ਵਾਤਾਵਰਨ ਸੰਭਾਲ ‘ਚ ਜੁਟੇ ਡਾ. ਹਰਬੰਸ ਲਾਲ ਤੇ ਸੰਤ ਬਾਬਾ ਦਰਸ਼ਨ ਢੱਕੀ, ਲਗਾਈ ਤ੍ਰਿਵੇਣੀ

0
18

ਜ਼ਿਲ੍ਹਾ ਫਤਿਹਗੜ੍ਹ ਸਾਹਿਬ ਸਰਹਿੰਦ ਬਲਾਕ ਦੇ ਪਿੰਡ ਬਧੋਛੀ ਕਲਾ ਵਿਖੇ ਬ੍ਰਹਮ ਗਿਆਨੀ ਸੰਤ ਬਾਬਾ ਦਰਸ਼ਨ ਸਿੰਘ ਤਪੋਬਨ ਢੱਕੀ ਸਾਹਿਬ ਮਕਸੂਦੜਾ ਪਾਇਲ ਵਾਲੇ ਹਾਅ ਦਾ ਨਾਅਰਾ ਚੇਤਨਾ ਮੰਚ ਪੰਜਾਬ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਹਰਬੰਸ ਸਾਬਕਾ ਮੰਤਰੀ ਪੰਜਾਬ ਨੇ ਅਤੇ ਹੋਰ ਸੰਤਾਂ ਮਹਾਂਪੁਰਖਾਂ ਅਤੇ ਪਿੰਡ ਬਧੋਛੀ ਅਤੇ ਇਲਾਕੇ ਦੀਆਂ ਹੋਰ ਉੱਘੀਆਂ ਸ਼ਖਸ਼ੀਅਤਾਂ ਦੀ ਹਾਜ਼ਰੀ ਵਿੱਚ ਤ੍ਰਿਵੈਣੀ ਦਾ ਪੌਦਾ ਲਗਾ ਕੇ ਜਿਨ੍ਹਾਂ ਵਿਚ ਬਰੋਟਾ,ਪਿੱਪਲ ,ਨਿੰਮ ਰੁੱਖ ਲਗਾਓ ਮੁਹਿੰਮ ਦਾ ਆਗਾਜ਼ ਕੀਤਾ। ਡਾਕਟਰ ਹਰਬੰਸ ਲਾਲ ਸਾਬਕਾ ਮੰਤਰੀ ਪੰਜਾਬ ਨੇ ਬੋਲਦੇ ਹੋਏ ਦੱਸਿਆ ਕਿ ਸਾਡੀ ਇਹ ਸਮਾਜ ਸੇਵੀ ਸੰਸਥਾ ਹਾਅ ਦਾ ਨਾਅਰਾ ਚੇਤਨਾ ਮੰਚ ਪੰਜਾਬ ਪਿਛਲੇ 16 ਸਾਲਾਂ ਤੋਂ ਹਰ ਸਾਲ ਜ਼ਿਲ੍ਹਾਂ ਫਤਿਹਗੜ੍ਹ ਸਾਹਿਬ ਦੇ ਪਿੰਡਾਂ ਤੇ ਸ਼ਹਿਰਾਂ ਅਤੇ ਪੰਜਾਬ ਅੰਦਰ  ਤੇ ਹੋਰ ਖੇਤਰਾਂ ਵਿੱਚ 30 ਸਤੰਬਰ ਤੱਕ ਇਕ ਲੱਖ ਦੇ ਕਰੀਬ ਰੁੱਖ ਲਗਾਉਂਦੇ ਆ ਰਹੇ ਹਨ ਅਤੇ ਹਰੇ ਪ੍ਰਸ਼ਾਦ ਦੇ ਰੂਪ ਵਿੱਚ ਰੁੱਖ ਲਗਾਉਣ ਲਈ ਵੰਡਦੇ  ਹਨ ਅੱਜ ਇਸ ਸਾਲ 2025 ਰੁੱਖ ਲਗਾਓ ਮੁਹਿੰਮ ਦੀ ਸ਼ੁਰੂਆਤ  ਅੱਜ ਪਿੰਡ ਬਧੋਛੀ ਕਲਾਂ ਤੋਂ ਸੰਤਾਂ ਮਹਾਂਪੁਰਖਾਂ ਦੇ ਆਸ਼ੀਰਵਾਦ ਨਾਲ ਤਿਰਵੈਣੀ ਲਗਾ ਕੇ ਸ਼ੁਰੂਆਤ ਹੋਈ। ਡਾਕਟਰ ਹਰਬੰਸ ਲਾਲ ਸਾਬਕਾ ਮੰਤਰੀ ਪੰਜਾਬ ਨੇ ਬੋਲਦੇ ਹੋਏ ਕਿਹਾ ਕਿ ਸਾਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਚੰਗੇ ਭਵਿੱਖ ਲਈ  ਸਕੂਲ਼ਾਂ ਤੇ ਕਾਲਜਾਂ ਅਤੇ ਘਰ ਤੋਂ ਆਪਣੇ ਬੱਚਿਆਂ ਨੂੰ ਪੂਰੀ ਵਿਦਵਤਾ ਨੂੰ ਰੁੱਖਾਂ, ਪੌਦਿਆਂ ਦਰਖਤਾਂ ਦੀ ਸਾਡੇ ਜੀਵਨ ਵਿੱਚ ਇੱਕ ਬਹੁਤ ਵੱਡੀ ਅਹਿਮੀਅਤ ਹੈ ਇਸ ਬਾਰੇ ਸਾਨੂੰ ਡੂੰਘਾਈ ਨਾਲ ਜਾਣੂੰ ਕਰਾਉਣ ਦੀ ਬਹੁਤ ਜ਼ਿਆਦਾ ਜਰੂਰਤ ਹੈ। ਇਹਨਾਂ ਦਰਖੱਤਾਂ ਤੋਂ ਪੈਦਾ ਹੋਈ ਆਕਸੀਜਨ ਦੇ ਨਾਲ ਅਸੀਂ ਸਾਹ ਲੈ ਕੇ ਜਿਊਂਦੇ ਹਾਂ ਸਾਨੂੰ ਜੇਕਰ ਸਾਹ ਲੈਣ ਲਈ ਆਕਸੀਜਨ ਨਾ ਮਿਲੇ ਤਾਂ ਕੁਝ ਹੀ ਪਲਾਂ ਵਿੱਚ ਸਾਡੀ ਮੌਤ ਹੋ ਜਾਂਦੀ ਹੈ ਜਿੰਨੀ ਸਾਨੂੰ ਰੁੱਖਾਂ ਤੋਂ ਕੁਦਰਤੀ ਆਕਸੀਜਨ ਮਿਲ ਰਹੀ ਹੈ ਉਸ ਜਿੰਨੀ ਅਸੀਂ ਬਣਾਉਟੀ ਆਕਸੀਜਨ ਨਹੀਂ ਬਣਾ ਸਕਦੇ ਬਿਮਾਰੀਆਂ ਨਾਲ ਜਦੋਂ ਇਨਸਾਨ ਘਿਰ ਜਾਂਦਾ ਹਾਂ ਉਸ ਵਕਤ ਸਭ ਤੋਂ ਵੱਧ ਜ਼ਰੂਰਤ ਆਕਸੀਜਨ ਦੀ ਹੀ ਪੈਂਦੀ ਹੈ ਇਸ ਸਮਾਗਮ ਵਿੱਚ ਆਈਆਂ ਹੋਈਆਂ ਸੰਗਤਾਂ ਨੂੰ 5000 ਦੇ ਕਰੀਬ ਅਲੱਗ ਅਲੱਗ ਕਿਸਮਾਂ ਦੇ ਰੁੱਖ ਹਰੇ ਪ੍ਰਸ਼ਾਦ ਦੇ ਰੂਪ ਵਿੱਚ ਸੰਤ ਬਾਬਾ ਦਰਸ਼ਨ ਸਿੰਘ ਤਪੋਬਨ ਢੱਕੀ ਸਾਹਿਬ ਮਕਸੂਦੜਾ ਵਾਲਿਆਂ ਨੇ ਵੰਡੇ ਇਸ ਮੌਕੇ ਸੰਤ ਬਾਬਾ ਦਰਸ਼ਨ ਸਿੰਘ ਤਪੋਬਨ ਢੱਕੀ ਸਾਹਿਬ ਮਕਸੂਦੜਾ ਵਾਲਿਆਂ ਨੇ ਬੋਲਦੇ ਹੋਏ ਕਿਹਾ ਕਿ ਸਾਨੂੰ ਇਸ ਧਰਤੀ ਤੇ ਕੁਦਰਤੀ ਵਾਤਾਵਰਨ ਨੂੰ ਸੰਭਾਲਣ ਦੀ ਲੋੜ ਹੈ ਜਿਵੇਂ ਕਿਹਾ ਜਾਂਦਾ ਹੈ ਕਿ ਇੱਕ ਰੁੱਖ ਸੌ ਸੁੱਖ ਪਰ  ਸੈਂਕੜਿਆਂ ਤੋਂ ਵੀ ਵੱਧ ਰੁੱਖਾਂ ਦੇ ਲਾਭ ਸਾਡੀ ਜ਼ਿੰਦਗੀ ਵਿਚ ਹਨ। ਅਸੀਂ ਰੁੱਖ ਤਾਂ ਬੜੇ ਚਾਅ ਨਾਲ ਲਗਾਉਂਦੇ ਹਾਂ ਪਰ ਉਸ ਤੋਂ ਬਾਅਦ ਅਸੀਂ ਉਹਨਾਂ ਦੀ ਸੰਭਾਲ ਨਹੀਂ ਕਰਦੇ ਰੁੱਖ ਲਗਾਉਣ ਤੋਂ ਬਾਅਦ ਸਾਨੂੰ ਰੁੱਖਾਂ ਨੂੰ ਪਾਲਣਾ ਸਮੇਂ ਸਮੇਂ ਪਾਣੀ ਦੇਣਾ ਅਤੇ ਹੋਰ ਕੁਦਰਤੀ ਆਫਤਾਂ ਤੋਂ ਕੋਸ਼ਿਸ਼ ਕਰਾਓ ਪਸ਼ੂ ਪੰਛੀਆਂ ਨੂੰ ਬਚਾਉਣ ਦੀ ਲੋੜ ਹੈ ਅੱਜ ਰੁੱਖਾਂ ਦੀ ਸਮਾਜ ਵਿੱਚ ਅੰਨੇਵਾਹ ਕਟਾਈ ਕਰਨ ਕਰਕੇ ਸਾਡੇ ਮਿੱਤਰ ਪਿਆਰੇ ਪੰਛੀ ਅਲੋਪ  ਵੀ ਹੋ ਰਹੇ ਹਨ ਇਸ ਲਈ ਪੰਛੀਆਂ ਨੂੰ ਬਚਾਉਣ ਲਈ ਰੁੱਖਾਂ ਨੂੰ ਸੰਭਾਲਣ ਦੀ ਲੋੜ ਹੈ ਡਾਕਟਰ ਹਰਬੰਸ ਲਾਲ ਨੇ ਬੋਲਦੇ ਹੋਏ ਕਿਹਾ ਕਿ ਅੱਜ ਪੂਰੀ ਦੁਨੀਆ ਅੰਦਰ ਯੋਗ ਦਿਵਸ ਮਨਾਇਆ ਜਾ ਰਿਹਾ ਹੈ ਯੋਗਾ ਦੀ ਸਾਡੀ ਸਰੀਰ ਤੇ ਤੰਦਰੁਸਤੀ ਲਈ ਬਹੁਤ ਅਹਿਮੀਅਤ ਹੈ   ਦੇਸ਼ ਤੇ ਦੁਨੀਆਂ ਭਰ ਵਸਦੇ ਲੋਕਾਂ ਨੂੰ ਯੋਗ ਦਿਵਸ ਦੀ ਮੁਬਾਰਕਬਾਦ ਦਿੱਤੀ।ਅੰਤ ਵਿੱਚ ਮਹਿਲਾ ਪੰਜਾਬ ਪ੍ਰਧਾਨ ਅਮਨਪ੍ਰੀਤ ਕੌਰ ਖਰੜ ਨੇ ਬੋਲਦੇ ਹੋਏ ਕਿਹਾ ਬਾਬਾ ਦਰਸ਼ਨ ਸਿੰਘ ਡੇਰਾ ਤਪੋਬਨ ਢੱਕੀ ਸਾਹਿਬ ਵਿੱਚ ਜਾ ਕੇ ਦੇਖੋ ਬਾਬਾ ਜੀ ਪੰਛੀਆਂ ਨੂੰ ਜਾਨਵਰਾਂ ਨੂੰ ਕਿਵੇਂ ਪਿਆਰ ਕਰਦੇ ਹਨ ਬਾਬਾ ਜੀ ਦੇ ਹੱਥਾਂ ਤੇ ਕਾਟੋਆਂ, ਮੋਰ ਤੇ ਤੋਤੇ ਹੋਰ ਪੰਛੀ ਆਪ ਕਿਵੇਂ ਆ ਕੇ ਪਿਆਰ ਨਾਲ ਦਾਣਾ ਚੁਗਦੇ ਹਨ। ਡੇਰੇ ਵਿਖੇ ਢੱਕੀ ਸਾਹਿਬ ਜਾ ਕੇ ਪਤਾ ਲੱਗਦਾ ਹੈ ਜੀਵ, ਜੰਤੂਆ ,ਪਸ਼ੂ ਪੰਛੀਆਂ ਨੂੰ ਉੱਥੇ ਇੰਨੀ ਅਹਿਮੀਅਤ ਦਿੱਤੀ ਜਾਂਦੀ ਹੈ ਸਾਨੂੰ ਵੀ ਹਰ ਮਨੁੱਖ ਨੂੰ ਇਹ ਆਪਣਾ ਫਰਜ਼ ਸਮਝ ਕੇ ਜੀਵ , ਜੰਤੂਆਂ ਪੰਛੀਆਂ ਨੂੰ ਪਿਆਰ ਕਰਨਾ ਚਾਹੀਦਾ ਹੈ ਇਸ ਮੌਕੇ ਹਾਂਅ ਦਾ ਨਾਅਰਾ ਚੇਤਨਾ ਮੰਚ ਪੰਜਾਬ ਦੇ ਯੂਥ ਆਗੂ ਗੁਰਤੇਜ ਸਿੰਘ ਭਾਗਨਪੁਰ ਨੇ ਬੋਲਦੇ ਹੋਏ ਕਿਹਾ ਕਿ ਡਾਕਟਰ ਹਰਬੰਸ ਲਾਲ ਨੇ ਫਤਿਹਗੜ੍ਹ ਸਾਹਿਬ ਨੂੰ ਪੰਜਾਬ ਅਸੈਂਬਲੀ ਵਿੱਚ ਜਿਲ੍ਹੇ ਦਾ ਦਰਜਾ ਦਵਾਇਆਂ ,ਬਸੀ ਪਠਾਣਾਂ ਨੂੰ ਸਬ ਡਿਵੀਜ਼ਨ ਅਤੇ ਆਪਣੇ ਜਨਮ ਸਥਾਨ ਪਿੰਡ ਖੇੜਾਂ ਨੂੰ ਬਲਾਕ ਵੀ ਬਣਾਇਆ ਅਤੇ ਹੁਣ ਪਿਛਲੇ 16 ਸਾਲਾਂ ਰੁੱਖ ਲਗਾਓ ਮੁਹਿੰਮ ਦੇ ਤਹਿਤ  ਵਾਤਾਵਰਣ ਨੂੰ ਸੰਭਾਲਣ ਵਿੱਚ ਆਪਣਾ ਯੋਗਦਾਨ ਪਾਉਂਦੇ ਆ ਰਹੇ ਹਨ ਇਸ ਮੌਕੇ ਡਾਕਟਰ ਹਰਬੰਸ ਲਾਲ ਸਾਬਕਾ ਮੰਤਰੀ ਪੰਜਾਬ ਸੰਤ ਬਾਬਾ ਦਰਸ਼ਨ ਸਿੰਘ ਤਪੋਬਨ ਢੱਕੀ ਸਾਹਿਬ ਮਕਸੂਦੜਾ ਵਾਲਿਆਂ ਨੂੰ ਹਾਰ ਪਾ ਕੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਗੁਲਾਬ ਦੇ ਫੁੱਲਾਂ ਦੀ ਵਰਖਾ ਕਰਕੇ ਸਨਮਾਨ ਕੀਤਾ। ਹਾਅ ਦਾ ਨਾਅਰਾ ਚੇਤਨਾ ਮੰਚ ਪੰਜਾਬ ਨੇ ਠੰਡੇ ਮਿੱਠੇ ਜਲ ਦੀ ਛਬੀਲ ਲਗਾ ਕੇ ਲੰਗਰ ਪ੍ਰਸ਼ਾਦੇ ਦੀ ਸੇਵਾ ਕੀਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤ ਬਾਬਾ ਗੁਰਮੀਤ ਸਿੰਘ ਖੇੜਾ ਹੰਸਾਲੀ, ਬਾਬਾ ਮਹਿੰਦਰ ਸਿੰਘ, ਐਡਵਾਇਜਰ ਨੰਬਰਦਾਰ ਹਰਵਿੰਦਰ ਸਿੰਘ ਗੁੱਡੂ, ਓਪੀ ਜਿਊਲਰਜ ਦੇ ਪ੍ਰਧਾਨ ਅਤੇ ਐਡਵਾਇਜਰ ਸੁਨੀਲ ਵਰਮਾ, ਯੂਥ ਆਗੂ ਬਲਦੇਵ ਸਿੰਘ ਚੋਰਵਾਲਾ, ਰਣਧੀਰ ਸਿੰਘ ਧੀਰਾ,ਗੁਰਦੇਵ ਸਿੰਘ ਡੇਰਾ ਮੀਰ ਮੀਰਾ, ਬਾਬਾ ਦਲੇਰ ਸਿੰਘ ਖਾਲਸਾ, ਜਸਵਿੰਦਰ ਸਿੰਘ ਆਹਲੂਵਾਲੀਆ, ਤਰਸੇਮ ਲਾਲ ਵਰਮਾ ਨਲੀਨਾ, ਅਵਤਾਰ ਸਿੰਘ ਹਰਦਾਸਪੁਰ, ਜਸਵੀਰ ਸਿੰਘ ਰੀਠਖੇੜੀ ,ਮਨਜ਼ੂਰ ਅਲੀ , ਸੁੱਚਾ ਖਾਨ ਮਹਾਦੀਆਂ , ਗੁਰਮੇਲ ਸਿੰਘ ਅਤੇ ਸ਼ੀਤਲ ਸਿੰਘ ਮਹਿਮੂਦਪੁਰ ਸੋਢੀਆ, ਹਰਪ੍ਰੀਤ ਸਿੰਘ ਪੀਰਜੈਨ, ਏਕਮ ਸਿੰਘ ਬੁਚੜੇ ,ਸੁਖਦੇਵ ਸਿੰਘ ਬੁੱਚੜੇ, ਪੰਜਾਬੀ ਲੋਕ ਗਾਇਕ ਮਹਿੰਦਰ ਸਿੰਘ ਮਿੰਦੀ , ਹਰਜੀਤ ਸਿੰਧੂ ਪਤਾਰਸੀ ਖੁਰਦ, ਮਨਜੀਤ ਸਿੰਘ ਸਾਬਕਾ ਸਰਪੰਚ ਬਧੋਛੀ, ਪ੍ਰਭਜੋਤ ਸਿੰਘ ਬੋਰਾ, ਸਿਮਰਨ ਝਿੰਜਰ ਖਰੋੜੀ, ਪਰਭ ਦਿਆਲ ਸਿੰਘ ਗਾਂਧੀ, ਗੁਰਮੇਲ ਸਿੰਘ ਹੁਮਾਯੂੰਪੁਰਾ , ਹਰਚੰਦ ਸਿੰਘ ਜਖਵਾਲੀ,, ਗੁਰਤੇਜ ਸਿੰਘ ਭਾਗਨਪੁਰ, ਵਾਤਾਵਰਨ ਪ੍ਰੇਮੀ ਦਲਜਿੰਦਰ ਸਿੰਘ ਮੰਡੀ ਗੋਬਿੰਦਗੜ੍ਹ,ਗੁਰਦੀਪ ਸਿੰਘ ਭਾਗਨਪੁਰ ਪ੍ਰੈਸ ਸਕੱਤਰ ਪੰਜਾਬ, ਇੰਦਰਜੀਤ ਸਿੰਘ ਸੋਟੀ, ਗੁਰਤੇਜ ਸਿੰਘ ਬਧੋਛੀ ਕਲਾਂ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here