ਅੱਜ ਹਾਅ ਦਾ ਨਾਅਰਾ ਚੇਤਨਾ ਮੰਚ ਪੰਜਾਬ ਦੇ ਸਰਪ੍ਰਸਤ ਡਾਕਟਰ ਹਰਬੰਸ ਲਾਲ ਸਾਬਕਾ ਮੰਤਰੀ ਪੰਜਾਬ ਨੇ 21 ਜੂਨ ਪਿੰਡ ਬਧੋਛੀ ਕਲਾਂ ਵਿਖੇ ਰੁੱਖ ਲਗਾਓ ਮੁਹਿੰਮ ਤਹਿਤ ਸਮਾਗਮ ਦੇ ਸੰਬੰਧ ਵਿੱਚ ਨਾਥਾਂ ਦੇ ਡੇਰੇ ਪਿੰਡ ਹੁਸੈਨਪੁਰਾਂ (ਪਿੰਡ ਬਧੋਛੀ ਕਲਾਂ)ਇਸ ਮੌਕੇ ਦੇ ਗੱਦੀ ਨਸ਼ੀਨ ਯੋਗੀ ਵਿਕਾਸ ਨਾਥ ਜੀ ਨੂੰ ਅਤੇ ਡੇਰਾ ਬਾਬਾ ਬੀਰਮ ਦਾਸ ਮਹਾਰਾਜ ਜੀ ਡੇਰੇ ਦੇ ਗੱਦੀ ਨਸ਼ੀਨ ਬੇਅੰਤ ਦਾਸ, ਡੇਰਾ ਬਾਬਾ ਕਪੂਰ ਦਾਸ ਗੱਦੀ ਨਸੀਨ ਬਾਬਾ ਸਾਧੂ ਰਾਮਦਾਸ ਬਧੋਛੀ ਕਲਾਂ ਧਾਰਮਿਕ ਸਥਾਨਾਂ ਉੱਤੇ ਪਹੁੰਚ ਕੇ ਪਿੰਡਾਂ ਦੇ ਨਿਵਾਸੀਆਂ ਨਾਲ 21 ਜੂਨ ਨੂੰ ਸਵੇਰੇ 10 ਵਜੇ ਸਮਾਗਮ ਤੇ ਪਹੁੰਚਣ ਲਈ ਸੱਦਾ ਪੱਤਰ ਦਿੱਤਾ । ਇਸ ਮੌਕੇ ਡਾਕਟਰ ਹਰਬੰਸ ਲਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਤ ਮਹਾਂਪੁਰਖਾਂ ਦੇ ਅਸ਼ੀਰਵਾਦ ਸਦਕਾ ਪਿੰਡ ਬਧੋਛੀ ਕਲਾਂ ਨੂੰ ਹਰਿਆ ਭਰਿਆ ਰੱਖਣ ਲਈ ਰੁੱਖ ਲਗਾਓ ਮੁਹਿਮ ਅਤੇ ਵਾਤਾਵਰਣ ਨੂੰ ਪ੍ਰਦੂਸ਼ਣ ਰਹਿਤ ਬਣਾਉਣ ਲਈ 5 ਹਜਾਰ ਦੇ ਕਰੀਬ ਰੁੱਖ ਵੰਡਣ ਜਾ ਰਹੇ ਹਾਂ ਅਤੇ ਇਸ ਸਮਾਗਮ ਵਿੱਚ ਬ੍ਰਹਮ ਗਿਆਨੀ ਸੰਤ ਬਾਬਾ ਦਰਸ਼ਨ ਸਿੰਘ ਢੱਕੀ ਸਾਹਿਬ ਤਪੋਬਨ ਮਕਸੂਦੜਾ ਪਾਇਲ ਵਾਲੇ ਵੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ਅਤੇ ਸਾਰੇ ਮਹਾਂਪੁਰਖ ਤ੍ਰਿਵੈਣੀ ਲਗਾ ਕੇ ਹਰੇ ਪ੍ਰਸ਼ਾਦ ਦੇ ਰੂਪ ਵਿੱਚ ਪਹੁੰਚੀਆਂ ਹੋਈਆਂ ਸੰਗਤਾਂ ਨੂੰ ਰੁੱਖ ਦੇ ਕੇ ਆਪਣੇ ਵਿਚਾਰਾਂ ਰਾਹੀਂ ਸੰਗਤਾਂ ਨੂੰ ਸੇਧ ਦੇਣਗੇ । ਇਸ ਸਮਾਗਮ ਦੇ ਵਿੱਚ ਜਿੰਨੇ ਵੀ ਮਹਾਂਪੁਰਖ ਪਹੁੰਚ ਰਹੇ ਹਨ ਉਹਨਾਂ ਦਾ ਇਲਾਕੇ ਵਿੱਚ ਬਹੁਤ ਮਾਨ ਸਨਮਾਨ ਹੈ ਅਤੇ ਉਨਾਂ ਨਾਲ ਲੱਖਾਂ ਦੇ ਹਿਸਾਬ ਨਾਲ ਲੋਕਾਂ ਦੀ ਸ਼ਰਧਾ ਜੁੜੀ ਹੋਈ ਹੈ ਇਸ ਲਈ ਅਸੀਂ ਸਾਰੇ ਮਹਾਂਪੁਰਖਾਂ ਨੂੰ ਇਸ ਸਮਾਗਮ ਵਿੱਚ ਅਤੇ ਉਨਾਂ ਦੀਆਂ ਸੰਗਤਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਲਈ ਖੁੱਲਾ ਸੱਦਾ ਦਿੰਦੇ ਹਾਂ ਅਤੇ ਤਾਂ ਜੋ ਕਿ ਵਾਤਾਵਰਨ ਨੂੰ ਪ੍ਰਫੁੱਲਤ ਕਰਨ ਲਈ ਵੱਧ ਤੋਂ ਵੱਧ ਰੁੱਖ ਲਗਾ ਕੇ ਯੋਗਦਾਨ ਪਾਇਆ ਜਾ ਸਕੇ ਕਿਉਂਕਿ ਜੇਕਰ ਅੱਜ ਅਸੀਂ ਰੁੱਖ ਲਗਾਉਣ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਕੁਝ ਸਾਲਾਂ ਦੇ ਅੰਦਰ ਪੰਜਾਬ ਅੰਦਰ ਸੋਕੇ ਵਰਗੀਆਂ ਪਰਿਸਥਿਤੀਆਂ ਨਾਲ ਸਾਨੂੰ ਲੜਨਾ ਪੈ ਸਕਦਾ ਹੈ ਕਿਉਂ ਕਿ ਧਰਤੀ ਹੇਠਲਾ ਪਾਣੀ ਵੀ ਮੁੱਕਦਾ ਜਾ ਰਿਹਾ ਦਿਨੋ ਦਿਨ ਧਰਤੀ ਹੇਠੋਂ ਪਾਣੀ ਕੱਢਣ ਲਈ ਬੋਰ 300 ਫੁੱਟ ਤੋਂ ਵੀ ਵੱਧ ਡੂੰਘੇ ਚਲੇ ਗਏ ਹਨ ਜੇਕਰ ਅਜਿਹੀ ਸਥਿਤੀ ਰਹੀ ਤਾਂ ਉਹ ਦਿਨ ਦੂਰ ਨਹੀਂ ਅਸੀਂ ਪੀਣ ਵਾਲੇ ਪਾਣੀ ਨੂੰ ਵੀ ਤਰਸਾਂਗੇ ਇਸੇ ਲਈ ਅਜਿਹੇ ਹਾਲਾਤ ਨਾ ਬਣਨ ਇਸੇ ਕਰਕੇ ਵਾਤਾਵਰਨ ਵਿੱਚ ਸਮੇਂ ਸਮੇਂ ਦੇ ਨਾਲ ਰੁੱਖਾਂ ਪ੍ਰਤੀ ਆਪਣੇ ਬੱਚਿਆਂ ਨੂੰ ਜਾਗਰੂਕ ਕਰਦੇ ਰਹਿਣਾ ਚਾਹੀਦਾ ਹੈ ਇਸ ਮੌਕੇ ਹੋਰਨਾਂ ਤੋਂ ਇਲਾਵਾ ਨੰਬਰਦਾਰ ਹਰਵਿੰਦਰ ਸਿੰਘ ਗੁੱਡੂ ਅਤੇ ਐਗਰੀਕਲਚਰ ਸੁਸਾਇਟੀ ਦੇ ਪ੍ਰਧਾਨ ਹਰਚਰਨ ਸਿੰਘ, ਸੱਜਣ ਸਿੰਘ ,ਪ੍ਰੇਮ ਸਿੰਘ ਕਲਕੱਤੇ ਵਾਲੇ ,ਯੂਥ ਆਗੂ ਪੰਜਾਬ ਬਲਦੇਵ ਸਿੰਘ ਚੋਰਵਾਲਾ , ਜਸਵੀਰ ਸਿੰਘ , ਅਵਤਾਰ ਸਿੰਘ , ਬੰਤ ਸਿੰਘ ਬਧੋਛੀ ਖੁਰਦ, ਯੂਥ ਆਗੂ ਪੰਜਾਬ ਦੇ ਗੁਰਤੇਜ ਸਿੰਘ ਭਾਗਨਪੁਰ,ਯੂਥ ਆਗੂ ਰਣਧੀਰ ਸਿੰਘ ਧੀਰਾ, ਅਮਨਦੀਪ ਸਿੰਘ , ਗੁਰਿੰਦਰ ਸਿੰਘ ਗੁਰੂ ਯੂਥ ਆਗੂ ਫਤਿਹਗੜ੍ਹ ਸਾਹਿਬ, ਗੁਰਦੀਪ ਸਿੰਘ ਭਾਗਨਪੁਰ ਪ੍ਰੈਸ ਸਕੱਤਰ ਪੰਜਾਬ ਆਦਿ ਹਾਜ਼ਰ ਸਨ।
Home ਜੀਵੇਂ ਪੰਜਾਬ, ਪੰਜਾਬੀਅਤ ਫਤਿਹਗੜ੍ਹ ਸਾਹਿਬ ਦੇ ਸਾਰੇ ਸੰਤਾਂ, ਮਹਾਂਪੁਰਖਾਂ ਅਤੇ ਬ੍ਰਹਮ ਗਿਆਨੀ ਸੰਤ ਬਾਬਾ ਦਰਸ਼ਨ...