ਬਿਹਾਰ ਚੋਣਾਂ ਵਿੱਚ ਭਾਜਪਾ ਦੀ ਜਿੱਤ ’ਤੇ ਵਰਕਰਾਂ ਨੇ ਸਾਬਕਾ ਮੰਤਰੀ ਡਾ ਹਰਬੰਸ ਲਾਲ ਦੀ ਅਗਵਾਈ ਵਿੱਚ ਵੰਡੇ ਲੱਡ

ਬਿਹਾਰ ਵਿੱਚ ਭਾਜਪਾ ਦੀ ਜਿੱਤ ਅਸਲ ਵਿੱਚ “ਲੋਕਾਂ ਦੀ ਜਿੱਤ” ਹੈ-ਡਾ ਲਾਲ

ਫਤਿਹਗੜ ਸਾਹਿਬ 14ਨਵੰਬਰ ()-
ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਮਿਲੀ ਜਿੱਤ ਤੋਂ ਬਾਅਦ ਭਾਜਪਾ ਵਰਕਰਾਂ ਅਤੇ ਆਗੂਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਪਈ ਹੈ। ਭਾਜਪਾ ਦੇ ਦਫ਼ਤਰਾਂ ਅਤੇ ਸਮਾਜਕ ਵਰਗਾਂ ਵਿੱਚ ਜਸ਼ਨ ਦਾ ਮਾਹੌਲ ਹੈ। ਇਸ ਖੁਸ਼ੀ ਨੂੰ ਸਾਂਝਾ ਕਰਨ ਲਈ ਪਾਰਟੀ ਵੱਲੋਂ ਇੱਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਪੰਜਾਬ ਦੇ ਸਾਬਕਾ ਮੰਤਰੀ ਡਾਕਟਰ ਹਰਬੰਸ ਲਾਲ ਨੇ ਖ਼ਾਸ ਤੌਰ ‘ਤੇ ਸ਼ਿਰਕਤ ਕੀਤੀ।

ਸਮਾਗਮ ਦੌਰਾਨ ਭਾਜਪਾ ਵਰਕਰਾਂ ਨੇ ਡਾ. ਹਰਬੰਸ ਲਾਲ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਵਰਕਰਾਂ ਨੇ ਉਨ੍ਹਾਂ ਨੂੰ ਲੱਡੂਆਂ ਨਾਲ ਮੂੰਹ ਮਿੱਠਾ ਕਰਾਇਆ ਅਤੇ ਨੱਚ-ਗਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਜਿੱਤ ਨੂੰ ਲੋਕਾਂ ਦੀ ਨੀਤੀ ਅਤੇ ਭਾਜਪਾ ਦੀ ਵਿਚਾਰਧਾਰਾ ‘ਤੇ ਭਰੋਸੇ ਦੀ ਪ੍ਰਤੀਕ ਨਾਲ ਜੋੜਦੇ ਹੋਏ ਮੌਜੂਦ ਵਰਕਰਾਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ।

ਇਸ ਮੌਕੇ ਡਾ. ਹਰਬੰਸ ਲਾਲ ਨੇ ਭੀੜ ਨੂੰ ਸੰਬੋਧਨ ਕਰਦੇ ਕਿਹਾ ਕਿ ਬਿਹਾਰ ਵਿੱਚ ਭਾਜਪਾ ਦੀ ਜਿੱਤ ਅਸਲ ਵਿੱਚ “ਲੋਕਾਂ ਦੀ ਜਿੱਤ” ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਬਿਹਾਰ ਦੇ ਲੋਕ ਸ਼ੁਰੂ ਤੋਂ ਹੀ ਭਾਜਪਾ ਨੂੰ ਤਰਜੀਹ ਦੇ ਰਹੇ ਸਨ ਅਤੇ ਇਸ ਦਾ ਨਤੀਜਾ ਵੱਡੇ ਫਤਵੇ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਉਨ੍ਹਾਂ ਨੇ ਵਰਕਰਾਂ ਦੀ ਮਹਿਨਤ ਦੀ ਵੀ ਖ਼ਾਸ ਤਾਰੀਫ਼ ਕੀਤੀ। ਉਹਨਾਂ ਕਿਹਾ ਕਿ ਭਾਜਪਾ ਅਤੇ ਨਰਿੰਦਰ ਭਾਈ ਮੋਦੀ ਦੀ ਅਗਵਾਈ ਵਿੱਚ ਦੇਸ਼ ਨੇ ਵੱਡੇ ਪੱਧਰ ਤੇ ਤਰੱਕੀ ਕੀਤੀ ਹੈ ਜਿਸ ਕਰਕੇ ਅੱਜ ਭਾਰਤ ਦੁਨੀਆ ਵਿੱਚ ਸਭ ਤੋਂ ਮਜਬੂਤ ਦੇਸ਼ਾਂ ਦੀ ਸੂਚੀ ਵਿੱਚ ਖੜਾ ਹੈ।

