• November 10, 2024

ਮਨਿਸਟਰੀਅਲ ਕਾਮਿਆਂ ਵੱਲੋਂ 16 ਨੂੰ ਡੇਰਾ ਬਾਬਾ ਨਾਨਕ ਵਿਖੇ ‘ਰੋਸ ਮਾਰਚ ਦਾ ਐਲਾਨ

ਮਨਿਸਟਰੀਅਲ ਕਾਮਿਆਂ ਵੱਲੋਂ 16 ਨੂੰ ਡੇਰਾ ਬਾਬਾ ਨਾਨਕ ਵਿਖੇ ‘ਰੋਸ ਮਾਰਚ ਦਾ ਐਲਾਨ

ਅੰਮ੍ਰਿਤਸਰ, 10 ਨਵੰਬਰ ( ਰਾਹੁਲ ਸੋਨੀ ) ਮਨਿਸਟਰੀਅਲ ਸਟਾਫ਼ ਐਸੋਸੀਏਸ਼ਨ ਸਿੱਖਿਆ ਵਿਭਾਗ ਪੰਜਾਬ ਦੀ ਸੂਬਾ ਬਾਡੀ ਵੱਲੋਂ ਦਫ਼ਤਰੀ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਸਬੰਧੀ ਸਰਕਾਰ ਨੂੰ ਵਾਰ-ਵਾਰ ਮੰਗ ਪੱਤਰ ਭੇਜਣ ‘ਤੇ ਵੀ ਮੰਗਾਂ ਨੂੰ ਪੂਰਾ ਨਾ ਕਰਨ ਦੇ ਰੋਸ ਵਿਚ 16 ਨਵੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਸੂਬਾ ਪੱਧਰੀ ਰੋਸ ਰੈਲੀ ਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਝੰਡਾ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਜਿਲ੍ਹਾ ਪ੍ਰਧਾਨ ਸ੍ਰੀ ਮਲਕੀਅਤ ਸਿੰਘ ਰੰਧਾਵਾ ਜੀ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੇ ਮਨਿਸਟਰੀਅਲ ਕਾਮਿਆਂ ਦੀਆਂ ਹੱਕੀ ਮੰਗਾਂ ਪ੍ਰਤੀ ਕੋਈ ਹਾਂ-ਪੱਖੀ ਹੁੰਗਾਰਾ ਨਾ ਦੇਣ ਕਾਰਨ ਸਮੂਹ ਦਫ਼ਤਰੀ ਕਾਮਿਆਂ ਦੇ ਮਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ਼ ਜਿਸ ‘ਦੇ ਵਿਰੋਧ ਵਿਚ 16 ਨਵੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਮਨਿਸਟਰੀਅਲ ਮੁਲਾਜ਼ਮ ਰੋਸ ਰੈਲੀ/ਰੋਸ ਮਾਰਚ ਕਰਨਗੇ। ਸੂਬਾ ਪੱਧਰੀ ਹੋਈ ਆਨਲਾਈਨ ਮੀਟਿੰਗ ਵਿਚ ਇਹ ਫ਼ੈਸਲਾ ਲਿਆ ਗਿਆ ਹੈ ਅਤੇ ਇਸ ਰੋਸ ਰੈਲੀ ਤੇ ਰੋਸ ਮਾਰਚ ਵਿਚ ਜਿਲ੍ਹਾ ਅੰਮ੍ਰਿਤਸਰ ਤੋਂ ਵੱਡੀ ਗਿਣਤੀ ਵਿਚ ਮਨਿਸਟਰੀਅਲ ਕਾਮੇ ਭਾਗ ਲੈਣਗੇ ਤੇ ਸਰਕਾਰ ਦਾ ਕੰਮ ਕਾਜ ਠੱਪ ਰੱਖਣਗੇ ਜਿਸ ਦੀ ਜ਼ਿੰਮੇਵਾਰੀ ਪੂਰਨ ਤੌਰ ‘ਤੇ ਪੰਜਾਬ ਸਰਕਾਰ ਦੀ ਹੋਵੇਗੀ।

ਇਸ ਸਬੰਧੀ ਜਿਲ੍ਹਾ ਪੱਧਰੀ ਮੀਟਿੰਗ ਵਿੱਚ ਸ੍ਰੀ ਮਲਕੀਅਤ ਸਿੰਘ ਰੰਧਾਵਾ ਜੀ ਦੀ ਅਗਵਾਈ ਵਿੱਚ ਹੋਈ ,ਜਿਸ ਵਿੱਚ ਗੁਰਬਿੰਦਰ ਸਿੰਘ ਜਿਲ੍ਹਾ ਵਿੱਤ ਸਕੱਤਰ, ਤਜਿੰਦਰ ਕੁਮਾਰ,ਜਨਰਲ ਸਕੱਤਰ, ਗੁਰਪਾਲ ਸਿੰਘ, ਦਿਲਬਾਗ ਸਿੰਘ, ਸੁਖਦੇਵ ਸਿੰਘ, ਗੁਰਪ੍ਰਤਾਪ ਸਿੰਘ, ਗੁਰਦੀਪ ਸਿੰਘ, ਸੁਰਿੰਦਰ ਸਿੰਘ ਮਾਨ, ਬਿਕਰਮਜੀਤ ਸਿੰਘ ਕਲੇਰ, ਰਜਿੰਦਰਪਾਲ ਸਿੰਘ, ਜਤਿੰਦਰ ਸਿੰਘ, ਅਮਰਪ੍ਰੀਤ ਸਿੰਘ, ਧਰਮਿੰਦਰ ਸਿੰਘ, ਸੰਕਰ ਰਾਜਪੂਤ, ਮਨਦੀਪ ਸਿੰਘ ਚੌਗਾਵਾਂ, ਗਗਨਦੀਪ ਸਿੰਘ,ਹਰਪ੍ਰੀਤ ਸਿੰਘ, ਧਨਵੰਤ ਸਿੰਘ, ਸੁਖਦੀਪ ਸਿੰਘ, ਅਮਰਪ੍ਰੀਤ ਸਿੰਘ ਐਮ.ਪੀ., ਤਰਲੋਚਨ ਸਿੰਘ, ਅਮਰੀਸ਼ ਸ਼ਰਮਾਂ, ਸਰਬਜੀਤ ਸਿੰਘ, ਗੁਰਜੋਤ ਸਿੰਘ, ਆਤਮਜੀਤ ਸਿੰਘ,ਅਨਿਲ ਕੁਮਾਰ,ਆਦਿ ਮੈਂਬਰ ਹਾਜਰ ਸਨ I

Leave a Reply

Your email address will not be published. Required fields are marked *