• November 20, 2024

ਖੇਤਾਂ ਅੰਦਰ ਪਰਾਲੀ ਨੂੰ ਸਾੜਨਾ ਮਨੁੱਖਤਾ ਲਈ ਬਹੁਤ ਹੀ ਖ਼ਤਰਨਾਕ, ਵੱਧ ਰਿਹਾ ਪ੍ਰਦੂਸ਼ਣ ਦੇਸ਼ ਲਈ ਵੱਡੀ ਚੁਣੌਤੀ,ਡਾਕਟਰ ਹਰਬੰਸ ਲਾਲ ਸਾਬਕਾ ਮੰਤਰੀ ਪੰਜਾਬ ਅਤੇ ਗੁਰਕੀਰਤ ਸਿੰਘ ਬੇਦੀ

ਖੇਤਾਂ ਅੰਦਰ ਪਰਾਲੀ ਨੂੰ ਸਾੜਨਾ ਮਨੁੱਖਤਾ ਲਈ ਬਹੁਤ ਹੀ ਖ਼ਤਰਨਾਕ, ਵੱਧ ਰਿਹਾ ਪ੍ਰਦੂਸ਼ਣ ਦੇਸ਼ ਲਈ ਵੱਡੀ ਚੁਣੌਤੀ,ਡਾਕਟਰ ਹਰਬੰਸ ਲਾਲ ਸਾਬਕਾ ਮੰਤਰੀ ਪੰਜਾਬ ਅਤੇ ਗੁਰਕੀਰਤ ਸਿੰਘ ਬੇਦੀ

ਹਾਂ ਦਾ ਨਾਅਰਾ ਚੇਤਨਾ ਮੰਚ ਪੰਜਾਬ ਦੇ ਸਰਪ੍ਰਸਤ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਹਰਬੰਸ ਲਾਲ ਸਾਬਕਾ ਮੰਤਰੀ ਪੰਜਾਬ ਅਤੇ ਗੁਰਕੀਰਤ ਸਿੰਘ ਬੇਦੀ ਨੇ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੋ ਸਾਡੇ ਵਾਤਾਵਰਨ ਦੇ ਵਿੱਚ ਸਾਨੂੰ ਧੁੰਦ ਜਿਹੀ ਪੈਂਦੀ ਲੱਗ ਰਹੀ ਹੈ ਇਹ ਧੁੰਦ ਨਹੀਂ ਇਸ ਵਿੱਚ ਜ਼ਿਆਦਾਤਰ ਮਾਤਰਾ ਧੂਏ ਦੇ ਪ੍ਰਦੂਸ਼ਣ ਦੀ ਹੈ ਕਿਉਂਕਿ ਇਸ ਸਾਲ ਦਿਵਾਲੀ ਮੌਕੇ ਪਟਾਕਿਆਂ ਤੋਂ ਬਹੁਤ ਜਿਆਦਾ ਪ੍ਰਦੂਸ਼ਣ ਹੋਇਆ ਜਿੰਨੀ ਸਖਤੀ ਪਟਾਕਿਆਂ ਦੀ ਵਿਕਰੀ ਅਤੇ ਪਟਾਕੇ ਚਲਾਉਣ ਤੇ ਕਰਨੀ ਚਾਹੀਦੀ ਸੀ ,ਪੰਜਾਬ ਸਰਕਾਰ ਪਟਾਕਿਆਂ ਦੀ ਵਿਕਰੀ ਅਤੇ ਚਲਾਉਣ ਤੇ ਸਖ਼ਤ ਕਦਮ ਨਹੀਂ ਚੁੱਕ ਸਕੀ ।