ਡਾ. ਹਰਬੰਸ ਲਾਲ ਨੇ ਆਪਣੇ ਭਾਸ਼ਣ ਵਿੱਚ ਅਗਲੀ ਰਾਜਨੀਤਿਕ ਦਿਸ਼ਾ ਬਾਰੇ ਵੀ ਗੱਲ ਕੀਤੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਬਿਹਾਰ ਤੋਂ ਬਾਅਦ ਹੁਣ ਪਾਰਟੀ ਪੱਛਮੀ ਬੰਗਾਲ ‘ਤੇ ਧਿਆਨ ਕੇਂਦਰਿਤ ਕਰੇਗੀ ਅਤੇ ਉੱਥੇ ਵੀ ਭਾਜਪਾ ਵੱਡੀ ਜਿੱਤ ਹਾਸਲ ਕਰੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੱਛਮੀ ਬੰਗਾਲ ਤੋਂ ਬਾਅਦ ਪੰਜਾਬ ਵਿੱਚ ਵੀ ਭਾਜਪਾ ਲਈ ਜਿੱਤ ਦੇ ਦਰਵਾਜ਼ੇ ਖੁਲ੍ਹੇ ਹਨ, ਕਿਉਂਕਿ ਲੋਕ ਪਾਰਟੀ ਦੀ ਨੀਤੀਆਂ ਨਾਲ ਜੁੜ ਰਹੇ ਹਨ।

ਸਮਾਗਮ ਦੇ ਅੰਤ ਵਿੱਚ ਵਰਕਰਾਂ ਨੇ ਭਾਜਪਾ ਦੇ ਨਾਅਰੇ ਲਗਾਏ, ਮਿਠਾਈਆਂ ਵੰਡੀਆਂ ਅਤੇ ਜਸ਼ਨ ਮਨਾਉਂਦੇ ਹੋਏ ਆਉਣ ਵਾਲੀਆਂ ਚੋਣਾਂ ਲਈ ਹੋਰ ਜ਼ੋਰ ਨਾਲ ਕੰਮ ਕਰਨ ਦਾ ਸੰਕਲਪ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਥ ਆਗੂ ਪੰਜਾਬ ਗੁਰਕੀਰਤ ਸਿੰਘ ਬੇਦੀ, ਆਗੂ ਗੁਰਦੇਵ ਸਿੰਘ ਡੇਰਾ ਮੀਰ ਮੀਰਾ, ਕੁਲਤਾਰ ਸਿੰਘ ਕੋਟਲਾ ਭਾਈ, ਬਲਬੀਰ ਸਿੰਘ ਤਰਖਾਣ ਮਾਜਰਾ, ਦਰਸ਼ਨ ਸਿੰਘ ਸਰਦਾਰਾ ਸਿੰਘ ਰਾਮ ਦਾਸ ਨਗਰ, ਰਜੀਵ ਸ਼ਰਮਾ, ਕੁਲਦੀਪ ਕੁਮਾਰ ਕੁਲਦੀਪ ਕੁਮਾਰ ਸ਼ਰਮਾ, ਸੈਕਟਰੀ ਬਾਬਾ ਦਲੇਰ ਸਿੰਘ ਖਾਲਸਾ, ਕਮਲਜੀਤ ਕੌਰ, ਮਨਜੀਤ ਸਿੰਘ ਮਹਿਰਾ ਜੰਡਰਾਂਵਾਲੀ , ਤਰਨਜੀਤ ਚੀਮਾ,ਹਰਪ੍ਰੀਤ ਸਿੰਘ ਚੀਮਾ, ਸੁੱਚਾ ਖਾਨ ਮਹਾਦੀਆਂ, ਅਵਤਾਰ ਸਿੰਘ‌ ਗਡਹੇੜਾ, ਪ੍ਰਭਜੋਤ ਸਿੰਘ ਫਤਿਹਗੜ੍ਹ ਸਾਹਿਬ, ਗੁਰਦੀਪ ਸਿੰਘ ਭਾਗਨਪੁਰ ਆਦਿ ਹਾਜ਼ਰ ਸਨ।

ਫੋਟੋ ਕੈਪਸਨ -ਭਾਜਪਾ ਆਗੂ ਸਾਬਕਾ ਮੰਤਰੀ ਡਾਕਟਰ ਹਰਬੰਸ ਲਾਲ ਦਾ ਮੰਹ ਮਿੱਠਾ ਕਰਵਾਉਂਦੇ ਹੋਏ।