• October 17, 2024

ਭਗਵਾਨ ਮਹਾਰਿਸ਼ੀ ਵਾਲਮੀਕੀ ਜੀ ਦੇ ਜਨਮ ਦਿਹਾੜੇ ਮੌਕੇ ਤਰਲੋਚਨ ਸਿੰਘ ਰੁਪਾਲਹੇੜੀ ਵਿਖੇ ਆਪਣੇ ਸਾਥੀਆਂ ਨਾਲ ਡਾਕਟਰ ਹਰਬੰਸ ਲਾਲ ਸਾਬਕਾ ਮੰਤਰੀ ਪੰਜਾਬ ਅਤੇ ਕੁਲਦੀਪ ਸਿੰਘ ਸਿੱਧੂਪੁਰ ,ਕੀਰਤ ਸਿੰਘ ਬੇਦੀ ਆਦਿ ਦਾ ਸਨਮਾਨ ਕਰਦੇ ਹੋਏ

ਭਗਵਾਨ ਮਹਾਰਿਸ਼ੀ ਵਾਲਮੀਕੀ ਜੀ ਦੇ ਜਨਮ ਦਿਹਾੜੇ ਮੌਕੇ ਤਰਲੋਚਨ ਸਿੰਘ ਰੁਪਾਲਹੇੜੀ ਵਿਖੇ ਆਪਣੇ ਸਾਥੀਆਂ ਨਾਲ ਡਾਕਟਰ ਹਰਬੰਸ ਲਾਲ ਸਾਬਕਾ ਮੰਤਰੀ ਪੰਜਾਬ ਅਤੇ ਕੁਲਦੀਪ ਸਿੰਘ ਸਿੱਧੂਪੁਰ ,ਕੀਰਤ ਸਿੰਘ ਬੇਦੀ ਆਦਿ ਦਾ ਸਨਮਾਨ ਕਰਦੇ ਹੋਏ

ਭਗਵਾਨ ਮਹਾਰਿਸ਼ੀ ਵਾਲਮੀਕੀ ਜੀ ਦੇ ਜਨਮ ਦਿਹਾੜੇ ਮੌਕੇ ਤਰਲੋਚਨ ਸਿੰਘ ਰੁਪਾਲਹੇੜੀ ਵਿਖੇ ਆਪਣੇ ਸਾਥੀਆਂ ਨਾਲ ਡਾਕਟਰ ਹਰਬੰਸ ਲਾਲ ਸਾਬਕਾ ਮੰਤਰੀ ਪੰਜਾਬ ਅਤੇ ਕੁਲਦੀਪ ਸਿੰਘ ਸਿੱਧੂਪੁਰ ,ਕੀਰਤ ਸਿੰਘ ਬੇਦੀ ਆਦਿ ਦਾ ਸਨਮਾਨ ਕਰਦੇ ਹੋਏ

