ਅਜਨਾਲਾ, -ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਪੰਜਾਬ ਸ: ਕੁਲਦੀਪ ਸਿੰਘ ਧਾਲੀਵਾਲ ਨੇ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਕੌਮੀ ਰਾਜਨੀਤੀ ਦੇ ਮਹਾਂਨਾਇਕ ਸ੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ‘ਚ ਪੰਜਾਬ ਭਰ ‘ਚ ਯੁੱਧ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤੇ ਵਿਰੋਧੀ ਰਾਜਸੀ ਪਾਰਟੀਆਂ ਵਲੋਂ ਉਠਾਏ ਜਾ ਰਹੇ ਨਾਕਾਰਤਮਿਕ ਸੁਆਲਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਨਸ਼ਿਆਂ ਦੀ ਜੜ ਪੁੱਟਣ ਲਈ ਮੁਹਿੰਮ ਨੂੰ ਵਿਰਾਮ ਦੇਣ ਦਾ ਉਆਲ ਹੀ ਪੈਦਾ ਨਹੀਂ ਹੁੰਦਾ ਅਤੇ 1 ਮਾਰਚ ਤੋਂ ਵਿੱਢੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਪਿਛਲੇ 108 ਦਿਨਾਂ ‘ਚ ਸਾਢੇ 17 ਹਜਾਰ ਤੋਂ ਵਧੇਰੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ 10 ਕਰੋੜ ਰੁਪਏ ਤੋਂ ਵੱਧ ਡਰੱਗ ਮਨੀ ਜ਼ਬਤ ਕਰਨ ਸਮੇਤ 120 ਦੇ ਕਰੀਬ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਤੇ ਬੁਲਡੋਜ਼ਰ ਚਲਾ ਕੇ ਨਸ਼ਟ ਕੀਤਾ ਗਿਆ , ਅਰਬਾਂ ਰੁਪਏ ਦੀ ਹੈਰੋਇਨ, ਅਫੀਮ ਤੇ ਹੋਰ ਨਸ਼ੇ ਵੀ ਬਰਾਮਦ ਕੀਤੇ ਗਏ ਹਨ, ਜਦੋਂਕਿ ਅੱਜ ਵੀ ਰੋਜ਼ਾਨਾਂ ਪੰਜਾਬ ਪੁਲੀਸ ਦੇ 100 ਦੇ ਕਰੀਬ ਗਜ਼ਟਿਡ ਅਫਸਰਾਂ, 1500 ਦੇ ਕਰੀਬ ਪੁਲੀਸ ਮੁਲਾਜਮਾਂ ਦੀਆਂ ਟੀਮਾਂ 500 ਦੇ ਕਰੀਬ ਥਾਵਾਂ ਤੇ ਅਚਣਚੇਤੀ ਛਾਪਾਮਾਰੀ ਕਰਕੇ ਨਸ਼ਾ ਤਸਕਰਾਂ ਨੂੰ ਰੰਗੇ ਹੱਥੀ ਗ੍ਰਿਫਤਾਰ ਅਤੇ ਨਸ਼ਾ ਛੱਡਣ ਵਾਲਿਆਂ ਨੂੰ ਨਸ਼ਾ ਛੁਡਾਊ ਕੇਂਦਰਾਂ ‘ਚ ਮੁਫਤ ਇਲਾਜ ਲਈ ਭਰਤੀ ਕਰਾ ਰਹੀਆਂ ਹਨ। ਕੈਬਨਿਟ ਮੰਤਰੀ ਧਾਲੀਵਾਲ ਨੇ ਇਹ ਵੀ ਕਿਹਾ ਕਿ ਨਸ਼ਾ ਮੁਕਤੀ ਯਾਤਰਾਵਾਂ ਨੂੰ ਸੂਬੇ ਭਰ ‘ਚ ਪਿੰਡ ਤੇ ਸ਼ਹਿਰੀ ਖੇਤਰ ਦੇ ਵਾਰਡਾਂ ਨੂੰ ਇਕਾਈ ਮੰਨ ਕੇ ਨਸ਼ਿਆਂ ਨੂੰ ਜੜੋਂ ਪੁੱਟਣ ਲਈ ਪਿੰਡ ਤੇ ਸ਼ਹਿਰੀ ਵਾਰਡ ਵਾਸੀਆਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਕਦਮ ਪੁੱਟੇ ਜਾਣਗੇ ਅਤੇ ਇਸ ਮੁਹਿੰਮ ਤਹਿਤ ਪੇਂਡੂ ਤੇ ਸ਼ਹਿਰੀ ਵਸਨੀਕਾਂ ਕੋਲੋਂ ਗੁਪਤ ਰੂਪ ‘ਚ ਨਸ਼ਾ ਤਸਕਰਾਂ ਦੀਆਂ ਗਤੀਵਿਧੀਆਂ ਤੇ ਉਨ੍ਹਾਂ ਤੇ ਪੁਲੀਸ ਰਾਹੀਂ ਕਾਬੂ ਪਾਉਣ ਦੇ ਢੰਗ ਤਰੀਕਿਆਂ ਬਾਰੇ ਹਾਸਲ ਕੀਤੀਆਂ ਜਾਣਕਾਰੀਆਂ ਨੂੰ ਅਮਲੀ ਰੂਪ ‘ਚ ਲਾਗੂ ਕਰਨ ਲਈ ਸਿਵਲ ਤੇ ਪੁਲੀਸ ਪ੍ਰਸ਼ਾਸ਼ਨ ਵਲੋਂ ਬਕਾਇਦਾ ਅਧਿਐਨ ਕੀਤਾ ਜਾ ਰਿਹਾ ਹੈ।ਉਨ੍ਹਾਂ ਨੇ ਪੁਰਾਣੀਆਂ ਕਾਂਗਰਸ ਤੇ ਅਕਾਲੀ ਭਾਜਪਾ ਗਠਜੋੜ ਸਰਕਾਰਾਂ ਨੂੰ ਰਾਜਸੀ ਤੌਰ ਤੇ ਲੰਮੇ ਹੱਥੀ ਲੈਂਦਿਆਂ ਕਿਹਾ ਕਿ ਇਨ੍ਹਾਂ ਪਿਛਲੀਆਂ ਸਰਕਾਰਾਂ ਦੀਆਂ ਨਸ਼ਿਆਂ ਤੇ ਭ੍ਰਿਸ਼ਟਾਚਾਰ ਨੂੰ ਕਥਿਤ ਤੌਰ ਤੇ ਉਤਸ਼ਾਹਿਤ ਕਰਨ ਦੀ ਨੀਤੀਆਂ ਤੋਂ ਬੁਰੀ ਤਰਾਂ ਸਤਾਏ ਹੋਏ ਪੰਜਾਬ ਦੇ ਸੂਝਵਾਨ ਵੋਟਰ ਚੋਣਾਂ ‘ਚ ਬਿਸਤਰਾ ਗੋਲ ਕਰਦੇ ਰਹੇ ਹਨ , ਪਰ ਇਨ੍ਹਾਂ ਰਵਾਇਤੀ ਸਾਬਕਾ ਸਰਕਾਰਾਂ ਨੇ ਉੱਤਰ ਕਾਟੋ ਮੈਂ ਚੜਾਂ ਦੀ ਆਪਸੀ ਖਿਚੜੀ ਪਕਾ ਕੇ ਨਸ਼ਿਆਂ ਨੂੰ ਖਤਮ ਕਰਨ ਲਈ ਕੋਈ ਉਚਿਤ ਕਾਰਵਾਈ ਇਸ ਕਰਕੇ ਨਹੀਂ ਸੀ ਕਰਦੀਆਂ ਕਿ ਇਸ ਵੇਰ ਵੋਟਰਾਂ ਵਲੋਂ ਕਾਂਗਰਸ ਨੂੰ ਨਕਾਰੇ ਜਾਣ ਪਿੱਛੋਂ ਅਗਲੀਆਂ ਚੋਣਾਂ ‘ਚ ਵੋਟਰਾਂ ਵਲੋਂ ਅਕਾਲੀ ਭਾਜਪਾ ਗਠਜੋੜ ਦੇ ਹੱਕ ‘ਚ ਫਤਵਾ ਦੇਣਾਂ ਮਜਬੂਰੀ ਹੋਵੇਗਾ।
