- August 9, 2024
ਪਿੰਡ ਮਲਕੋ ਮਾਜਰਾ ਦੇ ਸਰਕਾਰੀ ਮਿਡਲ ਸਕੂਲ ਵਿੱਚ ਬੱਚਿਆਂ ਤੋਂ ਰੁੱਖ ਲਗਾਉਂਦੇ ਹੋਏ, ਡਾ, ਹਰਬੰਸ ਲਾਲ ਸਾਬਕਾ ਮੰਤਰੀ ਪੰਜਾਬ ਅਤੇ ਉਹਨਾਂ ਦੇ ਨਾਲ ਸਕੂਲ ਦੇ ਅਧਿਆਪਕ
ਪਿੰਡ ਮਲਕੋ ਮਾਜਰਾ ਦੇ ਸਰਕਾਰੀ ਮਿਡਲ ਸਕੂਲ ਵਿੱਚ ਬੱਚਿਆਂ ਤੋਂ ਰੁੱਖ ਲਗਾਉਂਦੇ ਹੋਏ, ਡਾ, ਹਰਬੰਸ ਲਾਲ ਸਾਬਕਾ ਮੰਤਰੀ ਪੰਜਾਬ ਅਤੇ ਉਹਨਾਂ ਦੇ ਨਾਲ ਸਕੂਲ ਦੇ ਅਧਿਆਪਕ
ਹਾਂ ਦਾ ਨਾਅਰਾ ਚੇਤਨਾ ਮੰਚ ਦੇ ਸਰਪ੍ਰਸਤ ਡਾਕਟਰ ਹਰਬੰਸ ਲਾਲ ਨੇ ਵਾਈਸ ਪ੍ਰਧਾਨ ਸੰਦੀਪ ਲਵਲੀ ਦੀ ਅਗਵਾਈ ਵਿੱਚ ਪਿੰਡ ਮਲਕੋ ਮਾਜਰਾ ਦੇ ਸਰਕਾਰੀ ਮਿਡਲ ਸਕੂਲ ਵਿੱਚ 20 ਦੇ ਕਰੀਬ ਫਲਦਾਰ ਅਤੇ ਛਾਂਦਾਰ ਪੌਦੇ ਲਗਾਏ ਗਏ। ਇਸ ਮੌਕੇ ਡਾਕਟਰ ਹਰਬੰਸ ਲਾਲ ਨੇ ਬੱਚਿਆਂ ਨੂੰ ਜਾਗਰੂਕ ਕਰਨ ਲਈ ਬੋਲਦੇ ਹੋਏ ਕਿਹਾ ਕਿ ਸਾਨੂੰ ਰੁੱਖਾਂ ਦੀ ਮਹਾਨਤਾ ਨੂੰ ਸਮਝ ਕੇ ਰੁੱਖ ਲਗਾਉਣ ਦੇ ਨਾਲ ਨਾਲ ਉਹਨਾਂ ਦੀ ਦੇਖ ਰੇਖ ਵੀ ਅਤਿ ਜਰੂਰੀ ਹੈ।
ਸੋ ਅੱਜ ਲੋੜ ਹੈ ਇਕ ਇਕ ਰੁੱਖ ਬਚਾਉਣ ਦੀ ਤੇ ਨਵੇ ਰੁੱਖ ਲਗਾ ਕੇ ਉਹਨਾਂ ਦੀ ਸੰਭਾਲ ਕਰਨ ਦੀ ।ਅੱਜ ਜਰੂਰੀ ਹੈ ਕਿ ਹਰ ਵਿਅਕਤੀ ਰੁੱਖਾ ਦੀ ਮਹਤੱਤਾ ਨੂੰ ਸਮਝੇ ਤੇ ਕੁਦਰਤ ਨੂੰ ਪਿਆਰ ਕਰੇ।
ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੂੰ ਰੁੱਖਾਂ ਨੂੰ ਬਚਾਉਣ ਅਤੇ ਨਵੇ ਰੁੱਖਾਂ ਨੂੰ ਕਾਮਯਾਬ ਕਰਨ ਲਈ ਉਚ ਪੱਥਰੀ ਕਦਮ ਚੁੱਕਣੇ ਚਾਹੀਦੇ ਹਨ।
ਰੁੱਖਾਂ ਨੇ ਬਚਾਈ ਜਾਤ ਮਨੁੱਖ
ਮਨੁੱਖ ਹੁਣ ਬਚਾਵੇ ਹਰ ਇਕ ਰੁੱਖ॥ ਸਾਨੂੰ ਆਪਣੇ ਸਮਾਜ ਦੇ ਵਿੱਚ ਬੱਚਿਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕਰਨ ਦੀ ਲੋੜ ਹੈ ਕਿਉਂਕਿ ਜੇ ਆਪਣਾ ਵਾਤਾਵਰਨ ਹਰਿਆ ਭਰਿਆ ਹੋਵੇਗਾ ਤਾਂ ਅਸੀਂ ਵੱਧ ਤੋਂ ਵੱਧ ਸ਼ੁੱਧ ਆਕਸੀਜਨ ਰੁੱਖਾਂ ਤੋਂ ਲੈ ਕੇ ਕੇ ਨਿਰੋਗੀ ਰਹਿ ਸਕਦੇ ਹਾਂ ਹਰੇਕ ਇਨਸਾਨ ਨੂੰ ਆਪਣਾ ਫਰਜ਼ ਸਮਝਦੇ ਹੋਏ ਇੱਕ ਵਿਅਕਤੀ ਨੂੰ 20 ਰੁੱਖ ਲਗਾਉਣੇ ਚਾਹੀਦੇ ਹਨ ਜੇਕਰ ਇੱਕ ਸਾਲ ਦੇ ਵਿੱਚ ਇਕ ਲੱਖ ਪੌਦਾ ਲੱਗ ਜਾਵੇ ਤਾਂ ਸਾਨੂੰ ਆਪਣੇ ਘਰਾਂ ਦੇ ਵਿੱਚ ਇਲੈਕਟਰੋਨਿਕ ਏਸੀ ਵਰਗੀਆਂ ਹੋਰ ਚੀਜ਼ਾਂ ਦੀ ਵਰਤੋਂ ਕਰਨ ਦੀ ਲੋੜ ਹੀ ਨਹੀਂ ਪਵੇਗੀ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਗਰਮੀ ਪੈਂਦੀ ਸੀ ਪਰ ਵਾਤਾਵਰਣ ਦਾ ਤਾਪਮਾਨ ਸਥਿਰ ਰਹਿੰਦਾ ਸੀ ਕਿਉਂਕਿ ਸਾਡੇ ਬਜ਼ੁਰਗ ਵਾਤਾਵਰਨ ਨਾਲ ਛੇੜਛਾੜ ਨਹੀਂ ਕਰਦੇ ਸੀ ਇਸ ਲਈ ਸਾਨੂੰ ਵੀ ਵਾਤਾਵਰਨ ਨਾਲ ਛੇੜ ਛਾੜ ਅਤੇ ਰੁੱਖ ਕੱਟਣ ਤੋਂ ਪਰਹੇਜ ਕਰਨ ਦੀ ਲੋੜ ਹੈ ਇਸ ਮੌਕੇ ਹੋਰਨਾਂ ਤੋਂ ਇਲਾਵਾ ਹਾਂ ਦਾ ਨਾਅਰਾ ਦੇ ਜ਼ਿਲ੍ਹਾ ਪ੍ਰਧਾਨ ਕੀਰਤ ਬੇਦੀ, ਵਾਈਸ ਪ੍ਰਧਾਨ ਸੰਦੀਪ ਲਵਲੀ ਹਮਾਯੂਪੁਰ ਸਰਹਿੰਦ, ਗੁਰਦੀਪ ਸਿੰਘ ਭਾਗਨਪੁਰ ਪ੍ਰੈਸ ਸਕੱਤਰ ਪੰਜਾਬ, ਰਣਧੀਰ ਸਿੰਘ ਧੀਰਾ,ਚੰਦਰਦੀਪ ਸਾਇੰਸ ਟੀਚਰ, ਕੰਪਿਊਟਰ ਟੀਚਰ ਸਤਵਿੰਦਰ ਸਿੰਘ ਹਰਬੰਸਪੁਰਾ, ਗੁਰਨਾਮ ਸਿੰਘ ਹੋਰਨਾਂ ਤੋਂ ਇਲਾਵਾ ਆਦਿ ਹਾਜ਼ਰ ਸਨ।