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਹਰਬੰਸ ਲਾਲ ਸਾਬਕਾ ਮੰਤਰੀ ਅਤੇ ਹਲਕਾ ਬੱਸੀ ਪਠਾਣਾਂ ਦੇ ਇੰਚਾਰਜ ਕੁਲਦੀਪ ਸਿੰਘ ਸਿੱਧੂਪੁਰ ਨੇ ਪਿੰਡ ਰੁਪਾਲਹੇੜੀ ਵਿਖੇ ਮਹਾਂਰਿਸ਼ੀ ਬਾਲਮੀਕ ਜੀ ਦੇ ਜਨਮ ਦਿਹਾੜੇ ਮੌਕੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਤਰਲੋਚਨ ਸਿੰਘ ਨੇ ਉਨ੍ਹਾਂ ਨੂੰ ਸਰੋਪੇ ਭੇਟ ਕਰਕੇ ਸਨਮਾਨਿਤ ਕੀਤਾ ਡਾਕਟਰ ਹਰਬੰਸ ਲਾਲ ਨੇ ਪਿੰਡ ਕਸੂੰਬੜੀ, ਗਡਹੇੜਾ , ਕਾਲੇ ਮਾਜਰਾ, ਮੁਕਾਰੋਂਪੁਰ, ਤਲਾਣੀਆਂ ,ਹੋਰਨਾ ਪਿੰਡਾਂ ਵਿੱਚ ਵੀ ਆਪਣੇ ਸਾਥੀਆਂ ਨਾਲ ਸਿਰਕਤ ਕੀਤੀ ਡਾਕਟਰ ਹਰਬੰਸ ਲਾਲ ਨੇ ਬੋਲਦੇ ਹੋਏ ਕਿਹਾ ਕਿ ਭਾਰਤ ਸਰਕਾਰ ਵੱਲੋਂ ਅਯੁੱਧਿਆ ਧਾਮ ਦੇ ਅਤਿ-ਆਧੁਨਿਕ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂ ‘ਮਹਾਰਿਸ਼ੀ ਵਾਲਮੀਕਿ’ ਦੇ ਨਾਂ ’ਤੇ ਰੱਖਣ ਲਈ ਸਮੁੱਚੇ ਭਾਈਚਾਰੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਵਾਲਮੀਕਿ ਭਾਈਚਾਰੇ ਨੂੰ ਇਹ ਇਕ ਬਹੁੱਤ ਵੱਡਾ ਮਾਣ-ਸਨਮਾਨ ਦਿੱਤਾ ਗਿਆ ਹੈ, ਜੋ ਸਮੁੱਚੇ ਵਾਲਮੀਕਿ ਸਮਾਜ ਲਈ ਮਾਣ ਤੇ ਫਖ਼ਰ ਵਾਲਾ ਹੈ। ਮਹਾਰਿਸ਼ੀ ਬਾਲਮੀਕੀ ਜੀ ਨੇ ਪੂਰੀ ਰਮਾਇਣ ਕਥਾ ਆਪਣੇ ਹੱਥਾਂ ਨਾਲ ਰਾਮ ਜੀ ਦੇ ਜਨਮ ਤੋਂ ਪਹਿਲਾਂ ਹੀ ਹਜ਼ਾਰਾਂ ਸਾਲ ਪਹਿਲਾਂ ਲਿਖ ਦਿੱਤੀ ਸੀ ਕਿਉਂਕਿ ਭਗਵਾਨ ਮਹਾਰਿਸ਼ੀ ਵਾਲਮੀਕੀ ਜੀ ਦੂਰ ਦ੍ਰਿਸ਼ਟੀ ਸੋਚ ਰੱਖਣ ਵਾਲੇ ਮਹਾਰਿਸ਼ੀ ਸਨ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦੀ ਕਥਾ ਸਾਨੂੰ ਅੱਜ ਵੀ ਸਿਖਾਉਂਦੀ ਹੈ ਕਿ ਮਨੁੱਖ ਨੇ ਅਗਿਆਨਤਾ ਤੋਂ ਪਹਿਲਾਂ ਜੋ ਵੀ ਕੁਕਰਮ ਕੀਤਾ ਹੋਵੇ, ਜੇਕਰ ਉਹ ਆਪਣੇ ਆਪ ਨੂੰ ਸਹੀ ਸਮੇਂ ਅਤੇ ਗੁਰੂ ਦੀ ਰਹਿਨੁਮਾਈ ਹੇਠ ਕਰ ਲਵੇ ਤਾਂ ਉਹ ਵੀ ਸੰਸਾਰ ਵਿੱਚ ਆਪਣਾ ਅਤੇ ਆਪਣੇ ਪਰਿਵਾਰ ਦਾ ਨਾਮ ਉੱਚਾ ਕਰ ਸਕਦਾ ਹੈ ਅਤੇ ਮਨੁੱਖ ਨੂੰ ਮਾੜੇ ਕਰਮਾਂ ਨੂੰ ਛੱਡ ਕੇ ਬਿਨਾਂ ਕਿਸੇ ਡਰ ਭੈਅ ਤੇ ਭਗਤੀ ਵਾਲੇ ਮਾਰਗ ‘ਤੇ ਚੱਲਣਾ ਚਾਹੀਦਾ ਹੈ । ਭਗਵਾਨ ਮਹਾਰਿਸ਼ੀ ਬਾਲਮੀਕ ਜੀ ਨੇ ਆਪਣੇ ਜੀਵਨ ਦੀਆਂ ਘਟਨਾਵਾਂ ਰਾਹੀਂ ਸਾਨੂੰ ਜੀਵਨ ਵਿਚ ਅਨੁਸ਼ਾਸਨ ਨਾਲ ਜਿਊਣ ਦਾ ਤਰੀਕਾ ਦੱਸਿਆ ਹੈ। ਸਾਨੂੰ ਉਹਨਾਂ ਦੇ ਦਰਸਾਏ ਹੋਏ ਮਾਰਗ ਤੇ ਚੱਲਣਾ ਚਾਹੀਦਾ ਹੈ ਸਾਨੂੰ ਉਨ੍ਹਾਂ ਦੀਆਂ ਸਿੱਿਖਆਵਾਂ ਨੂੰ ਆਪਣੇ ਜੀਵਨ ਵਿਚ ਅਪਣਾਉਣ ਦੀ ਵੱਡੀ ਲੋੜ ਹੈ। ਇਸ ਮੌਕੇ ਹੋਰਨਾਂ ਤੋਂ ਭਾਜਪਾ ਯੂਥ ਆਗੂ ਗੁਰਕੀਰਤ ਸਿੰਘ ਬੇਦੀ, ਬਾਬਾ ਦਲੇਰ ਸਿੰਘ ਖਾਲਸਾ , ਗੁਰਮੇਲ ਸਿੰਘ,ਸੁਰਜੀਤ ਸਿੰਘ ਤਰਲੋਚਨ ਸਿੰਘ ,ਅਮਰੀਕ ਸਿੰਘ, ਗੁਰੀ ਬੇਦੀ,ਜਸਵਿੰਦਰ ਸਿੰਘ ,ਲਾਡੀ ,ਪਰਮਵੀਰ ਕੌਰ , ਹਰਮੀਤ ਸਿੰਘ ਕਸੂੰਬੜੀ , ਸ਼ਿੰਦਰ ਸਿੰਘ ਸਿੰਧੂ ਪੁਰ, ਬੀਰਬਲ ਸਿੰਘ ਤਲਾਣੀਆਂ, ਮਨਦੀਪ ਸਿੰਘ ਗਡਹੇੜਾ , ਗੁਰਦੀਪ ਸਿੰਘ ਭਾਗਨਪੁਰ ਪ੍ਰੈਸ ਸਕੱਤਰ ਪੰਜਾਬ ਆਦਿ ਹਾਜ਼ਰ ਸਨ ।

Leave a Reply

Your email address will not be published. Required fields are marked *