- October 17, 2023
ਮੁੱਖ ਮੰਤਰੀ ਭਗਵੰਤ ਮਾਨ ਦੇ ਜਨਮਦਿਨ ਮੋਕੇ ਹਸਪਤਾਲਾਂ ਵਿੱਚ ਲਗਾਏ ਗਏ ਖ਼ੂਨਦਾਨ ਕੈਂਪ :- ਮੁਨੀਸ਼ ਅਗਰਵਾਲ
ਮੁੱਖ ਮੰਤਰੀ ਭਗਵੰਤ ਮਾਨ ਦੇ ਜਨਮਦਿਨ ਮੋਕੇ ਹਸਪਤਾਲਾਂ ਵਿੱਚ ਲਗਾਏ ਗਏ ਖ਼ੂਨਦਾਨ ਕੈਂਪ :- ਮੁਨੀਸ਼ ਅਗਰਵਾਲ
Amritsar, ( Rahul soni )
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜਨਮ ਦਿਨ ਦੇ ਮੌਕੇ ਤੇ ਲੋਕ ਸਭਾ ਇੰਚਾਰਜ ਇੱਕਬਾਲ ਸਿੰਘ ਭੁੱਲਰ ਅਤੇ ਜਿੱਲ੍ਹਾ ਪ੍ਰਧਾਨ ( ਸ਼ਹਰੀ) ਨੇ ਅੰਮ੍ਰਿਤਸਰ ਦੇ ਸਾਰੇ ਵਿਧਾਇਕਾਂ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਹਸਪਤਾਲ, ਸਿਵਲ ਹਸਪਤਾਲ, ਗੁਰੂ ਰਾਮ ਦਾਸ ਹਸਪਤਾਲ਼ ਵੱਲਾ, ਅਮਨਦੀਪ ਹਸਪਤਾਲ ਵਿੱਖੇ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਜਿਸ ਵਿੱਚ ਆਪ ਆਹੁਦੇਦਾਰਾਂ, ਆਗੂਆਂ ਅਤੇ ਵਲੰਟੀਅਰ ਸਾਥੀਆਂ ਵਲੋਂ ਭਾਰੀ ਗਿਣਤੀ ਖ਼ੂਨਦਾਨ ਕੀਤਾ ਗਿਆ, ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੁਨੀਸ਼ ਅਗਰਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਅੰਮਿਤਸਰ ਵੱਲੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਜਨਮ ਦਿਨ ਮੌਕੇ ਅਮ੍ਰਿਤਸਰ ਦੇ ਹਰ ਹਲਕੇ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ, ਉਹਨਾਂ ਕਿਹਾ ਖੂਨਦਾਨ ਮਨੁੱਖਤਾ ਦੀ ਮਹਾਨ ਸੇਵਾ ਹੈ ਅਤੇ ਸਾਰੇ ਤੰਦਰੁਸਤ ਲੋਕਾਂ ਨੂੰ ਸਮੇਂ-ਸਮੇਂ ‘ਤੇ ਖੂਨਦਾਨ ਕਰਨਾ ਚਾਹੀਦਾ ਹੈ,ਤਾਂ ਜੋਂ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਜ਼ਰੂਰਤ ਪੈਣ ਤੇ ਖੂਨ ਦੇ ਕੇ ਮਦਦ ਕੀਤੀ ਜਾ ਸਕੇ।ਕਿਸੇ ਨੂੰ ਜੀਵਨ ਦਾਨ ਦੇਣਾ ਸਭ ਤੋਂ ਉੱਤਮ ਸੇਵਾ ਹੈ। ਇਸ ਲਈ ਤਾਂ ਕਿਹਾ ਜਾਂਦਾ ਹੈ ‘ਖ਼ੂਨਦਾਨ ਮਹਾਂਦਾਨ’ । ਖੂਨਦਾਨ ਕਰਨਾ ਮਹਾਂਦਾਨ ਮੰਨਿਆ ਜਾਂਦਾ ਹੈ,ਉਨਾਂ ਕਿਹਾ ਕਿ ਖੂਨਦਾਨ ਇੱਹ ਅਜਿਹਾ ਅਨੋਖਾ ਦਾਨ ਹੈ ਜਿਸ ਨਾਲ ਅਸੀਂ ਕਿਸੇ ਵੀ ਕੀਮਤੀ ਜਾਨ ਬਚਾ ਸਕਦੇ ਹਾਂ ਅਤੇ ਇਸ ਮਹਾਂ ਦਾਨ ਦਾ ਕੋਈ ਵੀ ਬਦਲ ਨਹੀਂ ਹੈ।ਉਨਾਂ ਕਿਹਾ ਕਿ ਖੂਨਦਾਨ ਕਰਨ ਨਾਲ ਸਰੀਰ ਨੂੰ ਕੋਈ ਜਿਆਦਾ ਫਰਕ ਨਹੀਂ ਪੈਂਦਾ ਸਗੋਂ ਚੰਗੀ ਖੁਰਾਕ ਨਾਲ ਇਸ ਨੂੰ ਕੁੱਝ ਕੁ ਦਿਨਾਂ ਵਿੱਚ ਪੂਰਾ ਕੀਤਾ ਜਾ ਸਕਦਾ ਹੈ। ਓਹਨਾਂ ਕਿਹਾ ਕਿ ਜਦੋਂ ਕੋਈ ਵਿਅਕਤੀ ਖੂਨਦਾਨ ਕਰਨਾ ਹੈ ਤਾਂ ਉਸ ਦੇ ਸਰੀਰ ਵਿੱਚ ਖੁਨ ਦੀ ਕਮੀ ਨਹੀਂ ਹੁੰਦੀ ਕਿਉਂਕਿ ਡਾਕਟਰਾਂ ਵੱਲੋਂ ਹੀਮੋਗਲੋਬੀਨ,ਬਲੱਡ ਯੂਨਿਟ ਅਤੇ ਬੀ.ਪੀ ਆਦਿ ਸਾਰੀਆਂ ਚੀਜਾਂ ਦੀ ਜਾਂਚ ਕੀਤੀ ਜਾਂਦੀ ਹੈ। ਇਸ ਮੌਕੇ ਖ਼ੂਨਦਾਨ ਕਰਨ ਵਾਲ਼ੇ ਸਾਥੀਆਂ ਨੂੰ ਪ੍ਰਸ਼ੰਸ਼ਾ ਪੱਤਰ ਵੀ ਵੰਡੇ ਗਏ।