ਬ੍ਰਹਮ ਗਿਆਨੀ ਸੰਤ ਬਾਬਾ ਦਰਸ਼ਨ ਸਿੰਘ ਜੀ 21 ਜੂਨ ਦਿਨ ਸ਼ਨੀਵਾਰ ਪਿੰਡ ਬਧੋਛੀ ਕਲਾ ਵਿਖੇ ਤਿਰਵੈਣੀ ਲਗਾ ਕੇ ਰੁੱਖ ਲਗਾਓ ਮੁਹਿਮ ਦਾ ਆਗਾਜ ਕਰਨਗੇ । ਡਾਕਟਰ ਹਰਬੰਸ ਲਾਲ ਸਾਬਕਾ ਮੰਤਰੀ ਪੰਜਾਬ

0
19

ਅੱਜ ਸਰਹਿੰਦ ਹਿਮਾਂਯੂੰਪੁਰਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਹਾਅ ਦਾ ਨਾਅਰਾ ਚੇਤਨਾ ਮੰਚ ਪੰਜਾਬ ਦੇ ਸਰਪ੍ਰਸਤ ਡਾਕਟਰ ਹਰਬੰਸ ਲਾਲ ਸਾਬਕਾ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਰੁੱਖ ਲਗਾਓ ਮੁਹਿੰਮ ਤਹਿਤ ਇੱਕ ਭਰਮੀ ਮੀਟਿੰਗ ਹੋਈ । ਹਰ ਸਾਲ ਹਾਅ ਦਾ ਨਾਅਰਾ ਚੇਤਨਾ ਮੰਚ ਪੰਜਾਬ ਵੱਲੋਂ ਇਕ ਲੱਖ ਪੌਦੇ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਲਗਾਉਣਗੇ ਅਤੇ ਹਰੇ ਪ੍ਰਸ਼ਾਦ ਦੇ ਰੂਪ ਵਿੱਚ ਵੰਡਿਆ ਜਾਂਦਾ ਹੈ।ਇਸ ਦੇ ਨਾਲ ਹੀ ਹਰ ਸਾਲ ਸਕੂਲਾਂ ਦੇ ਗਰਾਊਡਾਂ ਵਿੱਚ ਰੁੱਖ ਲਗਾ ਕੇ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਰੁੱਖ ਲਗਾਉਣ ਦੀ ਅਹਿਮੀਅਤ ਤੋ ਜਾਣੂ ਕਰਵਾ ਕੇ ਰੁੱਖਾਂ ਦੀ ਸਾਂਭ ਸੰਭਾਲ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ। ਹਾਅ ਦਾ ਨਾਅਰਾ ਚੇਤਨਾ ਮੰਚ ਪੰਜਾਬ ਵੱਲੋਂ ਰੁੱਖ ਲਗਾਓ ਮੁਹਿੰਮ ਇਸ ਵਾਰ 17ਵੀਂ ਸ਼ੁਰੂਆਤ ਸਰਹੰਦ ਬਲਾਕ ਦੇ ਪਿੰਡ ਬਧੋਛੀ ਕਲਾਂ ਵੱਡਾ ਸਮਾਗਮ ਕਰਕੇ ਪਿੰਡਾਂ ਅਤੇ ਇਲਾਕੇ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਜਾਵੇਗੀ। ਇਸ ਦੇ ਸਬੰਧ ਵਿੱਚ ਡਾਕਟਰ ਹਰਬੰਸ ਲਾਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 21 ਜੂਨ ਦਿਨ ਸ਼ਨੀਵਾਰ ਸਵੇਰੇ 10 ਵਜੇ ਤੋਂ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ ਇਸ ਸਮਾਗਮ ਵਿੱਚ ਬ੍ਰਹਮ ਗਿਆਨੀ ਸੰਤ ਬਾਬਾ ਦਰਸ਼ਨ ਸਿੰਘ ਤਪੋਬਨ ਢੱਕੀ ਸਾਹਿਬ ਮਕਸੂਦੜਾ ਵਾਲੇ ਵਿਸ਼ੇਸ਼ ਤੌਰ ਤੇ ਪਹੁੰਚਣਗੇ ਅਤੇ ਆਈ ਹੋਈ ਸੰਗਤ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨਗੇ ਅਤੇ ਆਈ ਹੋਈ ਸਮੁੱਚੀ ਸੰਗਤ ਨੂੰ ਫਲਦਾਰ ਫੁੱਲ ਦਾ ਸ਼ਾਨਦਾਰ ਪੌਦੇ ਹਰੇ ਪ੍ਰਸਾਦ ਦੇ ਰੂਪ ਵਿੱਚ ਵੰਡਣਗੇ । ਇਸ ਸਮਾਗਮ ਸੰਤ ਮਹਾਂਪੁਰਖਾਂ ਦੀ ਤਪੋ ਭੂਮੀ ਸੰਤ ਬਾਬਾ ਬੀਰਮ ਦਾਸ ਜੀ ਨਗਰ ਬਧੋਛੀ ਕਲਾਂ ਵਿਖੇ ਕਰਵਾਉਣ ਲਈ ਹਾਅ ਦਾ ਨਾਅਰਾ ਚੇਤਨਾ ਮੰਚ ਪੰਜਾਬ ਦੇ ਸਾਰੇ ਵਰਕਰਾਂ ਨੇ ਆਪਣੇ ਆਪਣੇ ਵਿਚਾਰ ਰੱਖੇ ਅਤੇ ਡਾਕਟਰ ਹਰਬੰਸ ਲਾਲ ਵੱਲੋਂ ਸਾਰੇ ਵਰਕਰਾਂ ਦੀਆਂ ਪ੍ਰੋਗਰਾਮ ਸਬੰਧੀ ਡਿਊਟੀਆਂ ਲਗਾਈਆਂ ਗਈਆਂ ‌। ਇਸ ਮੌਕੇ ਸੈਕਟਰੀ ਬਾਬਾ ਦਲੇਰ ਸਿੰਘ ਖਾਲਸਾ ਨੇ ਡਾਕਟਰ ਹਰਬੰਸ ਲਾਲ ਸਾਬਕਾ ਮੰਤਰੀ ਪੰਜਾਬ ਦਾ ਸਰੋਪੇ ਪਾ ਕੇ ਵਿਸ਼ੇਸ਼ ਸਨਮਾਨ ਕੀਤਾ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਵੀ ਲਗਾਈ। ਇਸ ਮੋਕੇ ਹੋਰਨਾਂ ਤੋਂ ਇਲਾਵਾ ਹਾਅ ਦਾ ਨਾਅਰਾ ਚੇਤਨਾ ਮੰਚ ਪੰਜਾਬ ਦੇ ਯੂਥ ਆਗੂ ਗੁਰਤੇਜ ਸਿੰਘ ਭਾਗਨਪੁਰ , ਗੁਰਕੀਰਤ ਸਿੰਘ ਬੇਦੀ , ਬਲਦੇਵ ਸਿੰਘ ਚੋਰਵਾਲਾ , ਜੈ ਸਿੰਘ ਬਾੜਾ , ਗੁਰਦੀਪ ਸਿੰਘ ਅਤੇ ਅਵਤਾਰ ਸਿੰਘ ਵਿਸ਼ਕਰਮਾ ਕਲੋਨੀ ਸਰਹੰਦ , ਗੁਰਮੇਲ ਸਿੰਘ ਹੁਮਾਯੂਪੁਰਾ , ਬਲਵਿੰਦਰ ਸਿੰਘ ਲਟੋਰ , ਸੁਖਦੇਵ ਸਿੰਘ ਪਿੰਕਾ ,ਕਿਰਪਾਲ ਸਿੰਘ ,ਜੀਵਨ ਸਿੰਘ, ਹਰਵਿੰਦਰ ਸਿੰਘ ਨੰਬਰਦਾਰ ਬਦੋਸ਼ੀ ਕਲਾਂ, ਰਣਜੀਤ ਸਿੰਘ , ਅਮਨਦੀਪ ਸਿੰਘ ਬਧੋਛੀ ਕਲਾਂ, ਹਰਚੰਦ ਸਿੰਘ ਜਖਵਾਲੀ, ਬਨੀ ਸਰਹਿੰਦ, ਦਰਸ਼ਨ ਸਿੰਘ ਕੋਟਲਾ ਬਜਵਾੜਾ, ਜਸਪਾਲ ਸਿੰਘ ਸੈਫੁਲਪੁਰ , ਗੁਰਦੇਵ ਸਿੰਘ ਡੇਰਾ ਮੀਰ ਮੀਰਾ , ਰਾਉਂਫ ਖਾਨ , ਏਕਮ ਸਿੰਘ ਬੁਚੜੇ , ਕੁਲਵੰਤ ਸਿੰਘ ਅਤਾਪੁਰ , ਨਿਰਮਲ ਸਿੰਘ ਸਿੜਾਂ ਬਧੋਛੀ ਕਲਾਂ,ਸੂਬਾ ਪ੍ਰੈੱਸ ਸਕੱਤਰ ਗੁਰਦੀਪ ਸਿੰਘ ਭਾਗਨਪੁਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here