ਵਿਧਾਇਕ ਬੁੱਧ ਰਾਮ ਵੱਲੋਂ 17.5 ਲੱਖ ਰੁਪਏ ਦੀ ਲਾਗਤ ਵਾਲੀ ਆਂਗਣਵਾੜੀ ਤੇ ਧਰਮਸ਼ਾਲਾ ਦਾ ਉਦਘਾਟਨ

0
8

ਬੁਢਲਾਡਾ/ਮਾਨਸਾ,

ਆਂਗਣਵਾੜੀ ਬੱਚੇ ਦੀ ਪੜ੍ਹਾਈ ਦੀ ਸ਼ੁਰੂਆਤ ਦਾ ਪਹਿਲਾ ਕਦਮ ਹੁੰਦਾ ਹੈ, ਜਿੱਥੋਂ ਬੱਚਾ ਸਕੂਲ ਵਿਚ ਬੈਠਣਾ ਸਿੱਖਦਾ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਸ੍ਰ. ਬੁੱਧ ਰਾਮ ਨੇ ਪਿੰਡ ਕੁਲਾਣਾ ਵਿਖੇ ਆਂਗਣਵਾੜੀ ਸੈਂਟਰ ਅਤੇ ਧਰਮਸ਼ਾਲਾ ਦਾ ਉਦਘਾਟਨ ਕਰਦਿਆਂ ਕੀਤਾ।

ਵਿਧਾਇਕ ਬੁੱਧ ਰਾਮ ਨੇ ਦੱਸਿਆ ਕਿ ਕੁਲਾਣਾ ਵਿਖੇ 17.5 ਲੱਖ ਰੁਪਏ ਦੀ ਲਾਗਤ ਨਾਲ ਇਕ ਆਂਗਣਵਾੜੀ ਤੇ ਧਰਮਸ਼ਾਲਾ ਤਿਆਰ ਕੀਤੀ ਗਈ ਹੈ ਜਿੱਥੇ ਵਧੀਆ ਮਟੀਰੀਅਲ ਦੀ ਵਰਤੋਂ ਦੇ ਨਾਲ ਨਾਲ ਬੱਚਿਆਂ ਵਾਸਤੇ ਖੂਬਸੂਰਤ ਪੇਟਿੰਗਾਂ ਤਿਆਰ ਕੀਤੀਆਂ ਗਈਆਂ ਹਨ ਅਤੇ ਸਲੋਗਨ ਲਿਖਵਾਏ ਗਏ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡ ਪੱਧਰ ‘ਤੇ ਬੱਚਿਆਂ ਲਈ ਸਿੱਖਿਆ ਦੇ ਸੁਚੱਜੇ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਹਰ ਬੱਚਾ ਸਿੱਖਿਅਤ ਹੋ ਸਕੇ। ਉਨ੍ਹਾਂ ਕਿਹਾ ਕਿ ਪੜ੍ਹਿਆ ਲਿਖਿਆ ਵਿਅਕਤੀ ਹੀ ਇਕ ਚੰਗੇ ਸਮਾਜ ਦੀ ਸਿਰਜਣਾ ਕਰ ਸਕਦਾ ਹੈ, ਇਸ ਲਈ ਇਹ ਲਾਜ਼ਮੀ ਹੈ ਕਿ ਕਿਸੇ ਵੀ ਪਰਿਵਾਰ ਦਾ ਕੋਈ ਵੀ ਬੱਚਾ ਸਿੱਖਿਆ ਤੋਂ ਵਾਂਝਾ ਨਾ ਰਹੇ।

ਇਸ ਮੌਕੇ ਸਰਪੰਚ ਪੰਮੀ ਕੌਰ ਪਤਨੀ ਕਰਮ ਸਿੰਘ, ਬੂਟਾ ਸਿੰਘ, ਬਲਾਕ ਪ੍ਰਧਾਨ ਬਲਵਿੰਦਰ ਸਿੰਘ, ਬਹਾਦਰ ਸਿੰਘ, ਸੁਖਬੀਰ ਸਿੰਘ ਸੁਖਦੇਵ ਸਿੰਘ, ਪੰਚ ਅੰਮ੍ਰਿਤ ਪਾਲ, ਪੰਚ ਖੁਸ਼ਪ੍ਰੀਤ ਕੌਰ, ਪੰਚ ਮਨਦੀਪ ਦੀਪੀ, ਮਾਸਟਰ ਕਰਮ ਸਿੰਘ, ਸੈਕਟਰੀ ਦੀਪਕ ਕੁਮਾਰ ਆਦਿ ਹਾਜ਼ਰ ਸਨ

LEAVE A REPLY

Please enter your comment!
Please enter your name here