- November 30, 2023
ਏ:ਜੀ:ਏ ਅਤੇ ਹੈਰੀਟੇਜ ਕਲੱਬ ਦੀਆਂ ਚੋਣਾਂ ਲਈ 5 ਜਨਵਰੀ ਤੱਕ ਫਾਈਨਲ ਕੀਤੀ ਜਾਵੇ ਵੋਟਰ ਸੂਚੀ-ਡਿਪਟੀ ਕਮਿਸ਼ਨਰ
ਏ:ਜੀ:ਏ ਅਤੇ ਹੈਰੀਟੇਜ ਕਲੱਬ ਦੀਆਂ ਚੋਣਾਂ ਲਈ 5 ਜਨਵਰੀ ਤੱਕ ਫਾਈਨਲ ਕੀਤੀ ਜਾਵੇ ਵੋਟਰ ਸੂਚੀ-ਡਿਪਟੀ ਕਮਿਸ਼ਨਰ
ਏ:ਜੀ:ਏ ਅਤੇ ਹੈਰੀਟੇਜ ਕਲੱਬ ਦਾ ਕੀਤਾ ਨਿਰੀਖਣ
ਅੰਮ੍ਰਿਤਸਰ, 30 ਨਵੰਬਰ ( Rahul soni )
ਅੱਜ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵੱਲੋਂ ਅੰਮ੍ਰਿਤਸਰ ਗੇਮਜ ਐਸੋਸੀਏਸ਼ਨ ਅਤੇ ਹੈਰੀਟੇਜ ਕਲੱਬ ਦਾ ਦੌਰਾ ਕੀਤਾ ਗਿਆ ਅਤੇ ਚੱਲ ਰਹੀਆਂ ਗਤੀਵਿਧੀਆਂ ਦੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਹੈਰੀਟੇਜ ਕਲੱਬ ਨੂੰ ਹੋਰ ਬਿਹਤਰ ਬਨਾਉਣ ਦੀ ਲੋੜ ਹੈ। ਕਲੱਬ ਦੀਆਂ ਚੋਣਾਂ ਬਾਰੇ ਕੀਤੀ ਗੱਲਬਾਤ ਉਪਰੰਤ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਗੇਮਜ ਐਸੋਸੀਏਸ਼ਨ ਅਤੇ ਹੈਰੀਟੇਜ ਕਲੱਬ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਹਨ ਅਤੇ ਇਸ ਲਈ 5 ਜਨਵਰੀ ਤੱਕ ਵੋਟਰ ਸੂਚੀ ਤਿਆਰ ਕੀਤੀ ਜਾਵੇ ਅਤੇ ਉਸ ਮਗਰੋਂ 2 ਹਫਤਿਆਂ ਦੇ ਅੰਦਰ ਅੰਦਰ ਚੋਣਾਂ ਕਰਵਾਈਆਂ ਜਾਣ।
ਅੰਮ੍ਰਿਤਸਰ ਗੇਮਜ ਐਸੋਸੀਏਸ਼ਨ ਅਤੇ ਹੈਰੀਟੇਜ ਕਲੱਬ ਦਾ ਦੌਰਾ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਵੇਂ ਮੈਂਬਰਸ਼ਿਪ ਲੈਣ ਵਾਸਤੇ ਜੋ ਫਾਰਮ ਲਏ ਜਾ ਰਹੇ ਹਨ ਉਹ ਵੀ ਵਿਚਾਰੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਕੇਵਲ ਉਹੀ ਮੈਂਬਰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ ਜਿੰਨਾਂ ਦੀ ਕੋਈ ਬਕਾਇਆ ਰਾਸ਼ੀ ਕਲੱਬ ਵੱਲ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਜਿੰਨਾਂ ਮੈਂਬਰਾਂ ਵੱਲ ਬਕਾਇਆ ਰਾਸ਼ੀ ਪੈਡਿੰਗ ਹੈ ਉਹ ਅਦਾਇਗੀ ਕਰਨ ਉਪਰੰਤ ਐਨ:ਓ:ਸੀ ਲੈ ਕੇ ਹੀ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰ ਸਕਣਗੇ।
ਡਿਪਟੀ ਕਮਿਸ਼ਨਰ ਵੱਲੋਂ ਹੈਰੀਟੇਜ ਕਲੱਬ ਦੀਆਂ ਪੈਡਿੰਗ ਪਈਆਂ ਅਦਾਇਗੀਆਂ ਦੀ ਵੀ ਜਾਂਚ ਕੀਤੀ ਗਈ ਅਤੇ ਕਲੱਬ ਨੂੰ ਹੋਰ ਸਚਾਰੂ ਢੰਗ ਨਾਲ ਚਲਾਉਣ ਲਈ ਹਦਾਇਤਾਂ ਵੀ ਜਾਰੀ ਕੀਤੀਆਂ। ਇਸ ਮੌਕੇ ਰਿਜਨਲ ਟਰਾਂਸਪੋਰਟ ਸਕੱਤਰ-ਕਮ-ਸਕੱਤਰ ਹੈਰੀਟੇਜ ਕਲੱਬ ਸ੍ਰ ਅਰਸ਼ਦੀਪ ਸਿੰਘ, ਸੀਨੀਅਰ ਵਾਇਸ ਪ੍ਰਧਾਨ ਸ੍ਰ ਇੰਦਰਜੀਤ ਸਿੰਘ ਬਾਜਵਾ, ਸ੍ਰ ਤੇਜਿੰਦਰ ਸਿੰਘ ਰਾਜਾ ਵੀ ਹਾਜਰ ਸਨ।