- August 12, 2024
ਖ਼ਾਲਸਾ ਕਾਲਜ ਐਜੂਕੇਸ਼ਨ, ਰਣਜੀਤ ਐਵੀਨਿਊ ਵਿਖੇ ‘ਪੱਪੇਟ ਮੇਕਿੰਗ’ ਵਿਸ਼ੇ ’ਤੇ ਵਰਕਸ਼ਾਪ ਕਰਵਾਈ ਗਈ
ਖ਼ਾਲਸਾ ਕਾਲਜ ਐਜੂਕੇਸ਼ਨ, ਰਣਜੀਤ ਐਵੀਨਿਊ ਵਿਖੇ ‘ਪੱਪੇਟ ਮੇਕਿੰਗ’ ਵਿਸ਼ੇ ’ਤੇ ਵਰਕਸ਼ਾਪ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ ¸ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ, ਰਣਜੀਤ ਐਵੀਨਿਊ ਵਿਖੇ ‘ਪੱਪੇਟ ਮੇਕਿੰਗ’ ਵਿਸ਼ੇ ’ਤੇ ਦੋ ਰੋਜ਼ਾ ਵਰਕਸ਼ਾਪ ਕਰਵਾਈ ਗਈ। ਕਾਲਜ ਪ੍ਰਿੰਸੀਪਲ ਡਾ. ਮਨਦੀਪ ਕੌਰ ਦੀ ਅਗਵਾਈ ਹੇਠ ਕਰਵਾਈ ਵਰਕਸ਼ਾਪ ਮੌਕੇ ਉੱਘੇ ਕੈਲੀਗ੍ਰਾਫਿਸਟ ਸ੍ਰੀ ਸੰਜੇ ਕੁਮਾਰ ਨੇ ਸ਼ਿਰਕਤ ਕਰਦਿਆਂ ਕਠਪੁਤਲੀ ਕਲਾ, ਆਵਾਜ਼ ਮੋਡਿਊਲੇਸ਼ਨ ਅਤੇ ਕਹਾਣੀ ਸੁਣਾਉਣ ਆਦਿ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ।
ਇਸ ਮੌਕੇ ਪ੍ਰਿੰ: ਡਾ. ਮਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਕੁਮਾਰ ਵੱਲੋਂ ਬੀ. ਐੱਡ-ਐਮ.ਐੱਡ ਸਮੈਸਟਰ ਤੀਜਾ ਅਤੇ ਬੀ. ਐੱਡ ਸਮੈਸਟਰ ਤੀਸਰਾ ਦੇ ਫੈਕਲਟੀ ਅਤੇ ਵਿਦਿਆਰਥੀਆਂ ਨੂੰ ਕਠਪੁਤਲੀ ਕਲਾ ਸਬੰਧੀ ਮੁੱਢਲੀ ਜਾਣਕਾਰੀ, ਇਤਿਹਾਸ ਅਤੇ ਸਿੱਖਿਆ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਵਰਕਸ਼ਾਪ ਦੇ ਦੂਜੇ ਦਿਨ ਵਿਦਿਆਰਥੀਆਂ ਨੇ ਕਠਪੁਤਲੀ ਕਲਾ ਦੀਆਂ ਵੱਖ-ਵੱਖ ਉੱਨਤ ਤਕਨੀਕਾਂ ਬਾਰੇ ਗਿਆਨ ਹਾਸਲ ਕੀਤਾ। ਇਸ ਮੌਕੇ ਸ੍ਰੀ ਕੁਮਾਰ ਨੇ ਵਿਦਿਆਰਥੀਆਂ ਨਾਲ ਦਰਸ਼ਕਾਂ ਨੂੰ ਆਪਣੇ ਵੱਲ ਕੇਂਦਰਿਤ ਕਰਨ ਦੀ ਕਲਾ ਅਤੇ ਕਠਪੁਤਲੀ ਦੁਆਰਾ ਸੰਦੇਸ਼ ਪਹੁੰਚਾਉਣ ਸਬੰਧੀ ਮੁਹਾਰਤ ਸਾਂਝੀ ਕੀਤੀ।
ਇਸ ਮੌਕੇ ਪ੍ਰਿੰ: ਡਾ. ਮਨਦੀਪ ਕੌਰ ਨੇ ਕਿਹਾ ਕਿ ਸ੍ਰੀ ਕੁਮਾਰ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ ਭਵਿੱਖ ’ਚ ਵਿਦਿਆਰਥੀਆਂ ਲਈ ਸਹਾਈ ਸਿੱਧ ਹੋਵੇਗੀ ਅਤੇ ਅੱਜ ਉਨ੍ਹਾਂ ਦੇ ਗਿਆਨ ’ਚ ਕਠਪੁਤਲੀ, ਆਵਾਜ ਮੋਡਿਊਲੇਸ਼ਨ ਅਤੇ ਕਹਾਣੀ ਸੁਣਾਉਣ ਦੀ ਕਲਾ ਬਾਰੇ ਚੋਖਾ ਵਾਧਾ ਹੋਇਆ ਹੈ।