- August 22, 2024
ਕਲਕੱਤਾ ਵਿੱਚ ਡਾਕਟਰ ਦੀ ਜਬਰ ਜਨਾਬ ਉਪਰੰਤ ਹੱਤਿਆ ਕਰਨ ਵਾਲੇ ਦੋਸ਼ੀਆਂ ਨੂੰ ਤੜਫਾ 2 ਕੇ ਤਸੀਹੇ ਦੇ ਕੇ ਮੌਤ ਦੀ ਸਜ਼ਾ ਦਿੱਤੀ ਜਾਵੇ — ਡਾ. ਹਰਬੰਸ ਲਾਲ
ਕਲਕੱਤਾ ਵਿੱਚ ਡਾਕਟਰ ਦੀ ਜਬਰ ਜਨਾਬ ਉਪਰੰਤ ਹੱਤਿਆ ਕਰਨ ਵਾਲੇ ਦੋਸ਼ੀਆਂ ਨੂੰ ਤੜਫਾ 2 ਕੇ ਤਸੀਹੇ ਦੇ ਕੇ ਮੌਤ ਦੀ ਸਜ਼ਾ ਦਿੱਤੀ ਜਾਵੇ — ਡਾ. ਹਰਬੰਸ ਲਾਲ
ਅੱਜ ਹਾਂ ਦਾ ਨਾਅਰਾ ਚੇਤਨਾ ਮੰਚ ਪੰਜਾਬ ਦੇ ਸਰਪ੍ਰਸਤ ਤੇ ਸਾਬਕਾ ਮੰਤਰੀ ਡਾ ਹਰਬੰਸ ਲਾਲ ਨੇ ਆਪਣੇ ਸਾਥੀਆਂ ਸਮੇਤ ਸਿਖਿਆਰਥੀ ਡਾਕਟਰ ਦੀ ਜਬਰ ਜਨਾਹ ਉਪਰੰਤ ਹੱਤਿਆ ਦੇ ਮਾਮਲੇ ਨੂੰ ਲੈ ਕੇ ਡਾਕਟਰਾਂ ਦੇ ਹੱਕ ਦੇ ਵਿੱਚ ਔਰਤਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਦੇ ਹੋਏ ਜਬਰ ਜਨਾਹ ਉਪਰੰਤ ਹੱਤਿਆ ਦੇ ਦੋਸ਼ੀਆਂ ਨੂੰ ਤਸੀਹੇ ਦੇ ਕੇ ਮੌਤ ਦੇ ਘਾਟ ਉਤਾਰਿਆ ਜਾਵੇ। ਤਾਂ ਕਿ ਦੇਸ਼ ਅੰਦਰ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰੇ ,ਲੋਕਾਂ ਅੰਦਰ ਡਰ ਹੋਵੇ ,ਕਿ ਅਜਿਹਾ ਕਰਨ ਵਾਲੇ ਲੋਕਾਂ ਨੂੰ ਬਹੁਤ ਤੜਫਾ ਤੜਫਾ ਕੇ ਸਜ਼ਾ ਦਿੱਤੀ ਜਾਂਦੀ ਹੈ ।
ਦੇਸ਼ ਅਤੇ ਸੂਬੇ ਦੀਆਂ ਸਰਕਾਰਾਂ ਨੂੰ ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿੱਚ ਅਤੇ ਕਲੀਨਿਕਾਂ ਅੰਦਰ ਡਾਕਟਰਾਂ ਖਾਸ ਕਰ ਲੇਡੀ ਡਾਕਟਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੀ ਜਰੂਰੀ ਹੈ ।ਡਾਕਟਰ ਬਿਮਾਰ ਵਿਅਕਤੀ ਲਈ ਭਗਵਾਨ ਦਾ ਰੂਪ ਹੁੰਦਾ ਹੈ । ਡਾਕਟਰ ਮਨੁੱਖ ਲਈ ਦੂਸਰਾ ਰੱਬ ਹੁੰਦਾ ਹੈ ਜੋ ਇਨਸਾਨ ਇਲਾਜ ਰਾਹੀਂ ਆਪਣੀ ਨਵੀਂ ਜ਼ਿੰਦਗੀ ਪ੍ਰਾਪਤ ਕਰਦਾ ਹੈ ।ਸਮੇਂ ਦੀਆਂ ਸਰਕਾਰਾਂ ਨੂੰ ਦੇਸ਼ ਅੰਦਰ ਬੇਟੀਆਂ ਨੂੰ ਵੱਧ ਤੋਂ ਵੱਧ ਸਿੱਖਿਆ ਦੇਣ ਦੀ ਗੱਲ ਕਰਦੇ ਹਾਂ ।
