ਅੱਜ ਸਰਹਿੰਦ ਬਲਾਕ ਦੇ ਪਿੰਡ ਬਧੋਛੀ ਕਲਾਂ ਵਿਖੇ ਹਾਅ ਦਾ ਨਾਅਰਾ ਚੇਤਨਾ ਮੰਚ ਪੰਜਾਬ ਦੇ ਸਰਪ੍ਰਸਤ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸਾਬਕਾ ਮੰਤਰੀ ਡਾਕਟਰ ਹਰਬੰਸ ਲਾਲ ਦੀ ਅਗਵਾਈ ਹੇਠ ਉੱਘੀਆਂ ਸ਼ਖਸੀਅਤਾਂ ਨਾਲ ਵਿਸ਼ੇਸ਼ ਮੀਟਿੰਗ ਹੋਈ ਇਹ ਮੀਟਿੰਗ ਹਰਵਿੰਦਰ ਸਿੰਘ ਗੁੱਡੂ ਨੰਬਰਦਾਰ ਬਧੋਛੀ ਕਲਾਂ ਹਰਚਰਨ ਸਿੰਘ ਪ੍ਰਧਾਨ ਐਗਰੀਕਲਚਰ ਸੁਸਾਇਟੀ ਬਧੋਛੀ ਕਲਾਂ ਯੂਥ ਆਗੂ ਪੰਜਾਬ ਬਲਦੇਵ ਸਿੰਘ ਚੋਰਵਾਲਾ ਤੇ ਪ੍ਰੇਮ ਸਿੰਘ ਸੱਜਣ ਕਲਕੱਤੇ ਵਾਲੇ ,ਰਣਜੀਤ ਸਿੰਘ ਪ੍ਰਧਾਨ ਭਗਤ ਰਵਿਦਾਸ ਕਮੇਟੀ ਬਧੋਛੀ ਕਲਾਂ ਅਤੇ ਉੱਘੀ ਸਮਾਜ ਸੇਵੀ ਸ਼ਖਸੀਅਤ ਨਾਹਰ ਸਿੰਘ ਅਤੇ ਪੰਚ ਗੁਰਪਾਲ ਸਿੰਘ ਉਹਨਾਂ ਦੀ ਰਹਿਨੁਮਾਈ ਹੇਠ ਇਹ ਮੀਟਿੰਗ 21 ਜੂਨ ਨੂੰ ਹਾਅ ਦਾ ਨਾਅਰਾ ਚੇਤਨਾ ਮੰਚ ਪੰਜਾਬ ਵੱਲੋਂ ਰੁੱਖ ਲਗਾਓ ਮੁਹਿਮ ਦੇ ਸਮਾਗਮ ਨੂੰ ਸਫਲ ਬਣਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਉਸ ਦਿਨ ਜਾਨਵਰਾਂ ਪੰਛੀਆਂ ਪੌਦਿਆਂ ਨੂੰ ਪਿਆਰ ਕਰਨ ਵਾਲੀ ਸ਼ਖ਼ਸੀਅਤ ਅਤੇ ਪੂਰੇ ਵਿਸ਼ਵ ਵਿੱਚ ਅਮਨ ਸ਼ਾਂਤੀ ਪਿਆਰ ਭਾਵਨਾ ਚਾਹੁਣ ਵਾਲੀ ਸ਼ਖਸੀਅਤ ਬ੍ਰਹਮ ਗਿਆਨੀ ਸੰਤ ਬਾਬਾ ਦਰਸ਼ਨ ਸਿੰਘ ਜੀ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਾਲੇ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ਉਸ ਦਿਨ ਬਾਬਾ ਦਰਸ਼ਨ ਸਿੰਘ ਆਪਣੇ ਹੱਥੀ ਤਿਰਵੈਣੀ ਦਾ ਪੌਦਾ ਲਗਾ ਕੇ ਆਈਆਂ ਹੋਈਆਂ ਸੰਗਤਾਂ ਨੂੰ ਵਾਤਾਵਰਨ ਲਈ ਪੰਛੀਆਂ ਜਾਨਵਰਾਂ ਪੌਦਿਆਂ ਸਬੰਧੀ ਆਪਣੇ ਵਡਮੁੱਲੇ ਵਿਚਾਰਾ ਰਾਹੀ ਸੰਗਤਾਂ ਨੂੰ ਜਾਗਰੂਕ ਕਰਨਗੇ। 