨ ਸਾਲਾਂ ਤੋਂ ਪੂਰੇ ਭਾਰਤ ਦੇਸ਼ ਅੰਦਰ ਮੌਸਮ ਦੇ ਅੰਦਰ ਤਬਦੀਲੀ ਵੇਖਣ ਨੂੰ ਮਿਲੀ ਹੈ ਕਿਉਂਕਿ ਜਦੋਂ ਗਰਮੀ ਪੈਣੀ ਹੈ ਉਦੋਂ ਗਰਮੀ ਨਹੀਂ ਪੈ ਰਹੀ ਜਦੋਂ ਮੀਂਹ ਪੈਣੇ ਹਨ ਉਦੋਂ ਮੀਹ ਨਹੀਂ ਪੈ ਰਹੇ ਬੇਮੌਸਮੀ ਮੌਸਮ ਚੱਲ ਰਿਹਾ ਹੈ ਅਤੇ ਗਰਮੀ ਕਰਕੇ ਤਾਪਮਾਨ ਅੱਜ 47 ਡਿਗਰੀ ਦੇ ਕਰੀਬ ਪਹੁੰਚ ਰਿਹਾ ਇਸਦਾ ਸਭ ਤੋਂ ਵੱਡਾ ਨਤੀਜਾ ਸਾਨੂੰ ਤਾਂ ਹੀ ਵੇਖਣ ਨੂੰ ਮਿਲ ਰਿਹਾ ਕਿਉਕਿ ਵਾਤਾਵਰਨ ਅੰਦਰ ਦਰਖਤਾਂ ਦੀ ਗਿਣਤੀ ਘੱਟਦੀ ਜਾ ਰਹੀ ਹੈ ਅੱਜ ਰੁੱਖਾਂ ਦੀ ਥਾਂ ਇਲੈਕਟ੍ਰੋਨਿਕ ਉਪਕਰਣਾਂ ਨੇ ਲੈਣ ਲਈ ਹੈ ਜਿਸ ਦੇ ਸਿੱਟੇ ਵਜੋਂ ਨਾਮੁਰਾਦ ਸ਼ਾਹ ਵਰਗੀਆਂ ਬਿਮਾਰੀਆਂ ਫੈਲ ਰਹੀਆਂ ਹਨ। ਪਿੰਡਾਂ ਦੇ ਅੰਦਰ ਵੀ ਪੰਚਾਇਤਾਂ ਚੁਣੀਆਂ ਜਾਂਦੀਆਂ ਹਨ ਉਹ ਵੀ ਪਿੰਡ ਦੀ ਸਾਂਝੀਆਂ ਥਾਵਾਂ ਤੇ ਲੱਗੇ ਹੋਏ ਵੱਡੇ ਵੱਡੇ ਦਰੱਖਤਾਂ ਨੂੰ ਕੱਟਣ ਤੁਰ ਪੈਂਦੇ ਹਨ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਸ਼ਾਮਲਾਤ ਜਮੀਨਾਂ ਵਿੱਚ ਵੱਡੇ ਵੱਡੇ ਦਰਖਤ ਖੜੇ ਹੁੰਦੇ ਹਨ ਉਹ ਵੀ ਕਿਸੇ ਕੀਮਤ ਉੱਤੇ ਕੱਟੇ ਨਾ ਜਾਣ ਬਲਕਿ ਪਿੰਡਾਂ ਦੀਆਂ ਖਾਲੀ ਸ਼ਾਮਲਾਤ ਜਮੀਨਾਂ ਅਤੇ ਸਕੂਲਾਂ ਦੇ ਅੰਦਰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਸਕੂਲਾਂ ਤੇ ਕਾਲਜਾਂ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਸੰਭਾਲਣ ਲਈ ਸੁਚੇਤ ਕਰਨ ਦੀ ਲੋੜ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਯੂਥ ਆਗੂ
ਗੁਰਕੀਰਤ ਸਿੰਘ ਬੇਦੀ , ਅਡਵਾਈਜ਼ਰ ਡਾਕਟਰ ਨਰਿੰਦਰ ਬਾਵਾ , ਗਗਨ ਗੱਗੀ ਸਰਹਿੰਦ ਸ਼ਹਿਰ, ਬਲਵਿੰਦਰ ਸਿੰਘ ਗੋਗੀ,ਗੁਰੀ ਬੇਦੀ,ਤਰਲੋਚਨ ਸਿੰਘ ਲਾਲੀ,ਗੁਰਦੇਵ ਸਿੰਘ ਡੇਰਾ ਮੀਰ ਮੀਰਾ , ਸੈਕਟਰੀ ਬਾਬਾ ਦਲੇਰ ਸਿੰਘ ਖਾਲਸਾ,ਮੱਖਣ ਸਿੰਘ ਮਹਾਦੀਆ, ਅੱਜਬੀਰ ਸਿੰਘ ਗੜਹੇੜਾ , ਜਸਪ੍ਰੀਤ ਕੌਰ, ਮਨਜੀਤ ਸਿੰਘ, ਗਗਨਦੀਪ ਕੌਰ ਬਸੀ ਪਠਾਣਾਂ , ਪੰਡਿਤ ਦੀਪਕ ਸ਼ਰਮਾ,ਅਭਿਨਵ ਪਰਾਸ਼ਰ ,ਗੁਰਦੀਪ ਸਿੰਘ ਭਾਗਨਪੁਰ ਪ੍ਰੈਸ ਸਕੱਤਰ ਪੰਜਾਬ ਆਦਿ ਹਾਜ਼ਰ ਸਨ।




