ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ ਜੋਤ ਦਿਵਸ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ  ਅਤੇ ਅਰਦਾਸ ਕਰਕੇ ਮਨਾਇਆ


ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਉੱਘੇ ਆਗੂ ਡਾਕਟਰ ਹਰਬੰਸ ਲਾਲ ਸਾਬਕਾ ਮੰਤਰੀ ਪੰਜਾਬ ਨੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ 1708 ਈਸਵੀ ਵਿੱਚ ਨਾਦੇੜ ਸਾਹਿਬ (ਮਹਾਰਾਸ਼ਟਰ )ਵਿਖੇ ਹੋਏ ਜੋਤੀ ਜੋਤ ਦਿਵਸ ਨੂੰ ਗੁਰਦੁਆਰਾ ਫਤਿਹਗੜ ਸਾਹਿਬ ਨਤਮਸਤਕ ਹੋ ਕੇ ਅਤੇ ਅਰਦਾਸ ਕਰਕੇ  ਮਨਾਇਆ ਗਿਆ
      ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ ਜੋਤ ਦਿਵਸ ਸਿੱਖ ਇਤਿਹਾਸ ਦਾ ਇੱਕ ਪਵਿੱਤਰ ਅਤੇ ਮਹੱਤਵਪੂਰਨ ਦਿਨ ਹੈ ਜੋ ਸਿੱਖਾਂ ਦੇ ਦਸਵੇਂ ਗੁਰੂ ਅੰਤਿਮ ਯਾਤਰਾ ਨੂੰ ਸਮਰਪਿਤ ਹੈ 1708 ਈਸਵੀ ਵਿੱਚ ਨਾਦੇਂੜ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਮੋਅ ਲਈ ਅਤੇ ਸਿੱਖ ਪੰਥ ਨੂੰ ਸਦਾ ਲਈ ਅਡੋਲ ਰਹਿਣ ਦਾ ਸੰਦੇਸ਼ ਦਿੱਤਾ ਇਸ ਦਿਨ ਸਿੱਖ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਤੇ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਯਾਦ ਕਰਦੀ ਹੈ ਜਿਨ੍ਹਾਂ ਨੇ ਖਾਲਸਾ ਪੰਥ ਨੂੰ ਸਥਾਪਿਤ ਕੀਤਾ ਅਤੇ ਸਮੁੱਚੀ ਮਨੁੱਖਤਾ ਨੂੰ ਨਿਆ ਸਮਾਨਤਾ ਅਤੇ ਸੱਚਾਈ ਦਾ ਮਾਰਗ ਦਿਖਾਇਆ ਗੁਰੂ ਜੀ ਦੀਆਂ ਸਿੱਖਿਆਵਾਂ ਅੱਜ ਵੀ ਸਾਨੂੰ ਨਿਵ ਕੇ ਸੇਵਾ ਅਤੇ ਸਾਹਸ ਨਾਲ ਜੀਵਨ ਜਿਉਣ ਦੀ ਪ੍ਰੇਰਨਾ ਦਿੰਦੀਆਂ ਹਨ ਇਸ ਦਿਵਸ ਤੇ ਅਸੀਂ ਗੁਰਬਾਣੀ ਦਾ ਪਾਠ ਕੀਰਤਨ ਅਤੇ ਸੇਵਾ ਰਾਹੀਂ ਗੁਰੂ ਜੀ ਦੇ ਅਸੂਲਾਂ ਨੂੰ ਅਪਣਾਉਣ ਦਾ ਸੰਕਲਪ ਲੈਂਦੇ ਹਾਂ ਦਸ਼ਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਜਾਲਮ ਮੁਗਲ ਸ਼ਾਸਕਾਂ ਨਾਲ ਆਪਣੀ ਫੌਜ ਤਿਆਰ ਕਰਕੇ ਸਮੇਂ ਸਮੇਂ ਤੇ ਜ਼ੁਲਮ ਦੇ ਖਿਲਾਫ ਟਾਕਰਾ ਲੈਂਦੇ ਰਹੇ ਅਤੇ ਉਸ ਵੇਲੇ ਗੁਰੂ ਸਾਹਿਬ ਨੇ  ਦੇਸ਼ ਕੌਮ ਇਨਸਾਫ ਅਤੇ ਸੱਚ ਲਈ ਜੁਲਮ ਦੇ ਖਿਲਾਫ ਸੰਘਰਸ਼ ਕਰਦੇ ਹੋਏ ਆਪਣਾ ਪਰਿਵਾਰ ਕੌਮ ਦੇ ਲੇਖੇ ਲਾ ਦਿੱਤਾ ਦੋ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਤੇ ਬਾਬਾ ਜੋਰਾਵਰ ਸਿੰਘ ਜੀ ਨੂੰ ਨੀਹਾਂ ਵਿੱਚ ਫਤਿਹਗੜ ਸਾਹਿਬ ਸਰਹਿੰਦ ਵਿੱਚ 7 ਅਤੇ 9 ਸਾਲ ਦੀ ਉਮਰ ਵਿੱਚ ਚਿਣ‌ ਕੇ ਸ਼ਹੀਦ ਕਰ ਦਿੱਤਾ ਗਿਆ ਅਤੇ ਦੋ ਵੱਡੇ ਸਾਹਿਬਜ਼ਾਦੇ ਚਮਕੋਰ ਦੀ ਗੜੀ ਵਿੱਚ ਜਾਲਮ ਮੁਗਲ ਫੌਜਾਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਅਤੇ ਪਿਤਾ ਨੌਵੀਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦਿੱਲੀ ਦੇ ਚਾਂਦਨੀ ਚੌਕ ਵਿੱਚ ਭਾਰਤ ਦੇਸ਼ ਦੇ ਹਿੰਦੂਆਂ ਦੀ ਰਾਖੀ ਲਈ ਆਪਣਾ ਸੀਸ ਦੇ  ਕੇ ਜੋ ਸ਼ਹੀਦੀ ਪਾ ਕੇ ਅੱਜ ਜੋ ਸਿੱਖੀ ਵਿਦੇਸ਼ਾਂ ਅਤੇ ਦੇਸ਼ਾਂ ਵਿੱਚ ਨਜ਼ਰ ਆ ਰਹੀ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਲਾਇਆ ਬੂਟਾ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਪੱਦ ਚਿੰਨਾਂ ਦੇ ਚਲਦੇ ਹੋਏ ਸਿੱਖੀ ਨੇ ਨਿਮ ਕੇ ਅਤੇ ਮਨੁੱਖਤਾ ਦੀ ਹਰ ਪਾਸੇ ਸੱਚੀ ਸੇਵਾ ਕਰਕੇ ਅਤੇ ਆਪਣੀ ਵੱਖਰੀ ਪਹਿਚਾਣ ਪੂਰੀ ਦੁਨੀਆ ਵਿੱਚ ਬਣਾਈ ਹੈ ਅੰਤ ਵਿੱਚ ਡਾਕਟਰ ਹਰਬੰਸ ਲਾਲ ਸਾਬਕਾ ਮੰਤਰੀ ਪੰਜਾਬ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ  ਇਹਨਾਂ ਸ਼ਬਦਾਂ ਰਾਹੀਂ ਗੁਰੂ ਗੋਬਿੰਦ ਸਿੰਘ  ਜੀ ਦੇ ਜੋਤੀ ਜੋਤ ਦਿਵਸ ਗੁਰਦੁਆਰਾ ਫਤਿਹਗੜ ਸਾਹਿਬ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਕੀਰਤ ਸਿੰਘ ਬੇਦੀ ਯੂਥ ਆਗੂ ਪੰਜਾਬ,ਗੁਰਦੇਵ ਸਿੰਘ ਡੇਰਾ ਮੀਰ ਮੀਰਾ, ਦਰਸ਼ਨ ਸਿੰਘ ਕੋਟਲਾ ਬਜਵਾੜਾ, ਜਤਿੰਦਰ ਸਿੰਘ, ਰਾਜੀਵ ਸ਼ਰਮਾ, ਗੁਰੀ ਬੇਦੀ ,ਪ੍ਰੇਮ ਸਿੰਘ ਸਰਹਿੰਦ ਸ਼ਹਿਰ , ਸੈਕਟਰੀ ਬਾਬਾ ਦਲੇਰ ਸਿੰਘ ਖਾਲਸਾ,ਜਸਵੰਤ ਸਿੰਘ ਧੁੰਦਾ,ਰੁਪਿੰਦਰ ਸਿੰਘ ਬੋਰਾ, ਗੁਰਦੀਪ ਸਿੰਘ ਭਾਗਨਪੁਰ ਪ੍ਰੈਸ ਸਕੱਤਰ ਪੰਜਾਬ ਆਦਿ ਹਾਜ਼ਰ ਸਨ।