21 ਜੂਨ ਵਾਲੇ ਦਿਨ 5000 ਦੇ ਕਰੀਬ ਛਾਂਦਾਰ ਫਲਦਾਰ ਫੁੱਲਦਾਰ ਪੌਦੇ ਆਈ ਹੋਈਆਂ ਸ਼ਖਸੀਅਤਾਂ ਨੂੰ ਆਪਣੇ ਘਰਾਂ ਦੇ ਬੇੜਿਆਂ ਵਿੱਚ ਕਿਸਾਨ ਵੀਰਾਂ ਦੇ ਖੇਤਾਂ ਦੀਆਂ ਵੱਟਾਂ ਤੇ ਮੋਟਰਾਂ ਤੇ ਖੂਹਾਂ ਤੇ ਸਕੂਲਾਂ ਅਤੇ ਕਾਲਜਾਂ ਤੇ ਹੋਰ ਧਾਰਮਿਕ ਸਥਾਨਾਂ ਤੇ ਲਗਾਉਣ ਲਈ ਹਰੇ ਪ੍ਰਸ਼ਾਦ ਦੇ ਰੂਪ ਵਿੱਚ ਵੰਡਣਗੇ। ਆਓ ਆਪਾਂ ਸਾਰੇ ਮਤਾਵਾਂ ਭੈਣਾਂ ਭਰਾਵਾਂ ਤੇ ਨਗਰ ਨਿਵਾਸੀ ਵੱਧ ਚੜ੍ਹ ਕੇ ਇਸ ਸਮਾਗਮ ਵਿੱਚ ਸ਼ਾਮਿਲ ਹੋਈਏ ਇਹ ਸਮਾਗਮ ਪਿੰਡ ਬਧੋਛੀ ਕਲਾਂ ਵਿਖੇ ਸਰਕਾਰੀ ਹਾਈ ਸਕੂਲ ਦੀ ਬੈਕ ਸਾਈਡ ਅਤੇ ਆਗਣਵਾੜੀ ਦੇ ਨਜਦੀਕ ਕਰਵਾਇਆ ਜਾ ਰਿਹਾ ਹੈ। ਪਿੰਡ ਬਧੋਛੀ ਕਲਾਂ ਦੇ ਲੋਕਾਂ ਵਿੱਚ ਇਸ ਕੁਦਰਤੀ ਵਾਤਾਵਰਨ ਨੂੰ ਸੰਭਾਲਣ ਸਬੰਧੀ ਰੱਖੇ ਸਮਾਗਮ ਸੰਬੰਧੀ ਬਹੁਤ ਉਤਸਾਹ ਦੇਖਿਆ ਜਾ ਰਿਹਾ ਹੈ। ਅੰਤ ਵਿੱਚ ਪਿੰਡ ਬਧੋਛੀ ਕਲਾਂ ਨੰਬਰਦਾਰ ਹਰਵਿੰਦਰ ਸਿੰਘ ਗੁੱਡੂ ਅਤੇ ਸੋਸਾਇਟੀ ਦੇ ਪ੍ਰਧਾਨ ਹਰਚਰਨ ਸਿੰਘ ਨੇ ਸਾਬਕਾ ਮੰਤਰੀ ਡਾਕਟਰ ਹਰਬੰਸ ਲਾਲ ਦਾ ਸਰੋਪੇ ਪਾ ਕੇ ਸਨਮਾਨ ਵੀ ਕੀਤਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਨਾਹਰ ਸਿੰਘ ,ਰੁਪਿੰਦਰ ਸਿੰਘ ਸਿੜਾ, ਗੁਰਤੇਜ ਸਿੰਘ ,ਅਮਰੀਕ ਸਿੰਘ ਗੁਰਪ੍ਰੀਤ ਸਿੰਘ ,ਅਮਨਦੀਪ ਸਿੰਘ ਬਧੋਛੀ ਕਲਾਂ, ਗੁਰਤਾਜ ਸਿੰਘ , ਸੁਰਜੀਤ ਕੁਮਾਰ ਰਾਜਪੂਤ ,ਸੈਕਟਰੀ ਬਾਬਾ ਦਲੇਰ ਸਿੰਘ ਖ਼ਾਲਸਾ ਆਦਿ ਹਾਜਰ ਸਨ।
