ਪੰਜਾਬ ਵਿਧਾਨ ਸਭਾ ਸਪੀਕਰ ਵੱਲੋਂ  ਗੁਰੂ ਤੇਗ ਬਹਾਦਰ ਜੀ ਦਾ 350 ਵਾ ਸ਼ਹੀਦੀ ਦਿਹਾੜਾ  ਮਨਾਉਣ ਲਈ ਪਦਮ ਸ਼੍ਰੀ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ  ਤੋ ਅਹਿਮ ਸੁਝਾਅ  ਪ੍ਰਾਪਤ ਕੀਤੇ

0
38

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਵਾਂ ਸ਼ਹੀਦੀ ਦਿਹਾੜਾ ਮਨਾਉਣ ਸਬੰਧੀ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸ਼ਖਸ਼ੀਅਤਾਂ ਤੋਂ  ਸੁਝਾਅ ਪ੍ਰਾਪਤ ਕਰਨ ਅਤੇ ਵਿਚਾਰ ਵਿਟਾਂਦਰਾ ਕਰਨ ਲਈ ਸ਼ੁਰੂ ਕੀਤੀ ਗਈ ਮੁਹਿਮ ਤਹਿਤ ਸ. ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਵੱਲੋਂ ਅੱਜ ਡਾਕਟਰ ਤੇਜਿੰਦਰ ਪਾਲ ਸਿੰਘ ਚੇਅਰਮੈਨ ਕੌਂਸਲ ਆਫ ਹੋਮਿਓਪੈਥਿਕ ਸਿਸਟਮ ਆਫ ਮੈਡੀਸਨ ਪੰਜਾਬ ਸਮੇਤ ਸਿੱਖ ਪੰਥ ਦੀਆਂ ਮਹਾਨ ਸ਼ਖ਼ਸੀਅਤਾਂ ਵਿੱਚੋਂ ਪਦਮ ਸ਼੍ਰੀ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਜੀ ਦੇ ਨਿਵਾਸ ਸਥਾਨ ਲੁਧਿਆਣਾ ਵਿਖੇ ਪਹੁੰਚ ਕੇ ਉਹਨਾਂ ਦੇ ਵੱਡਮੁੱਲੇ ਸੁਝਾਅ ਪ੍ਰਾਪਤ ਕੀਤੇ।
ਇਸ ਸਮਾਗਮ ਵਾਸਤੇ ਭਾਈ ਸਾਹਿਬ ਵੱਲੋਂ ਅਹਿਮ ਵਿਚਾਰ ਦਿੱਤੇ ਗਏ ਅਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਗੁਰੂ ਸਾਹਿਬ ਦੇ ਚਰਨਾਂ ‘ਚ ਅਰਦਾਸ ਕੀਤੀ ਹੈ ਕਿ ਉਹ ਆਪਣੀ ਮਿਹਰ ਕਰਨ ਅਤੇ ਇਹ ਸ਼ਤਾਬਦੀ ਸੱਚੀ ਤੇ ਸੁੱਚੀ ਭਾਵਨਾ ਅਤੇ ਬਹੁਤ ਵੱਡੇ ਤਰੀਕੇ ਨਾਲ ਮਨਾਈ ਜਾ ਸਕੇ ।

LEAVE A REPLY

Please enter your comment!
Please enter your name here