- October 14, 2023
ਪੰਜਾਬੀਓ ਖੇਡਾਂ ਨਾਲ ਜੁੜੋ, ਨਸ਼ਿਆਂ ਤੋਂ ਮੁੜੋ ਕਿ੍ਕਟ ਲੀਗ ਦਾ ਪਹਿਲਾ ਮੈਚ 18 ਅਕਤੂਬਰ ਨੂੰ ਗਾਂਧੀ ਗਰਾਊਂਡ ਵਿਚ ਖੇਡਿਆ ਜਾਵੇਗਾ – ਪੁਲਿਸ ਕਮਿਸ਼ਨਰ
“ਪੰਜਾਬੀਓ ਖੇਡਾਂ ਨਾਲ ਜੁੜੋ, ਨਸ਼ਿਆਂ ਤੋਂ ਮੁੜੋਕਿ੍ਕਟ ਲੀਗ ਦਾ ਪਹਿਲਾ ਮੈਚ 18 ਅਕਤੂਬਰ ਨੂੰ ਗਾਂਧੀ ਗਰਾਊਂਡ ਵਿਚ ਖੇਡਿਆ ਜਾਵੇਗਾ – ਪੁਲਿਸ ਕਮਿਸ਼ਨਰ
ਅੰਮਿ੍ਤਸਰ, 14 ਅਕਤੂਬਰ ( Rahul soni )
ਨਸ਼ੇ ਦੀ ਬੁਰਾਈ ਨੂੰ ਜੜ੍ਹ ਤੋਂ ਖਤਮ ਕਰਨ ਲਈ ਲੋਕਾਂ ਦੇ ਸਹਿਯੋਗ ਨਾਲ ਸਿਟੀ ਪੁਲਿਸ ਅੰਮ੍ਰਿਤਸਰ ਤੇ ਪ੍ਰਸ਼ਾਸਨ ਵੱਲੋਂ ਨਸ਼ੇ ਦੇ ਖਿਲਾਫ ਜੰਗ ਦਾ ਐਲਾਨ ਕੀਤਾ ਗਿਆ ਹੈ, ਇਸ ਜੰਗ ਨੂੰ ਪ੍ਰਭਾਵਸ਼ਾਲੀ ਬਣਾਉਨ ਲਈ “The Hope Initiative” ਦੇ ਤਹਿਤ ਅੰਮ੍ਰਿਤਸਰ ਦੀ ਧਾਰਮਿਕ, ਸਿੱਖਿਆ ਅਤੇ ਦੇਸ਼ ਭਗਤੀ ਦੀ ਪ੍ਰੇਰਨਾ ਨੂੰ ਲੈ ਕੇ ਅਰਦਾਸ, ਸੰਕਲਪ ਅਤੇ ਖੇਡਾਂ ਤਹਿਤ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਣ ਦੇ ਮਕਸਦ ਨਾਲ ਕ੍ਰਿਕਟ ਲੀਗ ਕਰਵਾਈ ਜਾ ਰਹੀ ਹੈ। ਜਿਸਤੇ ਤਹਿਤ ਅੰਮ੍ਰਿਤਸਰ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ 18-10-2023 ਨੂੰ ਵਿਰਾਸਤੀ ਮਾਰਗ ਰਾਂਹੀ ਪੈਦਲ ਚੱਲ ਕੇ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਜਾਵੇਗੀ। ਇਸਤੋਂ ਬਾਅਦ ਕ੍ਰਿਕਟ ਲੀਗ ਦੀ ਰਸਮੀ ਸ਼ੁਰੂਆਤ ਕਰਦੇ ਹੋਏ, ਪਹਿਲਾਂ ਮੈਚ ਗਾਂਧੀ ਗਰਾਊਡ ਕ੍ਰਿਕਟ ਸਟੇਡੀਅਮ, ਵਿੱਖੇ ਖੇਡਿਆ ਜਾਵੇਗਾ। ਪਹਿਲਾਂ ਇਸ ਮੈਚ ਦੀ ਤਾਰੀਖ 15 ਅਕਤੂਬਰ ਨੂੰ ਰੱਖੀ ਗਈ ਸੀ ਪਰ ਹੁਣ ਇਸ ਮੈਚ ਦੀ ਤਾਰੀਖ ਨੂੰ ਬਦਲ ਕੇ 18 ਅਕਤੂਬਰ ਕਰ ਦਿੱਤੀ ਗਈ ਹੈ।
ਇਸ ਦਿਨ “The Hope Initiative” ਕ੍ਰਿਕਟ ਲੀਗ ਦਾ ਗਾਂਧੀ ਗਰਾਉਂਡ ਕ੍ਰਿਕਟ ਸਟੇਡੀਅਮ ਵਿੱਖੇ ਖੇਡੇ ਜਾਣ ਵਾਲੇ ਪਹਿਲੇ ਮੈਚ ਦੇ ਪ੍ਰਬੰਧਾਂ ਦਾ ਜਾਇਜ਼ਾ ਸ੍ਰੀ ਨੌਨਿਹਾਲ ਸਿੰਘ, ਆਈ.ਪੀ.ਐਸ, ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਸਮੇਤ ਆਪਣੀ ਟੀਮ ਨਾਲ ਗਾਂਧੀ ਗਰਾਉਂਡ ਸਟੇਡੀਅਮ ਵਿੱਖੇ ਜਾ ਕੇ ਲਿਆ ਗਿਆ।
ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ ਪਬਲਿਕ ਨੂੰ ਸੁਨੇਹਾ ਦਿੱਤਾ ਜਾਂਦਾ ਹੈ ਕਿ ਉਹ, ਨਸ਼ੇ ਖਿਲਾਫ਼ ਛੇੜੀ ਜੰਗ ਵਿੱਚ ਵੱਧ-ਵੱਧ ਹਿੱਸਾ ਲੈ ਕੇ ਇਸ ਬੁਰਾਈ ਨੂੰ ਸਮਾਜ ਵਿੱਚੋ ਖਤਮ ਕਰਨ ਵਿੱਚ ਸਹਿਯੋਗ ਦੇਣ। ਪ੍ਰਿੰਟ ਅਤੇ ਇਲੈਕਟ੍ਰੋਨੀਕ ਮੀਡੀਆਂ ਸਾਥੀਆਂ ਦਾ ਮਹੱਤਵਪੂਰਨ ਯੋਗਦਾਨ ਹੈ ਅਤੇ ਉਮੀਦ ਹੈ ਕਿ ਉਹ ਇਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਯੋਗਦਾਨ ਦੇਣਗੇ।