ਅਤੇ ਸਾਡੀਆਂ ਬੇਟੀਆਂ ਦੇਸ਼ ਦੇ ਨਾਮ ਅਤੇ ਹਰ ਖੇਤਰ ਵਿੱਚ ਦੇਸ਼ ਦਾ ਨਾਮ ਉੱਚਾ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੀਆਂ ।ਅਤੇ ਪੜਾਈ ਦੇ ਵਿੱਚ ਵੀ ਪਹਿਲਾਂ ਸਥਾਨ ਲੈਦੀਆ ਹਨ ਅਤੇ ਦੇਸ਼ ਦੁਨੀਆ ਦੇ ਹਰ ਖੇਤਰ ਵਿੱਚ ਉਚਾਈਆਂ ਨੂੰ ਛੂ ਰਹੀਆਂ ਹਨ ।ਮਹਾਰਾਸ਼ਟਰ ਦੇ ਔਕੋਲਾ ਵਿੱਚ ਹੁਣ ਛੇ ਵਿਦਿਆਰਥਨਾਂ ਦਾ ਜਿਨਸੀ ਸ਼ੋਸ਼ਣ ਹੋਇਆ ਉਹਨਾਂ ਨੂੰ ਸਕੂਲ ਦੇ ਵਿੱਚ ਅਸ਼ਲੀਲ ਫਿਲਮਾਂ ਦਿਖਾਈਆਂ ਅਤੇ ਵਿਦਿਆਰਥਨਾ ਨਾਲ ਸ਼ੋਸ਼ਣ ਕੀਤਾ ਗਿਆ ।
ਅਜਿਹੇ ਕਾਰਨਾਮਿਆ ਕਰਕੇ ਦੇਸ਼ ਅੰਦਰ ਬੇਟੀਆਂ ਨੂੰ ਸਕੂਲ ਕਾਲਜਾਂ ਵਿੱਚ ਪੜ੍ਹਾਈ ਲਈ ਭੇਜਣ ਪ੍ਰਤੀ ਮਾਪੇ ਚਿੰਤਤ ਹਨ ਔਰਤ ਭਗਵਾਨ ਦਾ ਰੂਪ ਹੈ ,ਔਰਤ ਦਾ ਸਾਨੂੰ ਵੱਧ ਤੋਂ ਵੱਧ ਸਤਿਕਾਰ ਕਰਨ ਦੀ ਲੋੜ ਹੈ ਔਰਤ ਸਮਾਜ ਦੀ ਜਨਨੀ ਹੈ ਗੁਰੂਆਂ ਪੀਰਾਂ ਨੇ ਵੀ ਉਹਨਾਂ ਨੂੰ ਕਿਹਾ ਸੋ ਕਿਉ ਮੰਦਾ ਆਖੀਏ ਜਿਤ ਜੰਮੈ ਰਜਾਨ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਡਾਕਟਰ ਹਰਬੰਸ ਲਾਲ ਨੇ ਕਿਹਾ ਕੀ ਹਾ ਦਾ ਨਾਆਰਾ ਚੇਤਨਾ ਮੰਚ ਪੰਜਾਬ ਅੰਦਰ ਦੇਸ਼ ਦੀਆਂ ਬੇਟੀਆਂ ਔਰਤਾਂ ਦੀ ਸੁਰੱਖਿਆ ਦੇ ਲਈ ਸੰਘਰਸ਼ ਕਰੇਗਾ ।
ਅਤੇ ਸਮਾਜ ਅੰਦਰ ਬੇਟੀਆਂ ਦੀ ਖੁਸ਼ਹਾਲੀ ਦੀ ਇੱਕ ਲਹਿਰ ਵੀ ਖੜੀ ਕੀਤੀ ਜਾਵੇਗੀ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਦੇ ਐਡਵਾਈਜ਼ਰ ਡਾਕਟਰ ਐਨਐਸ ਬਾਵਾ ,ਮੁਸਲਿਮ ਆਗੂ ਪੰਜਾਬ ਨਵਾਬ ਅਲੀ ,ਅਸ਼ੋਕ ਕੁਮਾਰ ਤਲਾਣੀਆ , ਮਨਦੀਪ ਲਵਲੀ ਹੁਮਾਯੂਪੁਰ ,ਪੰਜਾਬੀ ਗਾਇਕ ਮਹਿੰਦਰ ਮਹਿੰਦੀ ,ਗੁਰਮੀਤ ਸਿੰਘ ਬਰਕਤਪੁਰ ,ਜਸਬੀਰ ਸਿੰਘ ਜਖਵਾਲੀ ,ਸੁਖਦੇਵ ਸਿੰਘ ਬੁਚੜੇ ਜਗਮੇਲ ਬਾਵਾ ਮੰਡੀ ਗੋਬਿੰਦਗੜ੍ਹ ਮਨਜੀਤ ਸਿੰਘ ਤਰਖਾਣ ਮਾਜਰਾ ,ਦਲਜਿੰਦਰ ਸਿੰਘ ਵਾਤਾਵਰਨ ਪ੍ਰੇਮੀ ,ਗੁਰਦੀਪ ਸਿੰਘ ਭਾਗਾਪੁਰ ਆਦੀ ਹਾਜਰ ਸਨ
#JusticeForDoctor #PublicExecutionDemand #EndViolence #DeathPenaltyForRapists #SwiftJustice #ProtectDoctors #StopCrime #HarshPunishment