- November 9, 2024
ਬਰਨਾਲੇ ਹਲਕੇ ਦੇ ਲੋਕਾਂ ਦੀ ਹਵਾ ਕੇਵਲ ਸਿੰਘ ਢਿੱਲੋ ਦੇ ਹੱਕ ਦੇ ਵਿੱਚ – ਡਾ. ਹਰਬੰਸ ਲਾਲ , ਕੁਲਦੀਪ ਸਿੱਧੂਪੁਰ
![ਬਰਨਾਲੇ ਹਲਕੇ ਦੇ ਲੋਕਾਂ ਦੀ ਹਵਾ ਕੇਵਲ ਸਿੰਘ ਢਿੱਲੋ ਦੇ ਹੱਕ ਦੇ ਵਿੱਚ – ਡਾ. ਹਰਬੰਸ ਲਾਲ , ਕੁਲਦੀਪ ਸਿੱਧੂਪੁਰ](https://jeevaypunjab.com/wp-content/uploads/2024/11/9-Harbanse-lal.jpg)
ਵਿਧਾਨ ਸਭਾ ਹਲਕਾ ਬਰਨਾਲਾ ਤੋਂ ਜਿਮਨੀ ਚੋਣ ਲੜ ਰਹੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਅਤੇ ਬਰਨਾਲਾ ਵਿਧਾਨ ਸਭਾ ਤੋਂ ਭਾਜਪਾ ਦੇ ਉਮੀਦਵਾਰ ਸ. ਕੇਵਲ ਸਿੰਘ ਢਿੱਲੋਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਜੋਰਾਂ ਤੇ ਚੱਲ ਰਿਹਾ ਹੈ । ਅਤੇ ਬਰਨਾਲੇ ਦੇ ਹਲਕੇ ਦੇ ਲੋਕਾਂ ਦੇ ਵਿੱਚ ਭਾਜਪਾ ਦੇ ਹੱਕ ਦੇ ਵਿੱਚ ਹਵਾ ਤੇਜੀ ਨਾਲ ਚੱਲ ਰਹੀ ਹੈ ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਸਾਬਕਾ ਮੰਤਰੀ ਡਾ. ਹਰਬੰਸ ਲਾਲ ਅਤੇ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਅਤੇ ਹਲਕਾ ਬੱਸੀ ਪਠਾਣਾਂ ਦੇ ਇੰਚਾਰਜ ਕੁਲਦੀਪ ਸਿੰਘ ਸਿੱਧੂਪੁਰ ਨੇ ਕੀਤਾ ਉਹਨਾਂ ਨੇ ਕਿਹਾ ਕਿ ਵੱਖ ਵੱਖ ਪਿੰਡਾਂ ਦੇ ਦੌਰੇ ਦੇ ਦਰਮਿਆਨ ਲੋਕਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਪ੍ਰਤੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਉਹਨਾਂ ਵੱਲੋਂ ਵੱਖ ਵੱਖ ਪਿੰਡਾਂ ਮਾਨਾਪਿੰਡੀ , ਧਨੌਲਾ ਕੱਟੂ ,ਦਾਨਗੜ ਅਤੇ ਹੋਰ ਵੱਖ ਵੱਖ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਦੀ ਮੁਹਿਮ ਨੂੰ ਤੇਜ਼ ਕਰਦਿਆਂ ਉਹਨਾਂ ਨੇ ਕਿਹਾ ਕਿ ਹਲਕੇ ਦੇ ਲੋਕ ਹੁਣ ਕੇਵਲ ਸਿੰਘ ਢਿੱਲੋ ਨੂੰ ਜਿਤਾਉਣ ਦੇ ਲਈ ਉਤਾਵਲੇ ਹੋ ਚੁੱਕੇ ਹਨ ।
ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਵਾਅਦੇ ਤਾਂ ਕੀਤੇ ਹਨ ਪਰੰਤੂ ਕਿਸੇ ਨੂੰ ਤੋੜ ਨਹੀਂ ਨਿਭਾਇਆ । ਉਹਨਾਂ ਨੇ ਸਾਂਝੇ ਬਿਆਨ ਦੇ ਵਿੱਚ ਕਿਹਾ ਕਿ ਆਪ ਸਰਕਾਰ ਤੋਂ ਪਿੰਡਾਂ ਦੀਆਂ ਔਰਤਾਂ ਅਤੇ ਨੌਜਵਾਨ ਵਰਗ ਤੋਂ ਇਲਾਵਾ ਸਭ ਦੁਖੀ ਹਨ ।ਕਿਉਂਕਿ ਭਗਵੰਤ ਮਾਨ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਵਿੱਚ ਹੋਏ ਧੱਕੇ ਦਾ ਜਵਾਬ ਉਹ ਹੁਣ ਜਿਮਨੀ ਚੋਣਾਂ ਦੇ ਵਿੱਚ ਦੇਣ ਲਈ ਲੋਕ ਤਿਆਰ ਬਰ ਤਿਆਰ ਬੈਠੇ ਹਨ ।ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਅਪੀਲ ਕੀਤੀ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋ ਨੂੰ ਵੱਧ ਤੋਂ ਵੱਧ ਮੱਤ ਦਾਨ ਕਰਕੇ ਵਿਧਾਨ ਸਭਾ ਦੇ ਵਿੱਚ ਭੇਜਣ ਤਾਂ ਜੋ ਉਹ ਬਰਨਾਲੇ ਵਿਧਾਨ ਸਭਾ ਹਲਕੇ ਦਾ ਵਿਕਾਸ ਕੇਂਦਰ ਸਰਕਾਰ ਤੋਂ ਪੈਸਾ ਲਿਆ ਕੇ ਤੇਜ਼ੀ ਦੇ ਨਾਲ ਕਰਵਾ ਸਕਣ ।
ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਬਹੁਤੀਆਂ ਸੜਕਾਂ ਦੇ ਹਾਲਾਤ ਖਰਾਬ ਹਨ ।ਸ਼ਹਿਰ ਦੇ ਵਿੱਚ ਸੀਵਰੇਜ ਹਾਲਾਤ ਬਹੁਤ ਖਸਤਾ ਹੋ ਚੁੱਕੇ ਹਨ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਉਹਨਾਂ ਦੇ ਨਾਲ ਜਗਤਾਰ ਸਿੰਘ ਮੰਡਲ ਪ੍ਰਧਾਨ ਧਨੋਲਾ , ਇਲੈਕਸ਼ਨ ਇੰਚਾਰਜ ਜੀਵਨ ਗਰਗ, ਰਮਨਜੀਨ ਸਿੰਘ ਧੰਨਾ ਧਨੋਲਾ , ਸਰਪੰਚ ਬਲਜੀਤ ਕੋਰ ਕੱਟੂ , ਕਰਨੈਲ ਸਿੰਘ, ਸਾਬਕਾ ਸਰਪੰਚ ਕੱਟੂ ਸਿਦਰਪਾਲ ਕੋਰ , ਪੰਚ ਦਵਿੰਦਰ ਸਿੰਘ ਕੱਟੂ, ਮੋਹਣ ਸਿੰਘ ਚੂਨੀ ਖੁਰਦ ਜਰਨਲ ਸੈਕਟਰੀ, ਸ਼ਨੀ ਕੁਮਾਰ ਬੜਬਰ , ਜਗਮੇਲ ਬਾਵਾ , ਕਰਨ ਸਿੰਘ, ਵਿੱਕੀ ਬਡਬਰ , ਸਿੰਦਰਪਾਲ ਬਡਬਰ ਆਦਿ ਸ਼ਾਮਲ ਸਨ ।