ਇਸ ਦੇ ਨਾਲ ਹੀ ਖੇਤਾਂ ਦੇ ਵਿੱਚ ਜੋ ਝੋਨੇ ਦੇ ਨਾੜ ਨੂੰ ਅੱਗ ਲਗਾਈ ਜਾਂਦੀ ਹੈ ਉਹ ਵੀ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ ਪ੍ਰਦੂਸ਼ਣ ਜਾਨਵਰਾਂ ਤੇ ਫਸਲਾਂ ਨੂੰ ਵੀ ਕਾਫ਼ੀ ਨੁਕਸਾਨ ਕਰਦਾ ਜਦੋਂ ਫ਼ਸਲਾਂ ਦੀ ਕਟਾਈ ਹੁੰਦੀ ਹੈ ਉਦੋਂ ਕਿਸਾਨਾਂ ਵੱਲੋਂ ਨਾੜ ਨੂੰ ਖੇਤਾਂ ਵਿੱਚ ਹੀ ਅੱਗ ਲਗਾ ਦਿੱਤੀ ਜਾਂਦੀ ਹੈ, ਤਾਂ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ ।ਚਿੰਤਾਂ ਵਾਲੀ ਗੱਲ ਇਹ ਹੈ ਕਿ ਵਿਸ਼ਵ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚ 40 ਤੋਂ ਵੱਧ ਸ਼ਹਿਰ ਭਾਰਤ ਦੇ ਹਨ ਦੇਸ਼ ਦੀ ਅਰਥ-ਵਿਵਸਥਾ ਤੇ ਵੀ ਪ੍ਰਦੂਸ਼ਣ ਕਾਰਨ ਭਾਰੀ ਨੁਕਸਾਨ ਹੋ ਰਿਹਾ ਹੈ ਅਕਸਰ ਦਿਨ ਪ੍ਰਤੀ ਦਿਨ ਦੇਸ਼ ਦੀ ਆਬਾਦੀ ਲਗਾਤਾਰ ਵਧਦੀ ਜਾ ਰਹੀ ਹੈ ਇੰਨੀ ਆਬਾਦੀ ਨੂੰ ਵਸਾਉਣ ਲਈ ਦਰਖਤਾਂ ਦੀ ਕਟਾਈ ਲਗਾਤਾਰ ਜਾਰੀ ਹੈ ਭਾਰਤ ਨੇ ਚੀਨ ਨੂੰ ਵੀ ਪਛਾੜ ਦਿੱਤਾ ਹੈ ਚੀਨ ਵਿੱਚ ਆਬਾਦੀ ਨੂੰ ਕੰਟਰੋਲ ਕਰਨ ਲਈ ਕਾਨੂੰਨ ਦੀ ਸਖਤੀ ਨਾਲ ਪਾਲਣਾ ਹੋਈ ਹੈ ਮਨੁੱਖ ਵੀ ਲਗਾਤਾਰ ਕੁਦਰਤ ਨਾਲ ਖਿਲਵਾੜ ਕਰ ਰਿਹਾ ਹੈ ਜਦੋਂ ਕਰੋਨਾ ਮਹਾਮਾਰੀ ਨੇ ਭਾਰਤ ਵਿੱਚ ਦਸਤਕ ਦਿੱਤੀ ਸੀ ਤਾਂ ਪੂਰੇ ਦੇਸ਼ ਵਿੱਚ ਤਾਲਾਬੰਦੀ ਕਰ ਦਿੱਤੀ ਗਈ ਸੀ ਅਸੀਂ ਦੇਖਿਆ ਸੀ ਕਿ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਸਾਰਾ ਵਾਤਾਵਰਣ ਸਾਫ਼-ਸੁਥਰਾ ਹੋ ਚੁੱਕਿਆ ਸੀ ਕਿਉਂਕਿ ਮਨੁੱਖ ਕੈਦ ਸੀ ਤੇ ਜੀਵ-ਜੰਤੂ ਆਜ਼ਾਦ ਸਨ ਪੂਰੇ ਦੇਸ਼ ਦੀ ਹਵਾ ਵਿਚ ਬਹੁਤ ਸੁਧਾਰ ਹੋਇਆਂ ਸੀ ਅੱਜ ਫਿਰ ਪ੍ਰਦੂਸ਼ਣ ਲਗਾਤਾਰ ਵੱਧ ਰਿਹਾ ਹੈ ਮਨੁੱਖ ਨੂੰ ਹਜੇ ਵੀ ਸਮਝ ਨਹੀਂ ਆਈ ਹੈ ਜੇ ਅਸੀਂ ਲਗਾਤਾਰ ਕੁਦਰਤ ਨਾਲ ਖਿਲਵਾੜ ਕਰਦੇ ਰਹਾਂਗੇ ਤਾਂ ਸਾਨੂੰ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਪਵੇਗਾ? ਇਸ ਸਾਲ ਦਿੱਲੀ ਵਿੱਚ ਏਅਰ ਕੁਆਲਿਟੀ ਇੰਡੈਕਸ 500 ਤੋਂ ਉੱਪਰ ਪਹੁੰਚ ਗਿਆ ਹੈ ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਪੱਧਰ ਤੇ ਸੈਮੀਨਾਰ ਲਗਾਉਣੇ ਚਾਹੀਦੇ ਹਨ ਤਾਂ ਜੋ ਲੋਕ ਪ੍ਰਦੂਸ਼ਣ ਬਾਰੇ ਜਾਗਰੂਕ ਹੋ ਸਕਣ ਸਕੂਲਾਂ ਵਿਚ ਅਧਿਆਪਕਾਂ ਰਾਹੀਂ ਬੱਚਿਆਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਕੇਂਦਰ ਸਰਕਾਰਾਂ ਨੂੰ ਸੂਬਾ ਸਰਕਾਰਾਂ ਨਾਲ ਮਿਲ ਕੇ ਠੋਸ ਨੀਤੀ ਉਲੀਕਣੀ ਚਾਹੀਦੀ ਹੈ। ਪ੍ਰਦੂਸ਼ਣ ਨੂੰ ਮੁੱਖ ਰੱਖਦੇ ਹੋਏ ਸੁਪਰੀਮ ਕੋਰਟ ਨੇ ਸਮੇਂ ਦੀਆਂ ਸਰਕਾਰਾਂ ਨੂੰ ਝਾੜ ਪਾਈ ਹੈ ਕਿ ਏਨੇ ਵੱਡੇ ਪੱਧਰ ਤੇ ਝੋਨੇ ਦੇ ਨਾੜ ਨੂੰ ਅੱਗ ਲਗਾਈ ਗਈ, ਪ੍ਰਸ਼ਾਸਨ ਅਤੇ ਸਰਕਾਰਾਂ ਕਿ ਕਰ ਰਹੀਆਂ ਹਨ ਅੱਜ ਦਿੱਲੀ ਵਿੱਚ ਏਨਾ ਜ਼ਿਆਦਾ ਪ੍ਰਦੂਸ਼ਣ ਵੱਧ ਚੁੱਕਿਆਂ ਹੈ ਕਿ ਦਿੱਲੀ ਵਿੱਚ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ ਹੈ ਵੱਧ ਰਹੇ ਨੂੰ ਦੇਖਦੇ ਹੋਏ ਦਿੱਲੀ ਦੇ ਵਿੱਚ ਸਾਰੇ ਸਕੂਲ ਤੇ ਕਾਲਜ ਬੰਦ ਕਰ ਦਿੱਤੇ ਗਏ ਜਿੱਥੇ ਦਿੱਲੀ ਵਿੱਚ ਅੱਜ ਲੌਕਡਾਊਨ ਵਰਗੀ ਸਥਿਤੀ ਬਣ ਗਈ ਜੇ ਤਾਂ ਸਮੇਂ ਰਹਿੰਦੇ ਆ ਇਸ ਤੇ ਕੰਟਰੋਲ ਨਾ ਕੀਤਾ ਗਿਆ ਤਾਂ ਭਵਿੱਖ ਦੇ ਵਿੱਚ ਵਾਤਾਵਰਨ ਵਿੱਚ ਇਨਾ ਜਿਆਦਾ ਪ੍ਰਦੂਸ਼ਣ ਹੋ ਜਾਣਾ ਹੈ ਕਿ ਲੋਕਾਂ ਨੂੰ ਸਮਾਜ ਵਿੱਚ ਆਉਣ ਲਈ ਆਕਸੀਜਨ ਸਿਲਿੰਡਰਾਂ ਦੀ ਵਰਤੋਂ ਕਰਨੀ ਪੈਣੀ ਹੈ ਪਰ ਇੰਨੇ ਵੱਡੇ ਪੱਧਰ ਤੇ ਆਕਸੀਜਨ ਦੇ ਸਲਿੰਡਰ ਵੀ ਮੁਹਈਆਂ ਨਹੀਂ ਕਰਵਾਏ ਜਾ ਸਕਦੇ ਇਸ ਲਈ ਸਾਨੂੰ ਅੱਜ ਕੁਦਰਤੀ ਵਾਤਾਵਰਣ ਨੂੰ ਸਾਂਭਣ ਦੀ ਲੋੜ ਹੈ ਕੁਦਰਤੀ ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ

Leave a Reply

Your email address will not be published. Required fields are marked *