• November 27, 2024

ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦਾ ਸੰਵਿਧਾਨ ਦੇਸ਼ ਦੇ ਹਰ ਨਾਗਰਿਕ ਨੂੰ ਬਰਾਬਰਤਾ ਦਾ ਅਧਿਕਾਰ ਦਿੰਦਾ ਹੈ , ਡਾਕਟਰ ਹਰਬੰਸ ਲਾਲ ਸਾਬਕਾ ਮੰਤਰੀ ਪੰਜਾਬ,

ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦਾ ਸੰਵਿਧਾਨ ਦੇਸ਼ ਦੇ ਹਰ ਨਾਗਰਿਕ ਨੂੰ ਬਰਾਬਰਤਾ ਦਾ ਅਧਿਕਾਰ ਦਿੰਦਾ ਹੈ , ਡਾਕਟਰ ਹਰਬੰਸ ਲਾਲ ਸਾਬਕਾ ਮੰਤਰੀ ਪੰਜਾਬ,

ਸੰਵਿਧਾਨ ਨੂੰ ਅਪਣਾਉਣ ਦੇ 75 ਸਾਲ ਪੂਰੇ ਹੋਣ ਤੇ ਅੱਜ ਹਾਂ ਦਾ ਨਾਅਰਾ ਚੇਤਨਾ ਮੰਚ ਪੰਜਾਬ ਵੱਲੋਂ ਫਤਿਹਗੜ੍ਹ ਸਾਹਿਬ ਵਿਖੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਲੱਗੇ ਬੁੱਤ ਤੇ ਫੁੱਲ ਅਤੇ ਮਾਲ਼ਾ ਚੜ੍ਹਾਕੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਹਾਂ ਦਾ ਨਾਅਰਾ ਚੇਤਨਾ ਮੰਚ ਪੰਜਾਬ ਦੇ ਸਰਪ੍ਰਸਤ ਡਾਕਟਰ ਹਰਬੰਸ ਲਾਲ ਨੇ ਬੋਲਦੇ ਹੋਏ ਕਿਹਾ ਕਿ ਅੱਜ ਲਿਖੇ ਹੋਏ ਸੰਵਿਧਾਨ ਸਦਕਾ ਹੀ ਸਾਡਾ ਭਾਰਤ ਦੇਸ਼ ਪੂਰੀ ਦੁਨੀਆ ਅੰਦਰ ਸਭ ਤੋਂ ਵੱਡਾ ਲੋਕਤੰਤਰ ਦੇਸ਼ ਮੰਨਿਆ ਜਾਂਦਾ ਹੈ। ਸੰਵਿਧਾਨ ਦੇ ਲਿਖੇ ਸਦਕਾ ਹੀ ਦੇਸ਼ ਦੇ 18 ਸਾਲ ਤੋਂ ਉੱਪਰ ਦੇ ਹਰ ਵਿਅਕਤੀ ਨੂੰ ਵੋਟ ਪਾਉਣ ਅਤੇ ਆਪਣਾ ਨੇਤਾ ਚੁਣਨ ਦਾ ਹੱਕ ਮਿਲਿਆ ਹੈ। ਅੱਜ ਸੰਵਿਧਾਨ ਕਰਕੇ ਹੀ ਬਿਨਾਂ ਕਿਸੇ ਭੇਦ ਭਾਵ ਤੋਂ ਦੇਸ਼ ਦਾ ਕੋਈ ਵੀ ਵਿਅਕਤੀ ਨੇਤਾ ਬਣ ਸਕਦਾ ਹੈ । ਸਾਡੇ ਦੇਸ਼ ਅੰਦਰ ਸਦੀਆਂ ਤੋਂ ਜਦੋਂ ਚੱਲੀ ਆ ਰਹੀ ਜਾਤੀ ਪ੍ਰਥਾ ਜਿਸ ਰਾਹੀਂ ਇੱਕ ਜਾਤੀ ਦੇ ਮਨੁੱਖ ਦੂਜੀ ਜਾਤੀ ਦੇ ਮਨੁੱਖਾਂ ਨਾਲ ਬੜੀ ਨਫਰਤ ਨਾਲ ਪੇਸ਼ ਆਉਂਦੇ ਸਨ। ਉਸ ਜਾਤੀ ਪ੍ਰਥਾ ਨੂੰ ਵੀ ਲਿਖਤੀ ਸੰਵਿਧਾਨ ਰਾਹੀਂ ਖਤਮ ਕਰਨ ਵਿੱਚ ਵੱਡਾ ਯੋਗਦਾਨ ਬਾਬਾ ਸਾਹਿਬ ਦੇ ਲਿਖਤ ਸੰਵਿਧਾਨ ਰਾਹੀਂ ਪਿਆ ਹੈ। ਅੱਜ ਪੂਰੇ ਦੇਸ਼ ਅੰਦਰ ਹਰ ਵਿਅਕਤੀ ਨੂੰ ਬਰਾਬਰਤਾ ਦਾ ਅਧਿਕਾਰ ਮਿਲਿਆ ਹੈ। ਦਲਿਤ ਵਰਗ, ਮਜ਼ਦੂਰ ਵਰਗ , ਗਰੀਬ ਵਰਗ ਅਤੇ ਪਛੜੀ ਸ੍ਰੇਣੀਆਂ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਾਡੇ ਸੰਵਿਧਾਨ ਦਾ ਅਹਿਮ ਯੋਗਦਾਨ ਹੈ। ਆਪਣੀ ਆਜ਼ਾਦੀ ਲਈ ਬੋਲਣ ਦਾ ਸਾਡਾ ਮੌਲਿਕ ਅਧਿਕਾਰ ਹੈ ਅੱਜ ਅਸੀਂ ਆਪਣੇ ਹੱਕਾਂ ਲਈ ਖੁੱਲ ਕੇ ਬੋਲ ਸਕਦੇ ਹਾ ਅਤੇ ਧਰਨੇ, ਮੁਜਾਹਰੇ,ਰੈਲੀਆਂ ਆਦਿ ਕਰ ਸਕਦੇ ਹਾਂ ,ਅਤੇ ਸਮੇਂ ਦੀਆਂ ਸਰਕਾਰਾਂ ਦੇ ਖਿਲਾਫ ਖੁੱਲ੍ਹ ਕੇ ਬੋਲ ਸਕਦੇ ਹਾਂ ,ਇਹ ਸਾਰੇ ਹੱਕ ਸਾਨੂੰ ਬਾਬਾ ਸਾਹਿਬ ਦੇ ਲਿਖਤ ਸੰਵਿਧਾਨ ਨੇ ਹੀ ਦਿੱਤੇ ਹਨ। ਸੰਵਿਧਾਨ ਸਾਡੇ ਭਾਰਤ ਦੇਸ਼ ਨੂੰ ਰਸਤਾ ਦਿਖਾ ਰਿਹਾ ਹੈ, ਡਾਕਟਰ ਹਰਬੰਸ ਲਾਲ ਨੇ ਇਸ ਮੌਕੇ ਸੰਵਿਧਾਨ ਦਿਵਸ ਦੀਆਂ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਬੰਬਈ ਵਿੱਚ ਕਈ ਸਾਲ ਪਹਿਲਾਂ ਅੱਜ ਦੇ ਦਿਨ ਅੱਤਵਾਦੀ ਹਮਲਾ ਹੋਇਆ ਸੀ ਉਸ ਦੀ ਅੱਜ ਬਰਸੀ ਹੈ, ਇਸ ਹਮਲੇ ਵਿੱਚ ਜਿਨ੍ਹਾਂ ਨਿਰਦੋਸ਼ਾਂ ਦੀ ਜਾਨ ਗਈ ਸੀ ਉਹਨਾਂ ਨੂੰ ਅਸੀਂ ਸਾਰੇ ਸ਼ਰਧਾਂਜਲੀ ਭੇਟ ਕਰਦੇ ਹਾਂ। ਦੇਸ਼ ਵਿੱਚ ਨਰਿੰਦਰ ਮੋਦੀ ਜੀ ਸਰਕਾਰ ਹੋਣ ਕਰਕੇ ਜੰਮੂ ਕਸ਼ਮੀਰ ਵਰਗੇ ਸੂਬੇ ਅੰਦਰ ਪਹਿਲੀ ਵਾਰ ਸੰਵਿਧਾਨ ਦਿਵਸ ਮਨਾਇਆ ਗਿਆ ।ਸਾਡੇ ਦੇਸ਼ ਦੀ ਸੁਰੱਖਿਆ ਨੂੰ ਜੋ ਚੁਣੌਤੀ ਦੇ ਰਹੇ ਹਨ ਉਸ ਹਰ ਅੱਤਵਾਦੀ ਹਮਲੇ ਨੂੰ ਅੱਜ ਅਸੀਂ ਮੂੰਹ ਤੋੜ ਜਵਾਬ ਦੇ ਰਹੇ ਹਾਂ। ਅੱਜ ਜੇ ਕਹਿ ਲਈਏ ਤਾਂ ਸੰਵਿਧਾਨ ਦਿਵਸ ਨੂੰ ਲੋਕਤੰਤਰ ਨੂੰ ਯਾਦ ਕਰਨ ਵਾਲਾ ਦਿਨ ਵੀ ਕਹਿ ਸਕਦੇ ਹਾਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਾਂ ਦਾ ਨਾਅਰਾ ਚੇਤਨਾ ਮੰਚ ਪੰਜਾਬ ਦੇ ਪ੍ਰਧਾਨ ਮੁਨੀਸ਼ ਵਰਮਾ , ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਕੀਰਤ ਸਿੰਘ ਬੇਦੀ , ਸੈਕਟਰੀ ਬਾਬਾ ਦਲੇਰ ਸਿੰਘ ਖਾਲਸਾ, ਮੋਹਨ ਲਾਲ ਮੋਹਨੀ ਸਰਹਿੰਦ ਸ਼ਹਿਰ, ਗੁਰਦੇਵ ਸਿੰਘ ਡੇਰਾ ਮੀਰ ਮੀਰਾਂ ,ਰੁਪਿੰਦਰ ਸਿੰਘ ਬੋਰਾ, ਭਾਜਪਾ ਆਗੂ ਜਗਦੀਸ਼ ਕਾਂਗੜਾ ਤਲਾਣੀਆਂ, ਸ਼ਿਵ ਰਾਮ ਧੀਮਾਨ ਸਰਹਿੰਦ ,ਗੁਰਦੀਪ ਸਿੰਘ ਭਾਗਨਪੁਰ ਪ੍ਰੈਸ ਸਕੱਤਰ ਪੰਜਾਬ, ਗੁਰੀ ਬੇਦੀ ਹਿਮਾਂਯੂੰਪੁਰਾ, ਜਸ਼ਨ ਬੇਦੀ ਸਰਹਿੰਦ, ਡਾਕਟਰ ਗੁਰਨਾਮ ਸਿੰਘ ਸੋਢੀ ਖਾਨਪੁਰ ਐਡਵਾਈਜਰ ਪੰਜਾਬ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *