- October 20, 2024
ਸ੍ਰੀ ਗੁਰੂ ਰਾਮਦਾਸ ਜੀ ਦੇ ਜਨਮ ਦਿਹਾੜੇ ਤੇ ਸੰਗਤਾਂ ਨੂੰ ਪੌਦੇ ਹਰੇ ਪ੍ਰਸ਼ਾਦ ਦੇ ਰੂਪ ਵਿੱਚ ਵੰਡੇਦੇ ਹੋਏ, ਡਾਕਟਰ ਹਰਬੰਸ ਲਾਲ ਸਾਹਿਬ ਮੰਤਰੀ ਪੰਜਾਬ
ਸ੍ਰੀ ਗੁਰੂ ਰਾਮਦਾਸ ਜੀ ਦੇ ਜਨਮ ਦਿਹਾੜੇ ਤੇ ਸੰਗਤਾਂ ਨੂੰ ਪੌਦੇ ਹਰੇ ਪ੍ਰਸ਼ਾਦ ਦੇ ਰੂਪ ਵਿੱਚ ਵੰਡੇਦੇ ਹੋਏ, ਡਾਕਟਰ ਹਰਬੰਸ ਲਾਲ ਸਾਹਿਬ ਮੰਤਰੀ ਪੰਜਾਬ
ਸੰਗਤਾਂ ਨੂੰ ਪੌਦੇ ਵੰਡਦੇ ਹੋਏ ਡਾਕਟਰ ਹਰਬੰਸ ਲਾਲ ਸਾਬਕਾ ਮੰਤਰੀ ਪੰਜਾਬ ਅਤੇ ਬਾਬਾ ਦਰਸ਼ਨ ਸਿੰਘ ਢੱਕੀ ਸਾਹਿਬ ਵਾਲੇ, ਬਾਬਾ ਮਹਿੰਦਰ ਸਿੰਘ , ਰਣਵੀਰ ਸਿੰਘ ਖੱਟੜਾ, ਬਾਬਾ ਦਰਬਾਰਾ ਸਿੰਘ ਮਹਾਦੀਆਂ ਵਾਲੇ ਅਤੇ ਹੋਰ ਆਦਿ ਸ਼ਖਸੀਅਤਾਂ
ਅੱਜ ਪਿੰਡ ਅੰਬੇ ਮਾਜਰਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਬਾਬਾ ਮਹਿੰਦਰ ਸਿੰਘ ਢੀਂਡਸਾ ਅਤੇ ਰਿਟਾਇਰ i .G ਰਣਵੀਰ ਸਿੰਘ ਖੱਟੜਾ ਅਤੇ ਹੋਰ ਇਲਾਕੇ ਦੀ ਸੰਗਤ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਰਾਮਦਾਸ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਇਸ ਸਮਾਗਮ ਵਿਚ ਮਕਸੂਦੜੇ ਢੱਕੀ ਸਾਹਿਬ ਵਾਲੇ ਸੰਤ ਬਾਬਾ ਦਰਸ਼ਨ ਸਿੰਘ ਜੀ ਅਤੇ ਬਾਬਾ ਦਰਬਾਰਾਂ ਸਿੰਘ ਮਹਾਂਦੀਆ ਵਾਲੇ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਸਮਾਗਮ ਵਿੱਚ ਬਾਬਾ ਮਹਿੰਦਰ ਸਿੰਘ ਅਤੇ ਰਿਟਾਇਰ i.G ਰਣਵੀਰ ਸਿੰਘ ਵੱਲੋਂ ਪਹੁੰਚੇ ਹੋਏ ਮਹਾਂਪੁਰਖਾਂ ਦਾ ਅਤੇ ਹੋਰ ਸੰਤਾਂ ਦਾ ਸਰੋਪੇ ਭੇਟ ਕਰਕੇ ਸਨਮਾਨ ਕੀਤਾ ਗਿਆ ਅਤੇ ਆਏ ਹੋਏ ਸੰਤਾਂ ਮਹਾਂਪੁਰਖਾਂ ਨੇ ਆਪਣੀਆਂ ਕਥਾਵਾਂ ਅਤੇ ਕੀਰਤਨ ਕਰਕੇ ਪਹੁੰਚੀਆਂ ਹੋਈਆਂ ਸੰਗਤਾਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਪੂਰੇ ਜੀਵਨ ਬਾਰੇ ਦੱਸਿਆ ਅਤੇ ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਗੁਰਬਾਣੀ ਨਾਲ ਜੁੜਨ ਦਾ ਸੰਦੇਸ਼ ਦਿੱਤਾ। ਬਾਬਾ ਢੱਕੀ ਸਾਹਿਬ ਵਾਲਿਆਂ ਅਤੇ ਹੋਰ ਸੰਤਾਂ ਮਹਾਂਪੁਰਖਾਂ ਨੇ ਗੁਰੂ ਰਾਮਦਾਸ ਜੀ ਦੀ ਯਾਦ ਨੂੰ ਸਮਰਪਿਤ ਆਈ ਹੋਈ ਸੰਗਤਾਂ ਨੂੰ ਪੌਦੇ ਹਰੇ ਪ੍ਰਸ਼ਾਦ ਦੇ ਰੂਪ ਵਿੱਚ ਵੰਡੇ ਗਏ । ਡਾਕਟਰ ਹਰਬੰਸ ਲਾਲ ਨੇ ਸੰਤ ਬਾਬਾ ਢੱਕੀ ਸਾਹਿਬ ਵਾਲਿਆਂ ਨੂੰ ਸਰੋਪੇ ਤੇ ਸ੍ਰੀ ਸਾਹਿਬ ਭੇਟ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ। ਡਾਕਟਰ ਹਰਬੰਸ ਲਾਲ ਬੋਲਦੇ ਹੋਏ ਕਿਹਾ ਕਿ ਸਾਨੂੰ ਅੱਜ ਵਾਤਾਵਰਨ ਨੂੰ ਬਚਾਉਣ ਲਈ ਅੱਗੇ ਆਉਣ ਦੀ ਲੋੜ ਹੈ ਅਤੇ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਣੇ ਚਾਹੀਦੇ ਹਨ ਅਜਿਹੇ ਧਾਰਮਿਕ ਸਥਾਨਾਂ ਤੇ ਜਿੱਥੋਂ ਸਾਨੂੰ ਸੱਚਾਈ ਦੇ ਰਾਹ ਦੇ ਉੱਤੇ ਚੱਲਣ ਦੀ ਪ੍ਰੇਰਨਾ ਮਿਲਦੀ ਹੈ ਉੱਥੇ ਹੀ ਸਾਨੂੰ ਅਜਿਹੇ ਸਮਾਗਮਾਂ ਵਿੱਚ ਨੌਜਵਾਨ ਪੀੜੀ ਨੂੰ ਰੁੱਖ ਲਗਾਉਣ ਲਈ ਅਤੇ ਰੁੱਖ ਵੰਡ ਕੇ ਉਹਨਾਂ ਦੀ ਸੰਭਾਲ ਕਰਨ ਦੇ ਲਈ ਵਾਤਾਵਰਨ ਪ੍ਰਤੀ ਪ੍ਰੇਰਿਤ ਕਰਨ ਦੀ ਲੋੜ ਹੈ।
ਇਸ ਮੌਕੇ ਡਾਕਟਰ ਹਰਬੰਸ ਲਾਲ ਜੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਸੀਂ ਹਰ ਸਾਲ ਵੱਧ ਤੋਂ ਵੱਧ ਰੁੱਖ ਲਗਾਉਂਦੇ ਹਾਂ ਸਾਡਾ ਹਰ ਸਾਲ ਟੀਚਾ ਹੁੰਦਾ ਹੈ ਕਿ ਅਸੀਂ ਇੱਕ ਲੱਖ ਦੇ ਕਰੀਬ ਪੌਦੇ ਲਗਾਈਏ ਇਸ ਟੀਚੇ ਨੂੰ ਪੂਰਾ ਕਰਨ ਲਈ ਅਸੀਂ ਹਰ ਸਾਲ ਹਜ਼ਾਰਾਂ ਰੁੱਖ ਲਗਾਉਂਦੇ ਅਤੇ ਵੰਡਦੇ ਹਾਂ ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤ ਬਾਬਾ ਦਰਬਾਰਾ ਸਿੰਘ ਜੀ ਰੋਹੀਸਰ ਮਹਾਂਦੀਆ ਵਾਲੇ , ਹਾਂ ਦਾ ਨਾਅਰਾ ਚੇਤਨਾ ਮੰਚ ਦੇ ਪੰਜਾਬ ਪ੍ਰਧਾਨ ਮਨੀਸ਼ ਵਰਮਾ, ਜ਼ਿਲ੍ਹਾ ਪ੍ਰਧਾਨ ਗੁਰਕੀਰਤ ਸਿੰਘ ਬੇਦੀ, ਜਨਰਲ ਸੈਕਟਰੀ ਦਲਜਿੰਦਰ ਸਿੰਘ ਮੰਡੀ ਗੋਬਿੰਦਗੜ੍ਹ, ਨਵਾਬ ਅਲੀ ਮੁਸਲਿਮ ਆਗੂ ਪੰਜਾਬ, ਵਾਈਸ ਪ੍ਰਧਾਨ ਸੰਦੀਪ ਸਿੰਘ ਲਵਲੀ ਹਮਾਯੂਪੁਰ ,ਬਲਬਿੰਦਰ ਸਿੰਘ ਗੋਗੀ ਬਹਾਦਰਗੜ੍ਹ ,ਸੈਕਟਰੀ ਬਾਬਾ ਦਲੇਰ ਸਿੰਘ ਖਾਲਸਾ, ਰੁਪਿੰਦਰ ਸਿੰਘ ਬੋਰਾ, ਸੁਖਦੇਵ ਸਿੰਘ ਬੁਚੜੇ ,ਪ੍ਰੀਤਮ ਸਿੰਘ ਅੰਬੇਮਾਜਰਾ ,ਸਾਬਕਾ ਸਰਪੰਚ ਰਣਜੀਤ ਸਿੰਘ ਅੰਬੇ ਮਾਜਰਾ, ਗੁਰਦੀਪ ਸਿੰਘ ਭਾਗਨਪੁਰ ਪ੍ਰੈਸ ਸਕੱਤਰ ਪੰਜਾਬ, ਰਣਜੀਤ ਸਿੰਘ ਬਸੀ ਪਠਾਣਾਂ,ਕ੍ਰਿਸ਼ਨ ਕੁਮਾਰ ਭਾਰਤਵਾਜ ਅਤੇ ਜਗਮੇਲ ਬਾਵਾ ਮੰਡੀ ਗੋਬਿੰਦਗੜ੍ਹ, ਆਦਿ ਹਾਜ਼ਰ ਸਨ।