- October 15, 2023
ਅਕਾਸ਼ਜੀਤ ਸਿੰਘ ਦੀ ਅੰਤਿਮ ਅਰਦਾਸ ਮੌਕੇ ਧਾਲੀਵਾਲ ਤੇ ਜਿੰਪਾ ਸਮੇਤ ਹੋਰ ਸਖਸੀਅਤਾਂ ਵੱਲੋਂ ਸਰਧਾਂਜਲੀ
ਅਕਾਸ਼ਜੀਤ ਸਿੰਘ ਦੀ ਅੰਤਿਮ ਅਰਦਾਸ ਮੌਕੇ ਧਾਲੀਵਾਲ ਤੇ ਜਿੰਪਾ ਸਮੇਤ ਹੋਰ ਸਖਸੀਅਤਾਂ ਵੱਲੋਂ ਸਰਧਾਂਜਲੀ
– ਮੁੱਖ ਮੰਤਰੀ ਪੰਜਾਬ ਨੇ ਵੀ ਫੋਨ ਕਰਕੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ
ਅੰਮਿ੍ਤਸਰ, 15 ਅਕਤੂਬਰ
ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ ਟੀ ਓ ਦੇ ਦੇ ਨੌਜਵਾਨ ਭਣੇਵੇਂ ਅਕਾਸ਼ਜੀਤ ਸਿੰਘ, ਵਾਸੀ ਜਹਾਂਗੀਰ ਜੋ ਬੀਤੇ ਦਿਨ ਇਕ ਸੜਕ ਹਾਦਸੇ ਵਿੱਚ ਅਕਾਲ ਚਲਾਣਾ ਕਰ ਗਿਆ ਸੀ, ਨਮਿਤ ਸਰਧਾਂਜਲੀ ਸਮਾਗਮ ਅਤੇ ਪਾਠ ਦਾ ਭੋਗ ਪਿੰਡ ਜਹਾਂਗੀਰ ਵਿਖੇ ਪਾਇਆ ਗਿਆ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀਆਂ, ਮੁੱਖ ਮੰਤਰੀ ਪੰਜਾਬ ਦੇ ਭੈਣਜੀ ਮਨਪ੍ਰੀਤ ਕੌਰ ਤੇ ਵਿਧਾਇਕ ਸਹਿਬਾਨਾਂ ਨੇ ਪਰਿਵਾਰ ਨਾਲ ਹਮਦਰਦੀ ਪ੍ਗਟ ਕਰਦੇ ਹੋਏ ਅਕਾਸ਼ਜੀਤ ਨੂੰ ਸਰਧਾਂਜਲੀ ਭੇਟ ਕੀਤੀ। ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਨੇ ਫੋਨ ਕਰਕੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਨਾਲ ਹਮਦਰਦੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਹੋਣਹਾਰ ਨੌਜਵਾਨ ਦੀ ਮੌਤ ਕੇਵਲ ਪਰਿਵਾਰ ਲਈ ਹੀ ਘਾਟਾ ਨਹੀਂ ਬਲਕਿ ਇਲਾਕੇ ਲਈ ਵੀ ਵੱਡਾ ਘਾਟਾ ਹੈ, ਕਿਉਂਕਿ ਅਜਿਹੇ ਨੌਜਵਾਨਾਂ ਨੇ ਪੜ ਲਿਖਕੇ ਦੇਸ਼ ਦੀ ਵਾਗਡੋਰ ਸੰਭਾਲਣੀ ਹੁੰਦੀ ਹੈ। ਅਕਾਸ਼ਜੀਤ ਦਾ ਇਸ ਤਰ੍ਹਾਂ ਅਚਨਚੇਤ ਤੁਰ ਜਾਣਾ ਬਹੁਤ ਮੰਦਭਾਗਾ ਹੈ। ਇਸ ਮੌਕੇ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ, ਕੈਬਨਿਟ ਮੰਤਰੀ ਸ੍ੀ ਬ੍ਰਹਮ ਸੰਕਰ ਜਿੰਪਾ, ਵਿਧਾਇਕ ਸ ਮਨਜਿੰਦਰ ਸਿੰਘ ਲਾਲਪੁਰਾ, ਵਿਧਾਇਕ ਸ ਦਲਬੀਰ ਸਿੰਘ ਟੌਂਗ, ਵਿਧਾਇਕ ਸ੍ਰੀ ਜਸਵੀਰ ਸਿੰਘ ਟਾਂਡਾ, ਵਿਧਾਇਕ ਸ੍ਰੀ ਨਰੇਸ਼ ਕਟਾਰੀਆ, ਵਿਧਾਇਕ ਸ ਕਸ਼ਮੀਰ ਸਿੰਘ ਸੋਹਲ, ਮੁੱਖ ਮੰਤਰੀ ਦੇ ਓ ਐਸ ਡੀ ਪ੍ਰੋਫੈਸਰ ਉਂਕਾਰ ਸਿੰਘ, ਡਿਪਟੀਟੀ ਕਮਿਸ਼ਨਰ ਤਰਨਤਾਰਨ ਸ੍ਰੀ ਸੰਦੀਪ ਕੁਮਾਰ, ਚੇਅਰਮੈਨ ਸ ਬਲਦੇਵ ਸਿੰਘ ਮਿਆਦੀਆਂ ਸਮੇਤ ਹੋਰ ਹਸਤੀਆਂ ਨੇ ਵੀ ਸਰਧਾਂਜਲੀ ਭੇਟ ਕੀਤੀ।